Car Bomb Explosion in Iraq: ਇਰਾਕ 'ਚ ਹਸਪਤਾਲ ਸਾਹਮਣੇ ਹੋਇਆ ਬੰਬ ਧਮਾਕਾ, 4 ਲੋਕਾਂ ਦੀ ਮੌਤ, 20 ਜ਼ਖ਼ਮੀ
ਸਥਾਨਕ ਮੀਡੀਆ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਇਸ ਕਾਰ ਬੰਬ ਧਮਾਕੇ 'ਚ ਹੁਣ ਤਕ 4 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 20 ਹੋਰ ਜ਼ਖਮੀ ਹੋਏ ਹਨ। ਸਥਾਨਕ ਰਿਪੋਰਟਾਂ ਨੇ ਸ਼ੁਰੂ ਵਿੱਚ ਕਿਹਾ ਕਿ ਇਹ ਇਕ ਕਾਰ ਬੰਬ ਸੀ,
Car Bomb Explosion in Iraq: ਇਰਾਕ ਦੇ ਦੱਖਣੀ ਸ਼ਹਿਰ ਬਸਰਾ ਦਾ ਕੇਂਦਰੀ ਹਿੱਸਾ ਮੰਗਲਵਾਰ ਨੂੰ ਇਕ ਕਾਰ ਬੰਬ ਧਮਾਕੇ ਨਾਲ ਹਿੱਲ ਗਿਆ। ਇਸ ਕਾਰ ਬੰਬ ਧਮਾਕੇ 'ਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਇਹ ਜਾਣਕਾਰੀ ਪੁਲਿਸ ਅਤੇ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਹੈ। ਸਥਾਨਕ ਰਿਪੋਰਟਾਂ ਮੁਤਾਬਕ ਹਸਪਤਾਲ ਨੇੜੇ ਕਾਰ 'ਚ ਧਮਾਕਾ ਹੋਇਆ। ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਧਮਾਕਾ ਕਿਵੇਂ ਹੋਇਆ।ਇਸ ਨਾਲ ਹੀ ਅਜੇ ਤਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਸਥਾਨਕ ਮੀਡੀਆ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਇਸ ਕਾਰ ਬੰਬ ਧਮਾਕੇ 'ਚ ਹੁਣ ਤਕ 4 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 20 ਹੋਰ ਜ਼ਖਮੀ ਹੋਏ ਹਨ। ਸਥਾਨਕ ਰਿਪੋਰਟਾਂ ਨੇ ਸ਼ੁਰੂ ਵਿੱਚ ਕਿਹਾ ਕਿ ਇਹ ਇਕ ਕਾਰ ਬੰਬ ਸੀ, ਪਰ ਬਸਰਾ ਦੇ ਗਵਰਨਰ ਅਸਦ ਅਲ-ਇਦਾਨੀ ਨੇ ਘਟਨਾ ਸਥਾਨ 'ਤੇ ਮੀਡੀਆ ਨੂੰ ਦੱਸਿਆ ਕਿ ਇਕ ਧਮਾਕਾ ਮੋਟਰਸਾਈਕਲ ਦੁਆਰਾ ਹੋਇਆ ਸੀ।
ਰਿਪਬਲਿਕ ਹਸਪਤਾਲ ਨੇੜੇ ਧਮਾਕਾ
ਧਮਾਕਾ ਬਸਰਾ ਦੇ ਮੱਧ ਹਿੱਸੇ 'ਚ ਰਿਪਬਲਿਕ ਹਸਪਤਾਲ ਨੇੜੇ ਹੋਇਆ। ਸਥਾਨਕ ਮੀਡੀਆ ਨੇ ਧਮਾਕੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ 'ਚ ਮੌਕੇ ਤੋਂ ਉੱਠਦਾ ਧੂੰਆਂ ਸਾਫ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਬਸਰਾ ਦੇ ਗਵਰਨਰ ਨੇ ਇਸ ਨੂੰ ਇਕ ਮੋਟਰਸਾਈਕਲ ਬੰਬ ਧਮਾਕਾ ਦੱਸਿਆ ਹੈ ਜੋ ਕਿ ਸਥਾਨਕ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਉਲਟ ਹੈ।
ਖਾਸ ਤੌਰ 'ਤੇ ਬਸਰਾ 'ਚ ਹਾਲ ਹੀ ਦੇ ਸਾਲਾਂ 'ਚ ਕੋਈ ਧਮਾਕਾ ਨਹੀਂ ਹੋਇਆ ਹੈ, ਖਾਸ ਕਰਕੇ 2017 'ਚ ਸੁੰਨੀ ਅੱਤਵਾਦੀ ਇਸਲਾਮਿਕ ਸਟੇਟ ਸਮੂਹ ਦੀ ਹਾਰ ਤੋਂ ਬਾਅਦ। ਤੇਲ ਨਾਲ ਭਰਪੂਰ ਬਸਰਾ ਮੁੱਖ ਤੌਰ 'ਤੇ ਸ਼ੀਆ ਪ੍ਰਧਾਨ ਹੈ। ਇਸ ਧਮਾਕੇ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਬਗਦਾਦ 'ਚ ਇਰਾਕੀ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।