ਸਰੀ 'ਚ ਦਹਿਸ਼ਤ ਦਾ ਮਾਹੌਲ, ਗੈਂਗਵਾਰ 'ਚ ਮਾਰੇ ਗਏ ਤਿੰਨ ਪੰਜਾਬੀ ਨੌਜਵਾਨ
ਕੁਝ ਦਿਨ ਪਹਿਲਾਂ ਗੈਰੀ ਕੰਗ ਤੇ ਢੇਸੀ ਨਾਂਅ ਦੇ ਨੌਜਵਾਨਾਂ ਨੂੰ ਸਰੀ 'ਚ ਗੋਲ਼ੀਆਂ ਮਾਰ ਦਿੱਤੀਆਂ ਗਈਆਂ ਸਨ। ਕਰੀਬ ਤਿੰਨ ਦਿਨ ਪਹਿਲਾਂ ਰਿਚਮੰਡ 'ਚ ਅਨੀਸ ਅਹਿਮਦ ਨੂੰ ਮਾਰ ਦਿੱਤਾ ਗਿਆ ਸੀ।
ਕੈਨੇਡਾ 'ਚ ਆਏ ਦਿਨ ਗੈਂਗਵਾਰ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਕੈਨੇਡਾ ਦੇ ਵੈਨਕੂਵਰ 'ਚ ਪਿਛਲਰੇ 15 ਦਿਨਾਂ 'ਚ ਗੈਂਗਵਾਰ 'ਚ ਚਾਰ ਨੌਜਵਾਨ ਮਾਰੇ ਗਏ ਜਿੰਨ੍ਹਾਂ 'ਚ ਤਿੰਨ ਪੰਜਾਬੀ ਨੌਜਵਾਨ ਸ਼ਾਮਲ ਹਨ। ਬੀਤੇ ਦਿਨੀਂ ਰਿਚਮੰਡ 'ਚ ਦਿਲਰਾਜ ਜੌਹਲ ਨਾਂਅ ਦਾ ਨੌਜਵਾਨ ਗੈਂਗਵਾਰ 'ਚ ਮਾਰਿਆ ਗਿਆ।
ਇਸ ਤੋਂ ਕੁਝ ਦਿਨ ਪਹਿਲਾਂ ਗੈਰੀ ਕੰਗ ਤੇ ਢੇਸੀ ਨਾਂਅ ਦੇ ਨੌਜਵਾਨਾਂ ਨੂੰ ਸਰੀ 'ਚ ਗੋਲ਼ੀਆਂ ਮਾਰ ਦਿੱਤੀਆਂ ਗਈਆਂ ਸਨ। ਕਰੀਬ ਤਿੰਨ ਦਿਨ ਪਹਿਲਾਂ ਰਿਚਮੰਡ 'ਚ ਅਨੀਸ ਅਹਿਮਦ ਨੂੰ ਮਾਰ ਦਿੱਤਾ ਗਿਆ ਸੀ। ਇਨ੍ਹਾਂ ਸਾਰੇ ਨੌਜਵਾਨਾਂ ਦੀ ਉਮਰ ਕਰੀਬ 20 ਤੋਂ 25 ਸਾਲ ਦੇ ਵਿਚਕਾਰ ਸੀ।
ਅਜਿਹੀਆਂ ਘਟਨਾਵਾਂ ਬਾਰੇ ਚਿੰਤਤ ਹੁੰਦਿਆਂ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਲੋਕਾਂ 'ਚ ਘਬਰਾਹਟ ਤੇ ਦਹਿਸ਼ਤ ਪੈਦਾ ਕਰਦੀਆਂ ਹਨ। ਜਿਸ ਦੀ ਰੋਕ ਲਈ ਸਖਤਾਈ ਦੇ ਨਾਲ-ਨਾਲ ਸਹਿਯੋਗ ਦੀ ਵੀ ਲੋੜ ਹੈ।
ਕਿਸਾਨ ਅੰਦੋਲਨ 'ਤੇ ਅੱਜ ਆ ਸਕਦਾ ਸੁਪਰੀਮ ਕੋਰਟ ਦਾ ਇਹ ਫੈਸਲਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ