![ABP Premium](https://cdn.abplive.com/imagebank/Premium-ad-Icon.png)
Covid-19 Vaccine: ਮੁਸਲਿਮ ਲੀਡਰਾਂ ਦਾ ਐਲਾਨ, ਕੋਰੋਨਾ ਵੈਕਸੀਨ ਲਾਉਣ ਨਾਲ ਰਮਜ਼ਾਨ ਦੇ ਰੋਜ਼ੇ ਦੀ ਉਲੰਘਣਾ ਨਹੀਂ
ਰਮਜ਼ਾਨ ਦੌਰਾਨ ਟੀਕਾ ਲਗਵਾਉਣਾ ਕੋਈ ਗਲਤ ਨਹੀਂ। ਦਵਾਈ ਤੇ ਰੋਜ਼ਾ ਕੋਈ ਨਵਾਂ ਨਹੀਂ ਹੈ। ਬੀਮਾਰ ਪੈਣ ਦੀ ਸਥਿਤੀ ’ਚ ਮੁਸਲਮਾਨ ਰੋਜ਼ਾ ਦਾ ਤਿਆਗ ਕਰ ਸਕਦੇ ਹਨ, ਉਹ ਰਮਜ਼ਾਨ ਤੋਂ ਬਾਅਦ ਛੱਡੇ ਹੋਏ ਰੋਜ਼ੇ ਦੀ ਭਰਪਾਈ ਕਰ ਸਕਦੇ ਹਨ।
![Covid-19 Vaccine: ਮੁਸਲਿਮ ਲੀਡਰਾਂ ਦਾ ਐਲਾਨ, ਕੋਰੋਨਾ ਵੈਕਸੀਨ ਲਾਉਣ ਨਾਲ ਰਮਜ਼ਾਨ ਦੇ ਰੋਜ਼ੇ ਦੀ ਉਲੰਘਣਾ ਨਹੀਂ Covid-19 Vaccine: Muslim Leaders Declare Corona Vaccine Not Violating Ramadan Fast Covid-19 Vaccine: ਮੁਸਲਿਮ ਲੀਡਰਾਂ ਦਾ ਐਲਾਨ, ਕੋਰੋਨਾ ਵੈਕਸੀਨ ਲਾਉਣ ਨਾਲ ਰਮਜ਼ਾਨ ਦੇ ਰੋਜ਼ੇ ਦੀ ਉਲੰਘਣਾ ਨਹੀਂ](https://feeds.abplive.com/onecms/images/uploaded-images/2021/04/13/721f9e42e1b8d7fd9ae525c6fa5db090_original.jpg?impolicy=abp_cdn&imwidth=1200&height=675)
ਲੰਦਨ: ਬ੍ਰਿਟੇਨ ਦੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਬੁੱਧੀਜੀਵੀਆਂ ਤੇ ਆਗੂਆਂ ਨੇ ਕਿਹਾ ਹੈ ਕਿ ਕੋਵਿਡ-19 ਟੀਕੇ ਦੀ ਵਰਤੋਂ ਕਰਨ ਤੇ ਰਮਜ਼ਾਨ ਦੇ ਰੋਜ਼ੇ ’ਚ ਕੋਈ ਵਿਵਾਦ ਨਹੀਂ। ਰਮਜ਼ਾਨ ਦਾ ਮਹੀਨਾ ਦੁਨੀਆ ਭਰ ਦੇ ਮੁਸਲਮਾਨਾਂ ਲਈ ਪਵਿੱਤਰ ਮਹੀਨਾ ਹੈ। ਇਸ ਦੌਰਾਨ ਮੁਸਲਮਾਨ ਸਵੇਰ ਤੋਂ ਸ਼ਾਮ ਤਕ ਖਾਣ-ਪੀਣ ਤੋਂ ਖੁਦ ਨੂੰ ਰੋਕ ਲੈਂਦੇ ਹਨ। ਹਾਲਾਂਕਿ ਰੋਜ਼ਾ ਦੀ ਸਥਿਤੀ ’ਚ ਧਾਰਮਿਕ ਸਿੱਖਿਆ ਮੁਸਲਮਾਨਾਂ ਨੂੰ ‘ਸਰੀਰ ਦੇ ਅੰਦਰ ਕਿਸੇ ਵੀ ਚੀਜ ਦੇ ਦਾਖਲ ਹੋਣ’ ਤੋਂ ਰੋਕਦੀ ਹੈ। ਬ੍ਰਿਟਿਸ਼ ਬੁੱਧੀਜੀਵੀਆਂ ਨੇ ਕਿਹਾ ਹੈ ਕਿ ਇਹ ਨਿਯਮ ਕੋਵਿਡ-19 ਟੀਕੇ ’ਤੇ ਲਾਗੂ ਨਹੀਂ ਹੁੰਦਾ।
ਕੀ ਰਮਜ਼ਾਨ ’ਚ ਕੋਵਿਡ-19 ਟੀਕਾ ਲੈਣ ਨਾਲ ਰੋਜ਼ਾ ਟੁੱਟ ਜਾਵੇਗਾ?
ਬਰਮਿੰਘਮ ’ਚ ਗ੍ਰੇਨ ਲੇਨ ਮਸਜਿਦ ਦੇ ਇਮਾਮ ਮੁਸਤਫਾ ਹੁਸੈਨ ਨੇ ਅਰਬ ਨਿਊਜ਼ ਨੂੰ ਦੱਸਿਆ, “ਟੀਕੇ ’ਚ ਪੋਸ਼ਣ ਦੀ ਕੋਈ ਮਾਤਰਾ ਨਹੀਂ ਹੈ ਅਤੇ ਅਸੀ ਟੀਕੇ ਬਾਰੇ ਵਿਚਾਰ ਕਰਨ ਸਮੇਂ ਉਸ ਨਾਲ ਸਰੀਰ ਨੂੰ ਕੀ ਮਿਲਦਾ ਹੈ, ਉਸ ’ਤੇ ਵਿਚਾਰ ਕਰਦੇ ਹਾਂ। ਜੇ ਟੀਕਾ ਸਰੀਰ ਨੂੰ ਕੋਈ ਪੌਸ਼ਟਿਕ ਨਹੀਂ ਦਿੰਦਾ ਤਾਂ ਫਿਰ ਤੁਹਾਨੂੰ ਇਸ ਦੀ ਵਰਤੋਂ ਕਰਨ ਦੀ ਮਨਜੂਰੀ ਹੈ, ਭਾਵੇਂ ਤੁਸੀਂ ਰੋਜ਼ੇ ’ਚ ਹੋ।” ਉਨ੍ਹਾਂ ਕਿਹਾ, “ਇਸ ਨਾਲ ਤੁਹਾਡਾ ਰੋਜ਼ਾ ਬਿਲਕੁਲ ਨਹੀਂ ਖਰਾਬ ਹੁੰਦਾ।
ਇਸ ਲਈ ਰਮਜ਼ਾਨ ਦੌਰਾਨ ਟੀਕਾ ਲਗਵਾਉਣਾ ਕੋਈ ਗਲਤ ਨਹੀਂ। ਦਵਾਈ ਤੇ ਰੋਜ਼ਾ ਕੋਈ ਨਵਾਂ ਨਹੀਂ ਹੈ। ਬੀਮਾਰ ਪੈਣ ਦੀ ਸਥਿਤੀ ’ਚ ਮੁਸਲਮਾਨ ਰੋਜ਼ਾ ਦਾ ਤਿਆਗ ਕਰ ਸਕਦੇ ਹਨ, ਉਹ ਰਮਜ਼ਾਨ ਤੋਂ ਬਾਅਦ ਛੱਡੇ ਹੋਏ ਰੋਜ਼ੇ ਦੀ ਭਰਪਾਈ ਕਰ ਸਕਦੇ ਹਨ। ਇਸ ਸਮੇਂ ਪੂਰੇ ਬ੍ਰਿਟੇਨ ’ਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ ਤੇ ਇਸ ਵਿਚਕਾਰ ਰੋਜ਼ਾ ਵੀ ਸ਼ੁਰੂ ਹੋ ਗਿਆ ਹੈ। ਚਿੰਤਾ ਦੀ ਗੱਲ ਇਹ ਹੈ ਕਿ ਬ੍ਰਿਟੇਨ ਦੀ 2.50 ਮਿਲੀਅਨ ਮੁਸਲਿਮ ਆਬਾਦੀ ਲਈ ਟੀਕਾਕਰਣ ਦੀ ਰਫ਼ਤਾਰ ਹੌਲੀ ਪੈ ਸਕਦੀ ਹੈ।
ਬ੍ਰਿਟਿਸ਼ ਦੇ ਮੁਸਲਿਮ ਬੁੱਧੀਜੀਵੀ ਤੇ ਆਗੂ ਟੀਕਾ ਲੈਣ ਲਈ ਪ੍ਰੇਰਿਤ ਕਰ ਰਹੇ ਹਨ
ਪਾਕਿਸਤਾਨ ਅਤੇ ਬੰਗਲਾਦੇਸ਼ ਮੂਲ ਦੇ ਬ੍ਰਿਟਿਸ਼ ਨਾਗਰਿਕ ਪਹਿਲਾਂ ਹੀ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਗਰੁੱਪ ’ਚ ਸ਼ਾਮਲ ਹਨ। ਹਾਲਾਂਕਿ ਵੈਕਸੀਨ ਨਾਲ ਜੁੜੀਆਂ ਗਲਤ ਸੂਚਨਾਵਾਂ ਅਤੇ ਮੁਹਿੰਮ ਕਾਰਨ ਉਨ੍ਹਾਂ ਵੱਲੋਂ ਟੀਕਾਕਰਣ ਤੋਂ ਇਨਕਾਰ ਕਰਨ ਦੀ ਵੱਧ ਸੰਭਾਵਨਾ ਹੈ। ਇਸ ਦਾ ਮੁਕਾਬਲਾ ਕਰਨ ਲਈ ਬ੍ਰਿਟੇਨ ਦੀਆਂ ਮਸਜਿਦਾਂ ਅਤੇ ਇਨ੍ਹਾਂ ਦੇ ਇਮਾਮਾਂ ਨੇ ਲੋਕਾਂ ਨੂੰ ਪ੍ਰੇਰਿਤ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਕੁਝ ਮਸਜਿਦਾਂ ਨੇ ਆਪਣਾ ਦਰਵਾਜਾ ਬ੍ਰਿਟੇਨ ਦੇ ਨੈਸ਼ਨਲ ਹੈਲਥ ਸਰਵਿਸ ਦੇ ਟੀਕਾ ਸੈਂਟਰ ਵਜੋਂ ਵਰਤਣ ਲਈ ਖੋਲ੍ਹ ਦਿੱਤੇ ਹਨ। ਨਵੇਂ ਅੰਕੜੇ ਦੱਸਦੇ ਹਨ ਕਿ ਟੀਕੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਵਧਾਉਣ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਵਧੀਆ ਅਸਰ ਹੋਇਆ ਹੈ।
ਇਹ ਵੀ ਪੜ੍ਹੋ: CBSE Exams: ਕੋਰੋਨਾ ਦੇ ਕਹਿਰ 'ਚ CBSE ਪ੍ਰੀਖਿਆਵਾਂ ਹੋਣਗੀਆਂ ਮੁਅੱਤਲ? ਸਿੱਖਿਆ ਮੰਤਰਾਲਾ ਤੇ ਸੀਬੀਐਸਈ ਕਰ ਰਹੇ ਵਿਚਾਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)