ਪੜਚੋਲ ਕਰੋ
Advertisement
ਪ੍ਰਾਈਵੇਟ ਕੰਪਨੀ ਨੇ ਮੁਲਜ਼ਮਾਂ ਨੂੰ 'ਕੁੱਤਾ' ਬਣਾ ਕੇ ਸੜਕ 'ਤੇ ਘੁਮਾਇਆ, ਵੀਡੀਓ ਵਾਇਰਲ
ਬੀਜਿੰਗ: ਚੀਨ ਦੀ ਪ੍ਰਾਈਵੇਟ ਕੰਪਨੀ ਨੇ ਆਪਣੇ ਮੁਲਾਜ਼ਮਾਂ ਨਾਲ ਘਿਨਾਉਣੀ ਹਰਕਤ ਕੀਤੀ ਹੈ, ਜਿਸ ਕਰਕੇ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਕੰਪਨੀ ਨੇ ਆਪਣੇ ਮੁਲਾਜ਼ਮਾਂ ਨਾਲ ਅਣਮਨੁੱਖੀ ਵਤੀਰਾ ਕੀਤਾ ਹੈ। ਕੰਪਨੀ ਨੇ ਟਾਰਗੇਟ ਪੂਰਾ ਨਾ ਕਰਨ ਵਾਲੇ ਕਰਮਚਾਰੀਆਂ ਨੂੰ ਕੁੱਤਾ ਬਣਾ ਕੇ ਸੜਕ 'ਤੇ ਚਲਵਾਇਆ।
ਸਥਾਨਕ ਮੀਡੀਆ ਮੁਤਾਬਕ ਕੰਪਨੀ ਦੇ ਇਸ ਕੰਮ ਦੀ ਦੁਨੀਆ ਭਰ ਵਿੱਚ ਆਲੋਚਨਾ ਹੋ ਰਹੀ ਹੈ। ਕਰਮਚਾਰੀਆਂ ਨੂੰ ਉਦੋਂ ਕੁੱਤੇ ਬਣਨ ਲਈ ਕਿਹਾ ਗਿਆ ਜਦ ਸੜਕ 'ਤੇ ਟ੍ਰੈਫਿਕ ਚੱਲ ਰਿਹਾ ਸੀ ਤੇ ਉਨ੍ਹਾਂ ਨੂੰ ਸਾਲ ਦੇ ਟਾਰਗੇਟ ਪੂਰੇ ਨਾ ਕਰਨ ਬਦਲੇ ਜ਼ਲੀਲ ਕੀਤਾ ਗਿਆ। ਕੰਪਨੀ ਦਾ ਇੱਕ ਮੁਲਾਜ਼ਮ ਝੰਡਾ ਲੈਕੇ ਉਨ੍ਹਾਂ ਨਾਲ ਚੱਲ ਰਿਹਾ ਸੀ ਤੇ ਟ੍ਰੈਫਿਕ ਨੂੰ ਦੂਰ ਕਰ ਰਿਹਾ ਸੀ।
ਹਾਲਾਂਕਿ, ਬਾਅਦ ਵਿੱਚ ਪੁਲਿਸ ਨੇ ਆ ਕੇ ਕੰਪਨੀ ਨੂੰ ਅਜਿਹਾ ਕਰਨ ਤੋਂ ਰੋਕਿਆ। ਇਸ ਘਟਨਾ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਸਰਕਾਰ ਨੇ ਕੰਪਨੀ 'ਤੇ ਸਖ਼ਤੀ ਕਰਦਿਆਂ ਆਰਜ਼ੀ ਤੌਰ ਕੰਪਨੀ ਨੂੰ ਬੰਦ ਕਰ ਦਿੱਤਾ ਹੈ। ਚੀਨੀ ਕੰਪਨੀ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਜ਼ਲੀਲ ਕੀਤੇ ਜਾਣ ਦਾ ਇਹ ਪਹਿਲਾ ਮਸਲਾ ਨਹੀਂ ਹੈ। ਪਿਛਲੇ ਸਾਲ ਇੱਕ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਥੱਪੜ ਮਾਰਨ ਦਾ ਵੀਡੀਓ ਵੀ ਵਾਇਰਲ ਹੋਇਆ ਸੀ।
ਦੇਖੋ ਵੀਡੀਓ-
This Chinese company has a humiliating punishment for employees who fail to meet their targets. pic.twitter.com/cVod5xyXvI
— SCMP News (@SCMPNews) January 16, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement