ਵਿਸ਼ਵ 'ਚ ਕਿਹੋ ਜਿਹੀ ਹੈ ਵੈਕਸੀਨੇਸ਼ਨ ਰਫ਼ਤਾਰ, ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਟੀਕਾਕਰਨ ਰਫ਼ਤਾਰ ਬਹੁਤ ਹੌਲ਼ੀ
ਜਰਮਨੀ 'ਚ 4 ਕਰੋੜ 83 ਲੱਖ ਡੋਜ਼ ਲੱਗ ਚੁੱਕੀ ਹੈ। ਕੁੱਲ 40 ਫੀਸਦ ਆਬਾਦੀ ਨੂੰ ਪਹਿਲੀ ਡੋਜ਼ ਤੇ 16 ਫੀਸਦ ਨੂੰ ਦੋਵੇਂ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ।
ਨਵੀਂ ਦਿੱਲੀ: ਅਮਰੀਕਾ ਤੋਂ ਬਾਅਦ ਭਾਰਤ ਅਜਿਹਾ ਦੂਜਾ ਦੇਸ਼ ਹੈ ਜਿਸ ਨੇ ਵੈਕਸੀਨੇਸ਼ਨ 'ਚ 21 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਪਰ ਜਨਸੰਖਿਆ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਅੰਕੜੇ ਦੱਸਦੇ ਹਨ ਕਿ ਅਸੀਂ ਕਈ ਦੇਸ਼ਾਂ ਤੋਂ ਪਿੱਛੇ ਹਾਂ। ਪ੍ਰਤੀਸ਼ਤ ਦੇ ਹਿਸਾਬ ਨਾਲ ਭਾਰਤ 'ਚ ਵੈਕਸੀਨੇਸ਼ਨ ਦੀ ਰਫ਼ਤਾਰ ਬੇਹੱਦ ਹੌਲ਼ੀ ਹੈ। ਹਾਲਾਂਕਿ ਜੂਨ ਤੋਂ ਆਪਣੇ ਦੇਸ਼ 'ਚ ਵੈਕਸੀਨੇਸ਼ਨ ਦੀ ਰਫ਼ਤਾਰ ਤੇਜ਼ ਹੋਣ ਦੀ ਉਮੀਦ ਹੈ। ਇਸ ਦਰਮਿਆਨ ਜਾਣ ਲਓ ਕਿ ਦੁਨੀਆਂ ਦੇ ਤਮਾਮ ਦੇਸ਼ਾਂ 'ਚ ਵੈਕਸੀਨੇਸ਼ਨ ਦੀ ਰਫਤਾਰ ਕਿਹੋ ਜਿਹੀ ਹੈ।
ਦੁਨੀਆਂ ਭਰ 'ਚ ਟੀਕਾਕਰਨ ਦੀ ਰਫ਼ਤਾਰ
ਅਮਰੀਕਾ 'ਚ ਹੁਣ ਤਕ 29 ਕਰੋੜ ਸੱਤ ਲੱਖ ਵੈਕਸੀਨੇਸ਼ਨ ਡੋਜ਼ ਦਿੱਤੀ ਗਈ ਹੈ। ਕੁੱਲ 49 ਫੀਸਦ ਲੋਕਾਂ ਨੂੰ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ। ਜਦਕਿ 40 ਫੀਸਦ ਨੂੰ ਦੂਜੀ ਡੋਜ਼ ਮਿਲ ਚੁੱਕੀ ਹੈ। ਯੂਕੇ 'ਚ 6 ਕਰੋੜ 26 ਲੱਖ ਵੈਕਸੀਨੇਸ਼ਨ ਦੀ ਡੋਜ਼ ਦਿੱਤੀ ਗਈ ਹੈ। 35 ਫੀਸਦ ਲੋਕਾਂ ਨੂੰ ਦੋਵੇਂ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ ਜਦਕਿ 57 ਫੀਸਦ ਨੂੰ ਪਹਿਲੀ ਡੋਜ਼ ਮਿਲੀ ਹੈ।
ਜਰਮਨੀ ਚ 4 ਕਰੋੜ 83 ਲੱਖ ਡੋਜ਼ ਲੱਗ ਚੁੱਕੀ ਹੈ। ਕੁੱਲ 40 ਫੀਸਦ ਆਬਾਦੀ ਨੂੰ ਪਹਿਲੀ ਡੋਜ਼ ਤੇ 16 ਫੀਸਦ ਨੂੰ ਦੋਵੇਂ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ।
ਫਰਾਂਸ 'ਚ ਤਿੰਨ ਕਰੋੜ, 43 ਲੱਖ ਡੋਜ਼ ਦਿੱਤੀ ਗਈ ਹੈ। 35 ਫੀਸਦ ਜਨਸੰਖਿਆਂ ਨੂੰ ਪਹਿਲੀ ਡੋਜ਼ ਤੇ 15 ਫੀਸਦ ਨੂੰ ਦੋਵੇਂ ਡੋਜ਼ ਦਿੱਤੀਆਂ ਗਈਆਂ ਹਨ।
ਇਟਲੀ 'ਚ ਹੁਣ ਤਕ 3 ਕਰੋੜ, 29 ਲੱਖ ਵੈਕਸੀਨ ਡੋਜ਼ ਲੱਗ ਚੁੱਕੀ ਹੈ। 36 ਫੀਸਦ ਆਬਾਦੀ ਨੂੰ ਪਹਿਲੀ ਡੋਜ਼ ਤੇ 19 ਫੀਸਦ ਲੋਕਾਂ ਨੂੰ ਦੂਜੀ ਡੋਜ਼ ਲੱਗੀ ਹੈ।
ਬ੍ਰਾਜ਼ੀਲ 'ਚ ਹੁਣ ਤਕ 6 ਕਰੋੜ 52 ਲੱਖ ਡੋਜ਼ ਤੇ 19 ਫੀਸਦ ਲੋਕਾਂ ਨੂੰ ਦੂਜੀ ਡੋਜ਼ ਲੱਗੀ ਹੈ। ਬ੍ਰਾਜ਼ੀਲ 'ਚ ਹੁਣ ਤਕ 6 ਕਰੋੜ, 52 ਲੱਖ ਵੈਕਸੀਨ ਡੋਜ਼ ਦਿੱਤੀ ਗਈ ਹੈ। ਇੱਥੇ 20 ਫੀਸਦ ਆਬਾਦੀ ਨੂੰ ਪਹਿਲੀ ਡੋਜ਼ ਤੇ 10 ਫੀਸਦ ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ।
ਭਾਰਤ 'ਚ 21 ਕਰੋੜ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਦੇਸ਼ ਦੀ ਕੁੱਲ ਤਿੰਨ ਫੀਸਦ ਆਬਾਦੀ ਨੂੰ ਹੀ ਦੋਵੇਂ ਡੋਜ਼ ਲੱਗੀਆਂ ਹਨ। ਪਹਿਲੀ ਡੋਜ਼ 12 ਫੀਸਦ ਲੋਕਾਂ ਨੂੰ ਲੱਗੀ ਹੈ।