Covid in France: ਫਰਾਂਸ 'ਚ ਕੋਰੋਨਾ ਦਾ ਕਹਿਰ, 10 ਮਿਲੀਅਨ ਤੋਂ ਵੱਧ ਕੇਸਾਂ ਦੀ ਰਿਪੋਰਟ ਕਰਨ ਵਾਲਾ ਦੁਨੀਆ ਦਾ ਛੇਵਾਂ ਦੇਸ਼ ਬਣਿਆ
ਕੋਰੋਨਾ ਨਾਲ ਸੰਕਰਮਣ ਦੇ ਮਾਮਲੇ 'ਚ ਫਰਾਂਸ ਹੁਣ ਅਮਰੀਕਾ, ਭਾਰਤ, ਬ੍ਰਾਜ਼ੀਲ, ਬ੍ਰਿਟੇਨ ਅਤੇ ਰੂਸ ਵਰਗੇ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ ਜਿੱਥੇ 1 ਕਰੋੜ ਤੋਂ ਵੱਧ ਸੰਕਰਮਣ ਦੇ ਮਾਮਲੇ ਦਰਜ ਕੀਤੇ ਗਏ ਹਨ।
Covid in France: ਫਰਾਂਸ 'ਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਸ਼ਨੀਵਾਰ ਨੂੰ ਪ੍ਰਕਾਸ਼ਤ ਅਧਿਕਾਰਤ ਅੰਕੜਿਆਂ ਅਨੁਸਾਰ ਮਹਾਮਾਰੀ ਦੇ ਫੈਲਣ ਤੋਂ ਬਾਅਦ ਫਰਾਂਸ ਦੁਨੀਆ ਦਾ ਛੇਵਾਂ ਦੇਸ਼ ਬਣ ਗਿਆ ਹੈ ਜਿਸ ਨੇ 10 ਮਿਲੀਅਨ ਤੋਂ ਵੱਧ ਕੋਵਿਡ -19 ਸੰਕ੍ਰਮਣ ਦੀ ਰਿਪੋਰਟ ਕੀਤੀ ਹੈ। ਫਰਾਂਸੀਸੀ ਸਿਹਤ ਅਧਿਕਾਰੀਆਂ ਨੇ 24 ਘੰਟਿਆਂ ਦੀ ਮਿਆਦ 'ਚ ਲਾਗ ਦੇ 219,126 ਨਵੇਂ ਕੇਸ ਦਰਜ ਕੀਤੇ ਹਨ। ਦੇਸ਼ 'ਚ ਲਗਾਤਾਰ ਚੌਥੇ ਦਿਨ 200,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।
ਫਰਾਂਸ 'ਚ ਕੋਰੋਨਾ ਦਾ ਖ਼ਤਰਾ ਵਧਿਆ
ਕੋਰੋਨਾ ਨਾਲ ਸੰਕਰਮਣ ਦੇ ਮਾਮਲੇ 'ਚ ਫਰਾਂਸ ਹੁਣ ਅਮਰੀਕਾ, ਭਾਰਤ, ਬ੍ਰਾਜ਼ੀਲ, ਬ੍ਰਿਟੇਨ ਅਤੇ ਰੂਸ ਵਰਗੇ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ ਜਿੱਥੇ 1 ਕਰੋੜ ਤੋਂ ਵੱਧ ਸੰਕਰਮਣ ਦੇ ਮਾਮਲੇ ਦਰਜ ਕੀਤੇ ਗਏ ਹਨ। ਫਰਾਂਸ 'ਚ ਸ਼ਨੀਵਾਰ ਦਾ ਜਾਰੀ ਕੀਤਾ ਗਿਆ ਅੰਕੜਾ ਸ਼ੁੱਕਰਵਾਰ ਦੇ 232,200 ਦੇ ਰਿਕਾਰਡ ਤੋਂ ਬਾਅਦ ਦੂਜਾ ਸਭ ਤੋਂ ਵੱਧ ਸੰਕਰਮਣ ਦਾ ਅੰਕੜਾ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹਾਲ ਹੀ 'ਚ ਲੋਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਅਗਲੇ ਕੁਝ ਹਫ਼ਤੇ ਕੋਰੋਨਾ ਸੰਕਰਮਣ ਦੇ ਮਾਮਲੇ 'ਚ ਬਹੁਤ ਮੁਸ਼ਕਲ ਹੋਣਗੇ।
ਫਰਾਂਸ ਦੇ ਕਈ ਸ਼ਹਿਰਾਂ 'ਚ ਫੇਸ ਮਾਸਕ ਲਾਜ਼ਮੀ
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਨਵੇਂ ਸਾਲ ਦੀ ਸ਼ਾਮ 'ਤੇ ਹੋਰ ਪਾਬੰਦੀਆਂ ਦਾ ਜ਼ਿਕਰ ਨਹੀਂ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਸਰਕਾਰ ਵਿਅਕਤੀਗਤ ਆਜ਼ਾਦੀ ਨੂੰ ਹੋਰ ਸੀਮਤ ਨਹੀਂ ਕਰੇਗੀ। ਹਾਲਾਂਕਿ ਰਾਸ਼ਟਰਪਤੀ ਨੇ ਜਨਤਕ ਥਾਵਾਂ 'ਤੇ ਚਿਹਰੇ ਦੇ ਮਾਸਕ ਪਹਿਨਣ 'ਤੇ ਜ਼ੋਰ ਦਿੱਤਾ। ਪੈਰਿਸ ਅਤੇ ਲਿਓਨ ਸਮੇਤ ਕੁਝ ਵੱਡੇ ਸ਼ਹਿਰਾਂ ਨੇ ਹਰ ਕਿਸੇ ਲਈ ਮਾਸਕ ਪਹਿਨਣ ਨੂੰ ਦੁਬਾਰਾ ਲਾਗੂ ਕੀਤਾ ਹੈ। ਦੇਸ਼ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 24 ਘੰਟਿਆਂ ਵਿਚ 110 ਵਧ ਕੇ 123,851 ਹੋ ਗਈ ਜੋ ਕਿ ਵਿਸ਼ਵ ਪੱਧਰ 'ਤੇ 12ਵਾਂ ਸਭ ਤੋਂ ਉੱਚਾ ਸਥਾਨ ਹੈ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904