![ABP Premium](https://cdn.abplive.com/imagebank/Premium-ad-Icon.png)
Corona virus: ਦੁਨੀਆਂ ਭਰ ‘ਚ 24 ਘੰਟਿਆਂ ‘ਚ ਸਾਢੇ 6 ਲੱਖ ਦੇ ਕਰੀਬ ਨਵੇਂ ਕੇਸ, 10 ਹਜਾਰ ਤੋਂ ਵੱਧ ਮੌਤਾਂ
ਦੁਨੀਆਂ ‘ਚ ਹੁਣ ਤਕ ਪੰਜ ਕਰੋੜ, 72 ਲੱਖ, 12 ਹਜਾਰ ਕੋਰੋਨਾ ਮਾਮਲੇ ਆ ਚੁੱਕੇ ਹਨ। ਉੱਥੇ ਹੀ ਹੁਣ ਤਕ 13 ਲੱਖ, 64 ਹਜਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 3 ਕਰੋੜ, 96 ਲੱਖ, 95 ਹਜਾਰ ਤੋਂ ਜਿਆਦਾ ਲੋਕ ਠੀਕ ਵੀ ਹੋ ਚੁੱਕੇ ਹਨ।
![Corona virus: ਦੁਨੀਆਂ ਭਰ ‘ਚ 24 ਘੰਟਿਆਂ ‘ਚ ਸਾਢੇ 6 ਲੱਖ ਦੇ ਕਰੀਬ ਨਵੇਂ ਕੇਸ, 10 ਹਜਾਰ ਤੋਂ ਵੱਧ ਮੌਤਾਂ corona virus updates worldwide 6.40 lakh new positive cases in 24 hours Corona virus: ਦੁਨੀਆਂ ਭਰ ‘ਚ 24 ਘੰਟਿਆਂ ‘ਚ ਸਾਢੇ 6 ਲੱਖ ਦੇ ਕਰੀਬ ਨਵੇਂ ਕੇਸ, 10 ਹਜਾਰ ਤੋਂ ਵੱਧ ਮੌਤਾਂ](https://static.abplive.com/wp-content/uploads/sites/5/2020/09/18133720/corona.jpg?impolicy=abp_cdn&imwidth=1200&height=675)
World Coronavirus Update: ਦੁਨੀਆਂ ‘ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਪਹਿਲੀ ਤੋਂ ਵੀ ਜਿਆਦਾ ਖਤਰਨਾਕ ਹੈ। ਹਰ ਦਿਨ ਛੇ ਲੱਖ ਤੋਂ ਜਿਆਦਾ ਨਵੇਂ ਮਰੀਜ਼ ਵਧ ਰਹੇ ਹਨ। ਪਿਛਲੇ 24 ਘੰਟਿਆਂ ‘ਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ‘ਚ ਕੋਰੋਨਾ ਦੇ 6 ਲੱਖ, 40 ਹਜਾਰ ਤੋਂ ਜਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 10,680 ਲੋਕਾਂ ਦੀ ਮੌਤ ਹੋਈ ਹੈ। ਬੀਤੇ ਦਿਨ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ‘ਚ ਸਭ ਤੋਂ ਜਿਆਦਾ ਮੌਤਾਂ ਹੋਈਆਂ। ਇਸ ਤੋਂ ਬਾਅਦ ਇਟਲੀ, ਬ੍ਰਾਜੀਲ, ਪੋਲੈਂਡ, ਭਾਰਤ, ਮੈਕਸੀਕੋ ‘ਚ ਸਭ ਤੋਂ ਜਿਆਦਾ ਕੇਸ ਆਏ।
ਦੁਨੀਆਂ ‘ਚ ਕਰੀਬ ਪੌਣੇ 14 ਲੱਖ ਮਰੀਜਾਂ ਦੀ ਕੋਰੋਨਾ ਨਾਲ ਮੌਤ
ਵਰਲਡੋਮੀਟਰ ਵੈਬਸਾਈਟ ਮੁਤਾਬਕ ਦੁਨੀਆਂ ‘ਚ ਹੁਣ ਤਕ ਪੰਜ ਕਰੋੜ, 72 ਲੱਖ, 12 ਹਜਾਰ ਕੋਰੋਨਾ ਮਾਮਲੇ ਆ ਚੁੱਕੇ ਹਨ। ਉੱਥੇ ਹੀ ਹੁਣ ਤਕ 13 ਲੱਖ, 64 ਹਜਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 3 ਕਰੋੜ, 96 ਲੱਖ, 95 ਹਜਾਰ ਤੋਂ ਜਿਆਦਾ ਲੋਕ ਠੀਕ ਵੀ ਹੋ ਚੁੱਕੇ ਹਨ। ਇਕ ਕਰੋੜ, 61 ਲੱਖ, 52 ਹਜਾਰ ਲੋਕ ਅਜੇ ਵੀ ਐਕਟਿਵ ਹਨ।
ਕੋਰੋਨਾ ਪ੍ਰਭਾਵਿਤ ਦੇਸ਼ਾਂ ‘ਚ ਪਹਿਲੇ ਨੰਬਰ ‘ਤੇ ਅਮਰੀਕਾ
ਕੋਰੋਨਾ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਦੇਸ਼ਾਂ ਦੀ ਲਿਸਟ ‘ਚ ਅਮਰੀਕਾ ਸਭ ਤੋਂ ਉੱਪਰ ਹੈ। ਸਭ ਤੋਂ ਜਿਆਦਾ ਤੇਜੀ ਨਾਲ ਮਾਮਲੇ ਵੀ ਅਮਰੀਕਾ ‘ਚ ਵਧ ਰਹੇ ਹਨ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ ਇਕ ਲੱਖ, 87 ਹਜਾਰ ਤੋਂ ਜਿਆਦਾ ਨਵੇਂ ਕੇਸ ਆਏ ਹਨ। ਇਸ ਤਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ। ਭਾਰਤ ‘ਚ 90 ਲੱਖ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਜਿੱਥੇ ਪਿਛਲੇ 24 ਘੰਟਿਆਂ ‘ਚ 46 ਹਜਾਰ ਮਾਮਲੇ ਵਧੇ ਹਨ। ਉੱਥੇ ਹੀ ਕੋਰੋਨਾ ਨਾਲ ਤੀਜੇ ਸਭ ਤੋਂ ਜਿਆਦਾ ਪ੍ਰਭਆਵਿਤ ਦੇਸ਼ ਬ੍ਰਾਜੀਲ ‘ਚ 24 ਘੰਟੇ ‘ਚ 35 ਹਜਾਰ ਮਮਾਲੇ ਦਰਜ ਕੀਤੇ ਗਏ।
ਬਰਾਤੀਆਂ ਨਾਲ ਭਰੀ ਬਲੈਰੋ ਦੀ ਟਰੱਕ ਨਾਲ ਟੱਕਰ, 14 ਲੋਕਾਂ ਦੀ ਮੌਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)