ਕੈਨੇਡਾ ਦੇ ਸ਼ਹਿਰ ਵਿਨੀਪੈੱਗ, ਕੈਲੋਅਨਾ ਤੇ ਥੰਡਰ ਬੇਅ ਰਹਿਣ ਲਈ ਨਹੀਂ ਸੁਰੱਖਿਅਤ, ਤਾਜ਼ਾ ਸਰਵੇਖਣ 'ਚ ਖੁਲਾਸਾ
ਕੈਨੇਡਾ ਦੇ ਸ਼ਹਿਰ ਵਿਨੀਪੈੱਗ, ਕੈਲੋਅਨਾ ਤੇ ਥੰਡਰ ਬੇਅ ਸੁਰੱਖਿਅਤ ਨਹੀਂ ਹਨ। ਇਹ ਖੁਲਾਸਾ ਹਾਲ ਵਿੱਚ ਹੀ ਕੀਤੇ ਇੱਕ ਸਰਵੇਖਣ ਵਿੱਚ ਹੋਇਆ ਹੈ। ਇਹ ਸਰਵੇਖਣ ਕਿਰਾਏ ਉੱਤੇ ਘਰ ਦੇਣ ਵਾਲੀ ਸਾਈਟ ‘ਰੈਂਟੋਲਾ’ ਨੇ ਕਰਵਾਇਆ ਹੈ। ਸੇਫਟੀ ਇੰਡੈਕਸ ਦੇ ਹਿਸਾਬ ਨਾਲ ਓਂਟਾਰੀਓ ਦੇ ਸ਼ਹਿਰਾਂ ਵਿੱਚ ਬੈਰੀ ਸਭ ਤੋਂ ਸੁਰੱਖਿਅਤ ਹੈ।
ਟਰਾਂਟੋ: ਕੈਨੇਡਾ ਦੇ ਸ਼ਹਿਰ ਵਿਨੀਪੈੱਗ, ਕੈਲੋਅਨਾ ਤੇ ਥੰਡਰ ਬੇਅ ਸੁਰੱਖਿਅਤ ਨਹੀਂ ਹਨ। ਇਹ ਖੁਲਾਸਾ ਹਾਲ ਵਿੱਚ ਹੀ ਕੀਤੇ ਇੱਕ ਸਰਵੇਖਣ ਵਿੱਚ ਹੋਇਆ ਹੈ। ਇਹ ਸਰਵੇਖਣ ਕਿਰਾਏ ਉੱਤੇ ਘਰ ਦੇਣ ਵਾਲੀ ਸਾਈਟ ‘ਰੈਂਟੋਲਾ’ ਨੇ ਕਰਵਾਇਆ ਹੈ। ਸੇਫਟੀ ਇੰਡੈਕਸ ਦੇ ਹਿਸਾਬ ਨਾਲ ਓਂਟਾਰੀਓ ਦੇ ਸ਼ਹਿਰਾਂ ਵਿੱਚ ਬੈਰੀ ਸਭ ਤੋਂ ਸੁਰੱਖਿਅਤ ਹੈ।
ਦਰਅਸਲ ਕੈਨੇਡੀਅਨ ਸ਼ਹਿਰਾਂ ਦੀ ਸੇਫਟੀ ਤੇ ਸਕਿਓਰਿਟੀ ਸਬੰਧੀ ਨਵਾਂ ਡੇਟਾ ਜਾਰੀ ਕੀਤਾ ਗਿਆ ਹੈ। ਸਾਈਟ ‘ਰੈਂਟੋਲਾ’ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਡਾਟਾ ਕੈਨੇਡਿਆਈ ਨਾਗਰਿਕਾਂ ਦੀ ਮਦਦ ਲਈ ਜਾਰੀ ਕੀਤਾ ਗਿਆ ਹੈ ਤਾਂ ਕਿ ਰਹਿਣ ਲਈ ਥਾਂ ਚੁਣਨ ਤੋਂ ਪਹਿਲਾਂ ਉਨ੍ਹਾਂ ਨੂੰ ਉੱਥੋਂ ਬਾਰੇ ਥੋੜ੍ਹੀ ਜਾਣਕਾਰੀ ਹੋਵੇ।
ਇਸ ਸਾਈਟ ਵੱਲੋਂ ਕੈਨੇਡੀਅਨ ਸ਼ਹਿਰਾਂ ਦੀ ਸੇਫਟੀ ਸਬੰਧੀ ਵੱਖ-ਵੱਖ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚ ਪੁਲਿਸ ਫੋਰਸ, ਐਮਰਜੈਂਸੀ ਰਿਸਪਾਂਸ ਸਿਸਟਮ ਤੇ ਕਮਿਊਨਿਟੀ ਦੀ ਸ਼ਮੂਲੀਅਤ ਵਾਲੇ ਪ੍ਰੋਗਰਾਮਾਂ ਲਈ ਕੀਤੀਆਂ ਜਾਣ ਵਾਲੀਆਂ ਪਹਿਲਕਦਮੀਆਂ ਆਦਿ ਸ਼ਾਮਲ ਹਨ।
ਸੇਫਟੀ ਇੰਡੈਕਸ ਦੇ ਹਿਸਾਬ ਨਾਲ ਓਂਟਾਰੀਓ ਦੇ ਸ਼ਹਿਰਾਂ ਵਿੱਚ ਬੈਰੀ ਨੂੰ ਸਭ ਤੋਂ ਸੁਰੱਖਿਅਤ ਸ਼ਹਿਰ ਦਾ ਦਰਜਾ ਹਾਸਲ ਹੋਇਆ ਹੈ। ਉਸ ਨੂੰ 10 ਵਿੱਚੋਂ 7.13 ਅੰਕ ਹਾਸਲ ਹੋਏ। ਟੋਰਾਂਟੋ 6.63 ਦੀ ਰੇਟਿੰਗ ਨਾਲ ਚੌਥੇ ਸਥਾਨ ਉੱਤੇ ਰਿਹਾ। ਬ੍ਰੈਂਟਫੋਰਡ ਦੂਜੇ ਤੇ ਗੁਐਲਫ ਤੀਜੇ ਸਥਾਨ ਉੱਤੇ ਰਹੇ। ਪਹਿਲੇ 10 ਸੁਰੱਖਿਅਤ ਸ਼ਹਿਰਾਂ ਵਿੱਚੋਂ ਦੋ ਸ਼ਹਿਰ ਸੇਂਟ ਜੋਨਜ਼, ਨਿਊ ਬਰੰਜ਼ਵਿਕ ਤੇ ਲੈੱਥਬ੍ਰਿਜ, ਅਲਬਰਟਾ ਵਿੱਚ ਹੀ ਹਨ।
ਭਾਵੇਂ ਲੈੱਥਬ੍ਰਿਜ ਪਹਿਲੇ 10 ਸ਼ਹਿਰਾਂ ਵਿੱਚ ਸ਼ੁਮਾਰ ਹੈ, ਪਰ ਇਸ ਦੇ ਬਾਵਜੂਦ ਰੈਂਟੋਲਾ ਦਾ ਕਹਿਣਾ ਹੈ ਕਿ ਅਲਬਰਟਾ ਦੇ ਇਸ ਦੱਖਣੀ ਸ਼ਹਿਰ ਵਿੱਚ ਕ੍ਰਾਈਮ ਰੇਟ ਪੂਰੇ ਦੇਸ਼ ਨਾਲੋਂ ਵੱਧ ਹੈ। ਇਸ ਸੂਚੀ ਵਿੱਚ ਵਿਨੀਪੈੱਗ, ਕੈਲੋਅਨਾ ਤੇ ਥੰਡਰ ਬੇਅ ਆਖਰੀ ਪਾਏਦਾਨ ਉੱਤੇ ਹਨ। ਕੈਨੇਡਾ ਦੇ ਦੂਜੇ ਵੱਡੇ ਸ਼ਹਿਰ ਜਿਵੇਂ ਕਿ ਮਾਂਟਰੀਅਲ, ਵੈਨਕੂਵਰ, ਕੈਲਗਰੀ ਤੇ ਐਡਮੰਟਨ ਕ੍ਰਮਵਾਰ 12ਵੇਂ, 18ਵੇਂ, 20ਵੇਂ ਤੇ 21ਵੇਂ ਸਥਾਨ ਉੱਤੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।