ਪੜਚੋਲ ਕਰੋ
ਹੁਣ ਚੰਨ 'ਤੇ ਹੋਏਗੀ ਖੇਤੀ, ਚੀਨ ਨੇ ਪੁਲਾੜ 'ਚ ਰਚਿਆ ਇਤਿਹਾਸ

ਬੀਜ਼ਿੰਗ: ਡ੍ਰੈਗਨ (ਚੀਨ) ਨੇ ਪੁਲਾੜ ਵਿਗਿਆਨ ‘ਚ ਇਤਿਹਾਸ ਰਚ ਦਿੱਤਾ ਹੈ। ਚੀਨ ਨੇ ਚੰਨ ‘ਤੇ ਆਪਣਾ ਰੋਵਰ ਭੇਜਿਆ ਸੀ, ਜਿਸ ‘ਚ ਕਪਾਹ ਤੋਂ ਇਲਾਵਾ ਹੋਰ ਵੀ ਕਈ ਬੀਜ ਲਾ ਕੇ ਭੇਜੇ ਗਏ ਸੀ। ਇਸ ਰੋਵਰ ‘ਤੇ ਕਪਾਹ ਦਾ ਬੀਜ ਫੁੱਟ ਪੁੰਗਰ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਪਣੀ ਦੁਨੀਆ ਤੋਂ ਬਾਹਰ ਚੰਨ ‘ਤੇ ਕੋਈ ਪੌਦਾ ਉਗ ਰਿਹਾ ਹੈ। ਇਸ ਨਾਲ ਉਮੀਦ ਬੱਝੀ ਹੈ ਕੇ ਭਵਿੱਖ ਵਿੱਚ ਧਰਤੀ ਤੋਂ ਬਾਹਰ ਵੀ ਖੇਤੀ ਹੋ ਸਕੇਗੀ। ਇਸ ਦੀ ਜਾਣਕਾਰੀ ਵਿਗਿਆਨੀਆਂ ਨੇ ਮੰਗਲਵਾਰ ਨੂੰ ਦਿੱਤੀ। ਚੋਂਗਕਿੰਗ ਯੂਨੀਵਰਸਿਟੀ ਦੇ ਐਡਵਾਂਸ ਤਕਨੀਕੀ ਰਿਸਰਚ ਇੰਸਟੀਚਿਊਟ ਵੱਲੋਂ ਜਾਰੀ ਤਸਵੀਰਾਂ ਦੀ ਲੜੀ ਮੁਤਾਬਕ ਚਾਂਗ ‘ਈ-4 ਦੇ ਇਸ ਮਹੀਨੇ ਚੰਨ ‘ਤੇ ਉਤਰਣ ਤੋਂ ਬਾਅਦ ਇਹ ਬੀਜ ਡੱਬੇ ‘ਚ ਬੰਦ ਜਾਲੀਨੁਮਾ ਢਾਂਚੇ ‘ਚ ਵਧਿਆ ਹੈ। ਪੁਲਾੜ ਖੇਤਰ ‘ਚ ਮਹਾਸ਼ਕਤੀ ਬਣਨ ਦੀ ਇੱਛਾ ‘ਚ ਚੀਨ ਨੇ ਚਾਂਗ’ ਈ-4 ਤਿੰਨ ਜਨਵਰੀ ਨੂੰ ਚੰਨ ਦੇ ਸਭ ਤੋਂ ਦੂਰ ਹਿੱਸੇ ‘ਚ ਉਤਾਰਿਆ ਤੇ ਚੰਨ ਦੇ ਉਸ ਹਿੱਸੇ ‘ਚ ਪੁਲਾੜ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
ਚੋਂਗਕਿੰਗ ਯੂਨੀਵਰਸੀਟੀ ਦੇ ਵਿਗੀਆਨੀਆਂ ਨੇ ਹਵਾ, ਪਾਣੀ ਤੇ ਮਿੱਟੀ ਦੇ 18 ਸੈਂਟੀਮੀਟਰ ਦਾ ਇੱਕ ਬਾਲਟੀਨੁਮਾ ਡਿੱਬਾ ਭੇਜਿਆ ਸੀ। ਇਸ ਅੰਦਰ ਕਪਾਹ, ਆਲੂ ਤੇ ਸਰੋਂ ਦੇ ਇੱਕ-ਇੱਕ ਬੀਜ ਨਾਲ ਫਰੂਟ ਫਲਾਈ ਦੇ ਅੰਡੇ ਤੇ ਈਸਟ ਭੇਜੇ ਗਏ ਸੀ। ਇਸ ਬਾਰੇ ਯੂਨੀਵਰਸੀਟੀ ਨੇ ਪੁਲਾੜ ਦੀਆਂ ਤਸਵੀਰਾਂ ਭੇਜੀਆਂ ਹਨ ਕਿ ਕਪਾਹ ਦਾ ਪੌਦਾ ਫੁੱਟ ਚੁੱਕਿਆ ਹੈ। ਹੁਣ ਤਕ ਹੋਰ ਪੌਦਿਆਂ ਦੇ ਬੀਜ ਫੁੱਟਣ ਦੀ ਕੋਈ ਖ਼ਬਰ ਨਹੀਂ। ਚੀਨ ਅਗਲੇ ਸਾਲ ਚਾਗ-5 ਨੂੰ ਚੰਨ ‘ਤੇ ਭੇਜਣ ਤੇ ਇਸ ਨੂੰ ਚੰਨ ‘ਤੇ ਮੌਜੂਦ ਸੈਂਪਲ ਨਾਲ ਧਰਤੀ ‘ਤੇ ਵਾਪਸ ਲਿਆਉਣ ਦੀ ਪਲਾਨਿੰਗ ਕਰ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ 1976 ‘ਚ ਸੋਵੀਅਤ ਦੇ ਇੱਕ ਮਿਸ਼ਨ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ।Big breakthrough: China's Chang'e-4 probe soft-landed on the moon's uncharted side never visible from Earth, getting its first image pic.twitter.com/8FEjXFmLi3
— China Xinhua News (@XHNews) January 3, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















