ਕੋਰੋਨਾ ਨੇ ਵਧਾਇਆ ਸਹਿਮ! ਦੁਨੀਆਂ ਭਰ 'ਚ ਇਕੋ ਦਿਨ 'ਚ ਸਾਢੇ ਚਾਰ ਲੱਖ ਦੇ ਕਰੀਬ ਕੇਸ, 7000 ਨੇੜੇ ਮੌਤਾਂ
ਦੁਨੀਆਂ ਭਰ 'ਚ ਹੁਣ ਤਕ ਚਾਰ ਕਰੋੜ, 14 ਲੱਖ ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 11 ਲੱਖ, 35 ਹਜ਼ਾਰ ਲੋਕਾਂ ਨੇ ਆਪਣੀ ਜਾਨ ਗਵਾਈ ਹੈ ਤੇ ਤਿੰਨ ਕਰੋੜ, 9 ਲੱਖ ਮਰੀਜ਼ ਠੀਕ ਹੋ ਚੁੱਕੇ ਹਨ।
Corona virus: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਆਪਣੇ ਸਿਖਰ 'ਤੇ ਹੈ। ਪਿਛਲੇ ਇਕ ਦਿਨ 'ਚ ਹੁਣ ਤਕ ਦੁਨੀਆਂ 'ਚ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ। ਪਿਛਲੇ 24 ਘੰਟਿਆਂ 'ਚ ਚਾਰ ਲੱਖ, 36 ਹਜ਼ਾਰ ਰਿਕਾਰਡ ਮਾਮਲੇ ਸਾਹਮਣੇ ਆਏ ਹਨ। ਏਨਾ ਹੀ ਨਹੀਂ ਤਾਜ਼ਾ ਕੇਸਾਂ ਦੇ ਨਾਲ ਮੌਤਾਂ ਦਾ ਅੰਕੜਾ ਵੀ ਵਧਿਆ ਹੈ। ਬੀਤੇ ਦਿਨ 'ਚ 6,839 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ 'ਚ ਸਾਹਮਣੇ ਆਏ ਹਨ।
ਵਰਲਡੋਮੀਟਰ ਮੁਤਾਬਕ ਪੂਰੀ ਦੁਨੀਆਂ 'ਚ 94 ਲੱਖ, 36 ਹਜ਼ਾਰ ਐਕਟਿਵ ਕੇਸ ਹਨ ਯਾਨੀ ਕਿ ਫਿਲਹਾਲ ਏਨੇ ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਫ੍ਰੀਜ਼ਰ 'ਚ ਰੱਖਿਆ ਸੂਪ ਪੀਣ 'ਤੇ ਇਕੋ ਪਰਿਵਾਰ ਦੇ 9 ਜੀਆਂ ਦੀ ਹੋਈ ਮੌਤ, ਇਸ ਤਰ੍ਹਾਂ ਬਣ ਗਿਆ ਸੀ ਜ਼ਹਿਰ
ਪਾਕਿਸਤਾਨ 'ਚ ਜਾਰੀ ਸਿਆਸੀ ਘਮਸਾਣ: ਸਿੰਧ ਪੁਲਿਸ ਦੇ ਬਾਗੀ ਸੁਰ, ਸ਼ਰੀਫ ਦੇ ਜਵਾਈ ਦੀ ਗ੍ਰਿਫਤਾਰੀ ਦੀ ਹੋਵੇਗੀ ਜਾਂਚ
ਕੋਰੋਨਾ ਮਹਾਮਾਰੀ 'ਚ ਕੇਸਾਂ ਦੇ ਹਿਸਾਬ ਨਾਲ ਅਮਰੀਕਾ ਅਜੇ ਵੀ ਦੁਨੀਆਂ ਭਰ 'ਚ ਪਹਿਲੇ ਨੰਬਰ 'ਤੇ ਹੈ। ਸਭ ਤੋਂ ਜ਼ਿਆਦਾ ਤੇਜ਼ੀ ਨਾਲ ਮਾਮਲੇ ਅਮਰੀਕਾ 'ਚ ਵਧ ਰਹੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 60 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਹਨ। ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ। ਭਾਰਤ 'ਚ 77 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਇਨਫੈਕਟਡ ਹੋ ਚੁੱਕੇ ਹਨ। ਇੱਥੇ ਪਿਛਲੇ 24 ਘੰਟਿਆਂ 'ਚ 56 ਹਜ਼ਾਰ ਮਾਮਲੇ ਵਧੇ ਹਨ। ਉੱਥੇ ਹੀ ਕੋਰੋਨਾ ਨਾਲ ਤੀਜੇ ਸਥਾਨ 'ਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬ੍ਰਾਜ਼ੀਲ ਹੈ ਜਿੱਥੇ 24 ਘੰਟਿਆਂ 'ਚ 26 ਹਜ਼ਾਰ ਕੇਸ ਸਾਹਮਣੇ ਆਏ ਹਨ।
ਵਿਧਾਨ ਸਭਾ 'ਚ ਬਿੱਲ ਲਿਆ ਕੇ ਕੈਪਟਨ ਨੇ ਇਸ ਤਰ੍ਹਾਂ ਕੇਂਦਰ ਦੇ ਪਾਲੇ 'ਚ ਸੁੱਟੀ ਗੇਂਦ, ਪੜ੍ਹੋ ਪੂਰੀ ਰਿਪੋਰਟ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ