(Source: ECI/ABP News/ABP Majha)
ਬ੍ਰਿਟੇਨ ‘ਚ ਕੋਰੋਨਾ ਦਾ ਕਹਿਰ : ਟੁੱਟੇ ਸੰਕ੍ਰਮਣ ਦੇ ਪਿਛਲੇ ਸਾਰੇ ਰਿਕਾਰਡ, ਇੱਕੋ ਹੀ ਦਿਨ ਆ ਗਏ 78 ਹਜ਼ਾਰ ਤੋਂ ਜ਼ਿਆਦਾ ਕੇਸ
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਨਫੈਕਸ਼ਨ ਦੀ ਇਕ ਤੇਜ਼ ਲਹਿਰ ਦੀ ਚਿਤਾਵਨੀ ਦਿੱਤੀ ਹੈ, ਕਿਉਂਕਿ ਨਵਾਂ ਕੋਰੋਨਾਵਾਇਰਸ ਰੂਪ ਓਮੀਕਰੋਨ ਪੂਰੇ ਯੂਕੇ ਵਿਚ ਵਧਦਾ ਹੈ।
ਓਮੀਕਰੋਨ ਦੇ ਕਹਿਰ ਦੇ ਵਿਚਕਾਰ ਬ੍ਰਿਟੇਨ ਤੋਂ ਡਰਾਉਣ ਵਾਲੀਆਂ ਖਬਰਾਂ ਆ ਰਹੀਆਂ ਹਨ। ਦਰਅਸਲ ਪਿਛਲੇ 24 ਘੰਟਿਆਂ 'ਚ ਇੱਥੇ ਕੋਰੋਨਾ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਗਏ ਹਨ। ਨਿਊਜ਼ ਏਜੰਸੀ ਏਐਫਪੀ ਅਨੁਸਾਰ ਦੇਸ਼ 'ਚ ਹੁਣ ਤਕ ਦੇ ਸਭ ਤੋਂ ਵੱਧ ਰੋਜ਼ਾਨਾ ਰਿਕਾਰਡ 78,610 ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ। ਬ੍ਰਿਟੇਨ ਦੇ ਸਿਹਤ ਵਿਭਾਗ ਮੁਤਾਬਕ ਹੁਣ ਤਕ ਇਕ ਕਰੋੜ ਤੋਂ ਵੱਧ ਲੋਕ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ। ਜਦਕਿ ਬਰਤਾਨੀਆ ਦੀ ਕੁੱਲ ਆਬਾਦੀ 67 ਮਿਲੀਅਨ ਦੇ ਕਰੀਬ ਹੈ।
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਨਫੈਕਸ਼ਨ ਦੀ ਇਕ ਤੇਜ਼ ਲਹਿਰ ਦੀ ਚਿਤਾਵਨੀ ਦਿੱਤੀ ਹੈ, ਕਿਉਂਕਿ ਨਵਾਂ ਕੋਰੋਨਾਵਾਇਰਸ ਰੂਪ ਓਮੀਕਰੋਨ ਪੂਰੇ ਯੂਕੇ ਵਿਚ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਹਾਲਾਂਕਿ ਉਸ ਨੂੰ ਮੰਗਲਵਾਰ ਨੂੰ ਇਕ ਝਟਕਾ ਲੱਗਾ ਜਦੋਂ ਉਸਦੇ 100 ਤੋਂ ਵੱਧ ਸੰਸਦ ਮੈਂਬਰਾਂ ਨੇ ਮਹਾਮਾਰੀ ਦੇ ਵੱਧ ਰਹੇ ਫੈਲਣ ਨੂੰ ਰੋਕਣ ਲਈ ਉਪਾਅ ਦੇ ਵਿਰੁੱਧ ਵੋਟ ਦਿੱਤੀ।
ਕ੍ਰਿਸਮਸ ਤੇ ਨਵੇਂ ਸਾਲ 'ਤੇ ਲੋਕ ਨਿਰਾਸ਼ ਹੋ ਸਕਦੇ ਹਨ
ਸਿਹਤ ਅਧਿਕਾਰੀ ਨੇ ਕਿਹਾ ਕਿ ਯੂਰਪ 'ਚ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਪਰ ਇਸ ਤਰ੍ਹਾਂ ਇਨਫੈਕਸ਼ਨ ਦੀ ਵਧਦੀ ਰਫਤਾਰ ਲੋਕਾਂ ਨੂੰ ਨਿਰਾਸ਼ ਕਰ ਸਕਦੀ ਹੈ। ਇਸ ਦੌਰਾਨ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਕਿਹਾ ਕਿ ਈਯੂ ਓਮੀਕਰੋਨ ਨਾਲ ਲੜਨ ਲਈ ਤਿਆਰ ਹੈ। ਇੱਥੇ ਲਗਭਗ 66 ਫੀਸਦੀ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ। ਪਰ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ: ਸੜਕ ਹਾਦਸੇ ਬਾਰੇ ਹਾਈ ਕੋਰਟ ਦਾ ਵੱਡਾ ਫੈਸਲਾ, ਕਾਹਲੀ ਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਨੂੰ ਤੇਜ਼ ਰਫਤਾਰ ਨਹੀਂ ਮੰਨਿਆ ਜਾ ਸਕਦਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin