Canada 'ਚ ਮੁਸਲਿਮ ਪਰਿਵਾਰ ਨੂੰ ਕੁਚਲਣ ਵਾਲੇ Truck Driver 'ਤੇ ਅੱਤਵਾਦ ਦਾ ਇਲਜ਼ਾਮ
ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਮੁਸਲਮਾਨ ਪਰਿਵਾਰ ਨੂੰ ਟਰੱਕ ਨਾਲ ਰੌਂਦਣ ਦੇ ਮਾਮਲੇ ਨੂੰ ਅੱਤਵਾਦੀ ਘਟਨਾ ਦੱਸਿਆ ਹੈ। ਕੇਸ ਦੇ ਸਰਕਾਰੀ ਵਕੀਲਾਂ ਨੇ ਦੋਸ਼ੀ ਵਿਅਕਤੀ ਖਿਲਾਫ ਅੱਤਵਾਦ ਦੇ ਦੋਸ਼ ਲਗਾਏ ਹਨ।
ਕੈਨੇਡਾ ਵਿੱਚ ਸੜਕ 'ਤੇ ਚੱਲ ਰਹੇ ਇੱਕ ਮੁਸਲਮਾਨ ਪਰਿਵਾਰ ਦੇ ਪੰਜ ਵਿਅਕਤੀਆਂ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਘਟਨਾ ਵਿਚ ਇਕੋ ਪਰਿਵਾਰ ਦੇ ਚਾਰ ਲੋਕ ਮਾਰੇ ਗਏ ਅਤੇ ਇੱਕ ਬੱਚਾ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ। ਇਸ ਕੇਸ ਵਿੱਚ ਪਿਕਅਪ ਟਰੱਕ ਨਾਲ ਕੁਚਲਣ ਵਾਲੇ ਦੋਸ਼ੀ 'ਤੇ ਹੁਣ ਅੱਤਵਾਦ ਦਾ ਦੋਸ਼ ਲਾਇਆ ਜਾ ਰਿਹਾ ਹੈ।
ਜਸਟਿਨ ਟਰੂਡੋ ਨੇ ਪੂਰੀ ਘਟਨਾ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਮੁੱਚੀ ਘਟਨਾ ‘ਤੇ ਸਖਤ ਨਿੰਦਾ ਜ਼ਾਹਰ ਕਰਦਿਆਂ ਇਸ ਨੂੰ ਅੱਤਵਾਦੀ ਘਟਨਾ ਦੱਸਿਆ ਹੈ। ਜਿਸ ਤੋਂ ਬਾਅਦ ਸੋਮਵਾਰ ਨੂੰ ਸਰਕਾਰੀ ਵਕੀਲਾਂ ਨੇ ਇੱਕ ਪਿਕਅਪ ਟਰੱਕ ਨਾਲ ਕੈਨੇਡਾ ਵਿੱਚ ਇੱਕ ਮੁਸਲਮਾਨ ਪਰਿਵਾਰ ਨੂੰ ਕੁਚਲਣ ਦੇ ਦੋਸ਼ੀ ਵਿਅਕਤੀ ਖਿਲਾਫ ਅੱਤਵਾਦ ਦੇ ਦੋਸ਼ਾਂ ਨੂੰ ਲਿਆਉਣ ਦੀ ਤਿਆਰੀ ਕਰ ਲਈ ਹੈ।
ਟਰੱਕ ਮੁਸਲਮਾਨ ਹੋਣ 'ਤੇ ਪਰਿਵਾਰ 'ਤੇ ਚੜ੍ਹਾਇਆ
ਦੱਸ ਦੇਈਏ ਕਿ ਓਨਟਾਰੀਓ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਕਿ ਡਰਾਈਵਰ ਨੇ ਮੁਸਲਮਾਨ ਹੋਣ ਕਾਰਨ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਸੀ। ਇਸ ਹਾਦਸੇ ਵਿੱਚ ਦੋ ਔਰਤਾਂ ਅਤੇ ਇੱਕ ਆਦਮੀ ਸਮੇਤ 15 ਸਾਲਾ ਲੜਕੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪੁਲਿਸ ਮੁਤਾਬਕ ਇੱਕ ਨੌਂ ਸਾਲਾਂ ਦਾ ਬੱਚਾ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੈ।
ਪੁਲਿਸ ਹਿਰਾਸਤ ਵਿਚ ਦੋਸ਼ੀ
ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਦੇ ਖਿਲਾਫ ਚਾਰ ਲੋਕਾਂ ਦੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸ਼ੱਕੀ, ਨਾਥਾਨੀਲ ਵੇਲਟਮੈਨ (20) ਓਨਟਾਰੀਓ ਦੇ ਲੰਡਨ ਦਾ ਵਸਨੀਕ ਹੈ ਅਤੇ ਪੀੜਤਾਂ ਨੂੰ ਨਹੀਂ ਜਾਣਦਾ ਸੀ। ਪੁਲਿਸ ਨੇ ਦੱਸਿਆ ਕਿ ਵਾਹਨ ਨੇ ਇੱਕ ਮੋੜ 'ਤੇ ਪੀੜਤ ਲੋਕਾਂ ਨੂੰ ਰੌਂਦਿਆ। ਪੁਲਿਸ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਨੂੰ ਨੇੜਲੇ ਮਾਲ ਦੇ ਪਾਰਕਿੰਗ ਏਰੀਆ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਪ੍ਰਕਾਸ਼ ਸਿੰਘ ਬਾਦਲ ਨੇ SIT ਨੂੰ ਪੇਸ਼ੀ ਦੀ ਕੋਈ ਹੋਰ ਤਾਰੀਖ ਨਿਰਧਾਰਤ ਕਰਨ ਲਈ ਕਿਹਾ, ਖ਼ਰਾਬ ਸਿਹਤ ਦਾ ਦਿੱਤਾ ਹਵਾਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin