ਪਾਕਿ ਫ਼ੌਜ ਮੁਖੀ ਨਾਲ ਜੱਫੀ ਰੰਗ ਲਿਆਈ, ਸਿੱਧੂ ਦੇ ਦਾਅਵੇ 'ਤੇ ਸੁਖਬੀਰ ਬਾਦਲ ਭੜਕੇ
ਮੱਧ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਸਿੱਧੂ ਨੇ ਦਾਅਵਾ ਕੀਤਾ ਕਿ ਕਰਤਾਰਪੁਰ ਸਾਹਿਬ ਲਾਂਘਾ ਕਰੋੜਾਂ ਸਿੱਖਾਂ ਨੂੰ ਲਾਭ ਦੇਵੇਗਾ। ਸਿੱਧੂ ਮੁਤਾਬਕ ਉਨ੍ਹਾਂ ਦੀ 'ਜੱਫੀ' ਰਾਫ਼ੇਲ ਸੌਦੇ ਤੋਂ ਵਧੀਆ ਹੈ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਉਹ ਰਾਫ਼ੇਲ ਡੀਲ ਤਾਂ ਨਹੀਂ ਸੀ। ਉਨ੍ਹਾਂ ਸਿਲਸਲੇਵਾਰ ਟਵੀਟ ਕਰਕੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਦੋਵਾਂ ਦੇਸ਼ਾਂ ਦੇ ਖ਼ਰਾਬ ਚੱਲ ਰਹੇ ਸਬੰਧਾਂ ਨੂੰ ਸੁਧਾਰਨ ਵਿੱਚ ਸਹਾਈ ਹੋਵੇਗਾ।Vo(hug) to rang le aayi, vo to 15-16 crore logon ke liye amrit sidh huyi. Kam se kam vo rafale deal toh nahi thi: Navjot Sidhu, Punjab Minister on BJP criticising him during Madhya Pradesh campaign, for hugging Pakistan Army Chief #KartarpurCorridor pic.twitter.com/UZwHEfaOgi
— ANI (@ANI) November 23, 2018
ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੌਣ ਹੈ ਸਿੱਧੂ, ਸਿੱਧੂ ਦਾ ਇਸ (ਕਰਤਾਰਪੁਰ ਸਾਹਿਬ ਗਲਿਆਰਾ) ਵਿੱਚ ਕੋਈ ਵੀ ਰੋਲ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਨੇ ਕੇਂਦਰ ਸਰਕਾਰ 'ਤੇ ਪਾਕਿਸਤਾਨ ਸਰਕਾਰ ਨੂੰ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਦਬਾਅ ਪਾਇਆ ਸੀ।Who is Sidhu? Sidhu doesn't have any role in it: Sukhbir Singh Badal, SAD on Centre to write to the Pakistan govt to build Kartarpur Corridor. pic.twitter.com/CeTJR25fpM
— ANI (@ANI) November 22, 2018
ਹਾਲਾਂਕਿ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਗੁਆਂਢੀ ਦੇਸ਼ ਨਾਲ ਗੱਲਬਾਤ ਤੋਰਨ ਦੀ ਮੰਗ ਕੀਤੀ ਸੀ। ਤਿੰਨ ਦਿਨ ਪਹਿਲਾਂ ਕੇਂਦਰ ਨੇ ਡੇਰਾ ਬਾਬਾ ਨਾਨਕ ਵਿਖੇ ਵੱਡੀਆਂ ਦੂਰਬੀਨਾਂ ਲਾਉਣ ਦੇ ਐਲਾਨ ਨਾਲ ਇਸ ਮਾਮਲੇ 'ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਸੀ।I join the Sikh community in thanking PM @narendramodi for decision to develop #Kartarpurcorridor from Dera Baba Nanak to intern'l border with Pak. A long pending demand of Sikhs has been accepted. There couldn't be better gift on eve of 550th Avtarpurb of Sri Guru Nanak Dev ji.
— Sukhbir Singh Badal (@officeofssbadal) November 22, 2018
ਉੱਧਰ, ਪਾਕਿਸਤਾਨ ਸਰਕਾਰ ਦਾ ਇਹ ਦਾਅਵਾ ਹੈ ਕਿ ਉਨ੍ਹਾਂ ਭਾਰਤ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਉਹ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਨ। ਬੀਤੇ ਕੱਲ੍ਹ ਮੋਦੀ ਕੈਬਨਿਟ ਨੇ ਮਾਹੌਲ ਬਣਾਉਣ ਤੋਂ ਬਗ਼ੈਰ ਹੀ ਇਸ ਗਲਿਆਰੇ ਦੀ ਉਸਾਰੀ ਸ਼ੁਰੂ ਕਰਨ ਦਾ ਐਲਾਨ ਵੀ ਕਰ ਦਿੱਤਾ ਤੇ ਪਾਕਿਸਤਾਨ ਨੂੰ ਪੱਤਰ ਵੀ ਜਾਰੀ ਕਰ ਦਿੱਤਾ।Thank you @ImranKhanPTI Bhai, we welcome the positive step, it means the world to us. You’re a gem! This is a great service to mankind. Kudos to you! ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ| pic.twitter.com/xehaXTfzTm
— Navjot Singh Sidhu (@sherryontopp) November 22, 2018
ਮੀਡੀਆ ਲਈ ਜੋ ਪੱਤਰ ਜਾਰੀ ਕੀਤਾ ਗਿਆ ਉਸ ਵਿੱਚ ਵੀ ਭਾਰਤ ਸਰਕਾਰ ਨੇ ਜਾਰੀ ਕੀਤੇ ਜਾਣ ਦਾ ਦਿਨ ਆਦਿ ਵੇਰਵੇ ਦਿਖਾਈ ਨਹੀਂ ਸਨ ਦੇ ਰਹੇ। ਵੀਰਵਾਰ ਨੂੰ ਹੀ ਪਹਿਲਾਂ ਪਾਕਿਸਤਾਨ ਨੇ 28 ਨਵੰਬਰ ਤੋਂ ਕੌਰੀਡੋਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਦਾ ਐਲਾਨ ਕੀਤਾ ਤੇ ਦੇਰ ਰਾਤ ਭਾਰਤ ਨੇ ਵੀ 26 ਨਵੰਬਰ ਨੂੰ ਆਪਣੇ ਪਾਸੇ ਨੀਂਹ ਪੱਥਰ ਰੱਖਣ ਦਾ ਐਲਾਨ ਕਰ ਦਿੱਤਾ ਸੀ।India has approached and urged the Pakistan government to recognize the sentiments of Sikh community and build a corridor with suitable facilities in their territory to facilitate easy & smooth visits of pilgrims from India to Kartarpur Sahib throughout the year. pic.twitter.com/1oq0TWx7bD
— ANI (@ANI) November 22, 2018
ਸਬੰਧਤ ਖ਼ਬਰਾਂ :
-
ਟੈਲੀਸਕੋਪ ਲਾ ਕੇ ਸਾਰਨ ਵਾਲੀ ਸਰਕਾਰ ਨੂੰ ਤੱਤੇ ਘਾਹ ਲੈਣਾ ਪਿਆ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਫੈਸਲਾ
-
ਚੋਣਾਂ ਨੇੜੇ ਵੇਖ ਅਕਾਲੀਆਂ ਨੇ ਮੋਦੀ ਨੂੰ ਚੇਤੇ ਕਰਵਾਇਆ ਬਾਬਾ ਨਾਨਕ..!
-
ਕਰਤਾਰਪੁਰ ਲਾਂਘੇ 'ਤੇ ਲੌਂਗੋਵਾਲ ਨੇ ਕੱਢੀ ਸਿੱਧੂ ਖਿਲਾਫ ਭੜਾਸ
-
ਮੋਦੀ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਿਆ: ਪੁਰੀ
-
ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਨੂੰ ਸਿੱਖ ਸ਼ਰਧਾਲੂਆਂ ਨਾਲ ਮਿਲਣ ਤੋਂ ਫਿਰ ਰੋਕਿਆ