ਪੜਚੋਲ ਕਰੋ
WHO on Coronavirus: ਤੁਹਾਡੇ ਆਲੇ-ਦੁਆਲੇ ਹਰ 10ਵੇਂ ਬੰਦੇ ਨੂੰ ਕੋਰੋਨਾ, WHO ਨੇ ਮੁੜ ਕੀਤਾ ਵੱਡਾ ਦਾਅਵਾ
Covid 19 in World: ਵਿਸ਼ਵ ਸਿਹਤ ਸੰਗਠਨ ਵੱਲੋਂ ਹਰ ਦਿਨ ਕੋਰੋਨਾ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਸੋਮਵਾਰ ਨੂੰ WHO ਦੀ 34 ਮੈਂਬਰੀ ਕਾਰਜਕਾਰੀ ਬੋਰਡ ਦੀ ਬੈਠਕ ਵਿੱਚ ਦੁਨੀਆ ਦੀ ਕੁੱਲ ਆਬਾਦੀ ਦੇ 10 ਪ੍ਰਤੀਸ਼ਤ ਨੂੰ ਕੋਰੋਨਾਵਾਇਰਸ ਪੀੜਤ ਹੋਣ ਦਾ ਦਾਅਵਾ ਕੀਤਾ ਹੈ।
ਨਵੀਂ ਦਿੱਲੀ: ਲਗਪਗ ਪੂਰੀ ਦੁਨੀਆ ਕੋਵਿਡ-19 ਨਾਲ ਲੜਾਈ ਲੜ ਰਹੀ ਹੈ। ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਹਰ ਰੋਜ਼ ਕੋਰੋਨਾ ਫੈਲਣ ਦੀਆਂ ਸਥਿਤੀਆਂ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਜਾ ਰਹੇ ਹਨ। ਹੁਣ ਇਹ WHO ਵੱਲੋਂ ਕਿਹਾ ਗਿਆ ਹੈ ਕਿ ਕੋਵਿਡ-19 ਮੌਜੂਦਾ ਗਿਣਤੀ ਨਾਲੋਂ ਕਿਤੇ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸੋਮਵਾਰ ਨੂੰ ਡਬਲਿਊਐਚਓ ਦੇ ਐਮਰਜੈਂਸੀ ਸਿਹਤ ਦੇਖਭਾਲ ਦੇ ਮੁਖੀ, ਡਾਕਟਰ ਮਾਈਕਲ ਰਿਆਨ ਨੇ ਕਿਹਾ ਕਿ ਉਨ੍ਹਾਂ ਦੇ ਅਨੁਮਾਨਾਂ ਮੁਤਾਬਕ, ਦੁਨੀਆ ਦਾ ਹਰ 10ਵਾਂ ਵਿਅਕਤੀ ਕੋਰੋਨਾਵਾਇਰਸ ਨਾਲ ਪੀੜਤ ਹੋ ਚੁੱਕਿਆ ਹੈ।
ਡਾ. ਰਿਆਨ ਨੇ ਇਹ ਦਾਅਵਾ ਉਦੋਂ ਕੀਤਾ ਜਦੋਂ ਉਹ ਕੋਰੋਨਾ ਮਹਾਂਮਾਰੀ ਬਾਰੇ ਸਥਾਪਤ ਕੀਤੇ ਗਏ ਵਿਸ਼ਵ ਸਿਹਤ ਸੰਗਠਨ ਦੇ 34 ਮੈਂਬਰੀ ਕਾਰਜਕਾਰੀ ਬੋਰਡ ਨੂੰ ਸੰਬੋਧਨ ਕਰ ਰਹੇ ਸੀ। ਇਹ ਧਿਆਨ ਦੇਣ ਯੋਗ ਹੈ ਕਿ ਦੁਨੀਆ ਦੀ ਆਬਾਦੀ 7.6 ਅਰਬ ਦੇ ਨੇੜੇ ਹੈ, ਇਸ ਲਈ ਡਾ. ਰਿਆਨ ਦੇ ਅਨੁਮਾਨਾਂ ਮੁਤਾਬਕ, ਹੁਣ ਤੱਕ ਵਿਸ਼ਵ ਵਿੱਚ 76 ਕਰੋੜ ਲੋਕਾਂ ਨੂੰ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ, ਜਦੋਂਕਿ ਪੀੜਤਾਂ ਦਾ ਮੌਜੂਦਾ ਅੰਕੜਾ 3.5 ਕਰੋੜ ਹੈ।
ਡਾ: ਰਿਆਨ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਕਿਉਂਕਿ ਮਹਾਂਮਾਰੀ ਘੱਟ ਨਹੀਂ ਹੋ ਰਹੀ ਹੈ, ਇਸ ਕਾਰਨ ਵਿਸ਼ਵ ਹੁਣ ਪਹਿਲਾਂ ਨਾਲੋਂ ਵਧੇਰੇ ਸੰਕਟ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀ ਵਰਤਦਿਆਂ ਇਸ ਮਹਾਮਾਰੀ ਤੋਂ ਜੰਗ ਜਿੱਤੀ ਜਾ ਸਕਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਸਮਾਜਿਕ ਦੂਰੀਆਂ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਜਾਨਾਂ ਬਚਾਈਆਂ ਜਾ ਸਕਣ।
Punjab Weather: ਮੌਸਮ ਨੇ ਲਈ ਕਰਵਟ, ਜਾਣੋ ਅਗਲੇ ਦਿਨਾਂ 'ਚ ਕੀ ਹੋਏਗਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਤਕਨਾਲੌਜੀ
Advertisement