(Source: ECI/ABP News)
ਚੀਨ ਨੇ ਲਾਂਚ ਕੀਤੀ ਆਪਣੀ ਪਹਿਲੀ ਬੁਲੇਟ ਟ੍ਰੇਨ, ਅਰੁਣਾਚਲ ਪ੍ਰਦੇਸ਼ ਬਾਰਡਰ ਨੇੜੇ ਤਿੱਬਤ ਤੋਂ ਕੀਤੀ ਸ਼ੁਰੂਆਤ
ਰਣਨੀਤਕ ਥਾਵਾਂ 'ਤੇ ਬੁਨਿਆਦੀ ਢਾਂਚੇ ਨੂੰ ਉਤਸ਼ਾਹਤ ਕਰਨ ਲਈ ਚੀਨ ਨੇ ਸ਼ੁੱਕਰਵਾਰ ਨੂੰ ਕਬਾਇਲੀ ਹਿਮਾਲਿਆਈ ਖੇਤਰ ਵਿੱਚ ਆਪਣੀ ਪਹਿਲੀ ਪੂਰੀ ਤਰ੍ਹਾਂ ਬਿਜਲੀ ਨਾਲ ਚੱਲਣ ਵਾਲੀ ਬੁਲੇਟ ਟ੍ਰੇਨ ਨੂੰ ਚਾਲੂ ਕੀਤਾ ਹੈ, ਜੋ ਅਰੁਣਾਚਲ ਪ੍ਰਦੇਸ਼ ਦੇ ਨੇੜੇ ਰਣਨੀਤਕ ਤੌਰ 'ਤੇ ਤਿੱਬਤੀ ਸਰਹੱਦੀ ਕਸਬੇ, ਸੂਬਾਈ ਰਾਜਧਾਨੀ ਲਹਾਸਾ ਤੇ ਨਿੰਗਚੀ ਨੂੰ ਜੋੜਦਾ ਹੈ।
![ਚੀਨ ਨੇ ਲਾਂਚ ਕੀਤੀ ਆਪਣੀ ਪਹਿਲੀ ਬੁਲੇਟ ਟ੍ਰੇਨ, ਅਰੁਣਾਚਲ ਪ੍ਰਦੇਸ਼ ਬਾਰਡਰ ਨੇੜੇ ਤਿੱਬਤ ਤੋਂ ਕੀਤੀ ਸ਼ੁਰੂਆਤ China on Friday operationalised its first fully electrified bullet train in the remote Himalayan region ਚੀਨ ਨੇ ਲਾਂਚ ਕੀਤੀ ਆਪਣੀ ਪਹਿਲੀ ਬੁਲੇਟ ਟ੍ਰੇਨ, ਅਰੁਣਾਚਲ ਪ੍ਰਦੇਸ਼ ਬਾਰਡਰ ਨੇੜੇ ਤਿੱਬਤ ਤੋਂ ਕੀਤੀ ਸ਼ੁਰੂਆਤ](https://feeds.abplive.com/onecms/images/uploaded-images/2021/06/25/eb227c9060d144c7b9baf556ab3567e2_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਰਣਨੀਤਕ ਥਾਵਾਂ 'ਤੇ ਬੁਨਿਆਦੀ ਢਾਂਚੇ ਨੂੰ ਉਤਸ਼ਾਹਤ ਕਰਨ ਲਈ ਚੀਨ ਨੇ ਸ਼ੁੱਕਰਵਾਰ ਨੂੰ ਕਬਾਇਲੀ ਹਿਮਾਲਿਆਈ ਖੇਤਰ ਵਿੱਚ ਆਪਣੀ ਪਹਿਲੀ ਪੂਰੀ ਤਰ੍ਹਾਂ ਬਿਜਲੀ ਨਾਲ ਚੱਲਣ ਵਾਲੀ ਬੁਲੇਟ ਟ੍ਰੇਨ ਨੂੰ ਚਾਲੂ ਕੀਤਾ ਹੈ, ਜੋ ਅਰੁਣਾਚਲ ਪ੍ਰਦੇਸ਼ ਦੇ ਨੇੜੇ ਰਣਨੀਤਕ ਤੌਰ 'ਤੇ ਤਿੱਬਤੀ ਸਰਹੱਦੀ ਕਸਬੇ, ਸੂਬਾਈ ਰਾਜਧਾਨੀ ਲਹਾਸਾ ਤੇ ਨਿੰਗਚੀ ਨੂੰ ਜੋੜਦਾ ਹੈ।
The 435-km Lhasa-Nyingchi railway in southwest China's #Tibet started operation on Friday. With a designed speed of 160 km/h, it is the country's first electrified railroad operating on the plateau region. pic.twitter.com/t1EgNKvKi4
ਸਿਨਹੂਆ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ 1 ਜੁਲਾਈ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਸ਼ਤਾਬਦੀ ਸਮਾਰੋਹਾਂ ਤੋਂ ਪਹਿਲਾਂ ਸਿਚੁਆਨ-ਤਿੱਬਤ ਰੇਲਵੇ ਦੇ 435.5 ਕਿਲੋਮੀਟਰ ਲਹਾਸਾ-ਨਿੰਗਚੀ ਹਿੱਸੇ ਦਾ ਉਦਘਾਟਨ ਕੀਤਾ ਗਿਆ ਹੈ।
ਨਵੇਂ ਰੇਲਵੇ ਪ੍ਰਾਜੈਕਟ ਦੇ ਨਿਰਮਾਣ ਨੂੰ ਨਵੰਬਰ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੁਝਾਵਾਂ 'ਤੇ ਤੇਜ਼ੀ ਦਿੱਤੀ ਗਈ ਸੀ ਕਿਉਂਕਿ ਨਵੀਂ ਰੇਲ ਲਾਈਨ ਸਰਹੱਦੀ ਸਥਿਰਤਾ ਦੀ ਰਾਖੀ ਵਿੱਚ ਮੁੱਖ ਭੂਮਿਕਾ ਅਦਾ ਕਰੇਗੀ।
ਸਿਚੁਆਨ-ਤਿੱਬਤ ਰੇਲਵੇ ਸਿਚੁਆਨ ਪ੍ਰਾਂਤ ਦੀ ਰਾਜਧਾਨੀ ਚੇਂਗਦੁ ਤੋਂ ਸ਼ੁਰੂ ਹੁੰਦੀ ਹੈ ਅਤੇ ਯਾਆਨ ਵੱਲ ਜਾਂਦੀ ਹੈ ਤੇ ਕਮਡੋ ਦੇ ਰਸਤੇ ਤਿੱਬਤ ਵਿੱਚ ਦਾਖਲ ਹੁੰਦੀ ਹੈ, ਚੇਂਗਦੁ ਤੋਂ ਲਹਾਸਾ ਤੱਕ ਦਾ ਸਫਰ 48 ਘੰਟਿਆਂ ਤੋਂ 13 ਘੰਟਿਆਂ ਤੱਕ ਘੱਟ ਜਾਏਗਾ।
ਇਸ ਤੋਂ ਪਹਿਲਾਂ, ਚੀਨ ਨੇ ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਪਿੰਡ ਦੀ ਉਸਾਰੀ ਦੀਆਂ ਖ਼ਬਰਾਂ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਉਸਾਰੀ ਦੀਆਂ ਗਤੀਵਿਧੀਆਂ ਉਸਦੇ ਆਪਣੇ ਖੇਤਰ ਵਿੱਚ ਹਨ ਅਤੇ ਇਸ ਦਾ ਸੰਪੂਰਨ ਅਧਿਕਾਰ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)