ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੋਰੋਨਾਵਾਇਰਸ ਫੈਲਾਉਣ ਵਾਲੇ ਦੇਸ਼ ਨੇ ਪਾਈ ਕੋਰੋਨਾ ਵਿਰੁੱਧ ਮਹਾਨ ਯੁੱਧ ‘ਚ ਜੀਤ, ਚੀਨੀ ਲੋਕਾਂ ਨੇ ਪਾਇਆ ਵੱਡਾ ਯੋਗਦਾਨ
ਚੀਨ ਵਿਚ ਕੋਰੋਨਾ ਦੇ ਮਾਮਲੇ ਜ਼ੀਰੋ ਵੱਲ ਜਾ ਰਹੇ ਹਨ। ਬੇਸ਼ੱਕ ਚੀਨ ਵਿਚ ਕੋਰੋਨਾ ਦੇ ਫੈਲਣ ਨੂੰ ਨਿਯੰਤਰਿਤ ਕਰਨ ਦੀ ਯੋਗਤਾ ਹੈ।
![ਕੋਰੋਨਾਵਾਇਰਸ ਫੈਲਾਉਣ ਵਾਲੇ ਦੇਸ਼ ਨੇ ਪਾਈ ਕੋਰੋਨਾ ਵਿਰੁੱਧ ਮਹਾਨ ਯੁੱਧ ‘ਚ ਜੀਤ, ਚੀਨੀ ਲੋਕਾਂ ਨੇ ਪਾਇਆ ਵੱਡਾ ਯੋਗਦਾਨ Coronavirus-winning country wins Great War against Corona, Chinese make major contribution ਕੋਰੋਨਾਵਾਇਰਸ ਫੈਲਾਉਣ ਵਾਲੇ ਦੇਸ਼ ਨੇ ਪਾਈ ਕੋਰੋਨਾ ਵਿਰੁੱਧ ਮਹਾਨ ਯੁੱਧ ‘ਚ ਜੀਤ, ਚੀਨੀ ਲੋਕਾਂ ਨੇ ਪਾਇਆ ਵੱਡਾ ਯੋਗਦਾਨ](https://static.abplive.com/wp-content/uploads/sites/5/2020/01/24142531/coronavirus.jpg?impolicy=abp_cdn&imwidth=1200&height=675)
ਬੀਜਿੰਗ: ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆ ਪ੍ਰਭਾਵਿੱਤ ਹੈ। ਇਸ ਵਾਇਰਸ ਨੇ ਦੁਨੀਆ ਦੇ ਹਰ ਦੇਸ਼ ਨੂੰ ਆਪਣੇ ਕਹਿਰ ‘ਚ ਫੜਿਆ ਹੈ। ਇਥੋਂ ਤੱਕ ਕਿ ਅਮਰੀਕਾ, ਬ੍ਰਾਜ਼ੀਲ, ਰੂਸ, ਜਾਪਾਨ ਵਰਗੇ ਵੱਡੇ ਦੇਸ਼ ਵੀ ਇਸ ਦੇ ਪ੍ਰਕੋਪ ਤੋਂ ਬਚ ਨਹੀਂ ਸਕੇ। ਦੁਨੀਆ ਵਿਚ ਇਕੋ ਦੇਸ਼ ਹੈ ਜਿੱਥੇ ਮਹਾਮਾਰੀ ਪਹਿਲਾਂ ਭਿਆਨਕ ਰੂਪ ਵਿਚ ਫੈਲੀ, ਫਿਰ ਇਸ ਨੂੰ ਚੰਗੀ ਤਰ੍ਹਾਂ ਕਾਬੂ ਵੀ ਪਾ ਲਿਆ ਗਿਆ। ਚੀਨ ਨੇ ਕੋਰੋਨਾ ਖਿਲਾਫ ਸਖਤ ਇੱਛਾ ਸ਼ਕਤੀ ਦਰਸਾਈ ਹੈ।
ਚੀਨ ਦੇ ਮੀਡੀਆ ਦਾ ਕਹਿਣਾ ਹੈ ਕਿ ਚੀਨੀ ਸਰਕਾਰ ਅਤੇ ਚੀਨੀ ਲੋਕਾਂ ਨੇ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਵਿੱਚ ਸੰਜਮ ਅਤੇ ਦ੍ਰਿੜਤਾ ਦਿਖਾਈ ਹੈ। ਚੀਨ ਨੇ ਇਸ ਮਹਾਮਾਰੀ ਨੂੰ ਸਿਹਤ ਸੰਕਟਕਾਲੀਨ ਮੰਨਿਆ। ਉਨ੍ਹਾਂ ਨੇ ਹੋਰ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਸੰਕਰਮਣ ਫੈਲਣ ਨੂੰ ਰੋਕਣ ਲਈ ਰਾਸ਼ਟਰੀ ਸਾਂਝੀ ਰੋਕਥਾਮ ਅਤੇ ਨਿਯੰਤਰਣ ਵਿਧੀ ਸਥਾਪਤ ਕੀਤੀ। ਇਸ ਸਮੇਂ ਦੌਰਾਨ ਚੀਨੀ ਲੋਕਾਂ ਨੇ ਆਪਣੀ ਸਰਕਾਰ ਦਾ ਪੂਰਾ ਸਮਰਥਨ ਕੀਤਾ ਅਤੇ ਆਪਣੀਆਂ ਅਸਧਾਰਨ ਕੋਸ਼ਿਸ਼ਾਂ ਨਾਲ ਮਹਾਮਾਰੀ ਵਿਰੁੱਧ ਲੜਾਈ ਲੜੀ।
ਖਾਸ ਗੱਲ ਇਹ ਹੈ ਕਿ ਮਹਾਮਾਰੀ ਨੂੰ ਤਕਰੀਬਨ ਜਿੱਤਣ ਦੇ ਬਾਵਜੂਦ, ਚੀਨ ਨੇ ਆਪਣੀ ਜੰਗ ਨੂੰ ਢਿੱਲ ਨਹੀਂ ਦਿੱਤੀ। ਜਦੋਂ ਚੀਨ ਨੇ ਮਹਾਮਾਰੀ ਦੀ ਪਹਿਲੀ ਲਹਿਰ ਨੂੰ ਨਿਯੰਤਰਿਤ ਕੀਤਾ, ਉਦੋਂ ਤੋਂ ਚੀਨੀ ਜਨਤਾ ਨੇ ਨਵੇਂ ਫੈਲਣ ਲਈ ਵਧੇਰੇ ਚੌਕਸੀ ਰੱਖੀ। ਇਸ ਨਾਲ ਚੀਨ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲਿਆ ਹੈ।
ਚੀਨ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੋਰੋਨਾ ਖਿਲਾਫ ਉਸਦੀ ਲੜਾਈ ਅਜੇ ਖ਼ਤਮ ਨਹੀਂ ਹੋਈ। ਦਰਅਸਲ, ਇਹ ਇੱਕ ਵਿਸ਼ਵਵਿਆਪੀ ਲੜਾਈ ਹੈ ਅਤੇ ਦੂਜੇ ਦੇਸ਼ਾਂ ਦੇ ਹਾਲਾਤ ਚੀਨ ਦੇ ਯੁੱਧ ਦੇ ਖੇਤਰ ਨੂੰ ਪ੍ਰਭਾਵਿੱਤ ਕਰ ਸਕਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)