ਪੜਚੋਲ ਕਰੋ
(Source: ECI/ABP News)
ਵਿਆਹ 'ਤੇ ਜਾ ਰਹੇ ਪਰਿਵਾਰ ਦਾ ਸੀਟੀਡੀ ਨੇ ਅੱਤਵਾਦੀ ਸਮਝ ਕੀਤਾ ਐਨਕਾਊਂਟਰ, ਚਾਰ ਹਲਾਕ ਤਿੰਨ ਜ਼ਖ਼ਮੀ
![ਵਿਆਹ 'ਤੇ ਜਾ ਰਹੇ ਪਰਿਵਾਰ ਦਾ ਸੀਟੀਡੀ ਨੇ ਅੱਤਵਾਦੀ ਸਮਝ ਕੀਤਾ ਐਨਕਾਊਂਟਰ, ਚਾਰ ਹਲਾਕ ਤਿੰਨ ਜ਼ਖ਼ਮੀ ctd encounter family claimed them to be terrorists, 4 killed 3 injured ਵਿਆਹ 'ਤੇ ਜਾ ਰਹੇ ਪਰਿਵਾਰ ਦਾ ਸੀਟੀਡੀ ਨੇ ਅੱਤਵਾਦੀ ਸਮਝ ਕੀਤਾ ਐਨਕਾਊਂਟਰ, ਚਾਰ ਹਲਾਕ ਤਿੰਨ ਜ਼ਖ਼ਮੀ](https://static.abplive.com/wp-content/uploads/sites/5/2019/01/20122757/CTD-Encouonter-in-Lahore.jpg?impolicy=abp_cdn&imwidth=1200&height=675)
ਲਾਹੌਰ: ਪਾਕਿਸਤਾਨ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਨੇ ਲਾਹੌਰ 'ਚ ਦਹਿਸ਼ਤਗਰਦ ਦੇ ਸਵਾਰ ਹੋਣ ਦੇ ਖ਼ਦਸ਼ੇ 'ਚ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ, ਪਰ ਬਾਅਦ ਵਿੱਚ ਪਤਾ ਲੱਗਾ ਕਿ ਕਾਰ ਵਿੱਚ ਸਾਧਾਰਨ ਪਰਿਵਾਰ ਸਵਾਰ ਸੀ। ਮੁਕਾਬਲੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਬੱਚੇ ਗੰਭੀਰ ਜ਼ਖ਼ਮੀ ਹੋਏ ਹਨ।
ਸੀਟੀਡੀ ਦੇ ਜਵਾਨਾਂ ਨੇ ਕਾਰ ਨੂੰ ਘੇਰ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋ ਬੱਚੀਆਂ ਹੀ ਜ਼ਿੰਦਾ ਬਚੀਆਂ ਹਨ, ਜੋ ਕਾਰ ਦੀ ਡਿੱਕੀ ਵਿੱਚ ਬੈਠੀਆਂ ਸਨ ਤੇ ਗੋਲ਼ੀਆਂ ਚੱਲਣ ਕਾਰਨ ਸਹਿਮ ਗਈਆਂ ਹਨ। ਸੀਟੀਡੀ ਦੀ ਇਸ ਕਾਰਵਾਈ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ, ਜਿਸ ਨੂੰ ਦੇਖਦੇ ਪਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਨੇ ਜਾਂਚ ਦੇ ਹੁਕਮ ਦਿੱਤੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਇਸ ਘਟਨਾ 'ਤੇ ਹੈਰਾਨੀ ਜਤਾਈ ਤੇ ਕਾਰਵਾਈ ਦੇ ਨਿਰਦੇਸ਼ ਦਿੱਤੇ। ਐਨਕਾਉਂਟਰ 'ਚ ਸ਼ਾਮਲ ਸੀਟੀਡੀ ਦੇ ਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਾਰ 'ਚ ਮਿਹਰ ਖਲੀਲ ਦਾ ਪਰਿਵਾਰ ਲਾਹੌਰ ਤੋਂ ਬੂਰੇਵਾਲਾ ਇੱਕ ਵਿਆਹ ਸਮਾਗਮ 'ਤੇ ਜਾ ਰਿਹਾ ਸੀ। ਪਰ ਸਾਹੇਵਾਲ ਟੋਲ ਪਲਾਜ਼ਾ ਕੋਲ ਸੀਟੀਡੀ ਦੇ ਜਵਾਨਾਂ ਨੇ ਕਾਰ ਨੂੰ ਘੇਰ ਕੇ ਗੋਲ਼ੀਆਂ ਵਰ੍ਹਾ ਦਿੱਤੀਆਂ। ਸੀਟੀਡੀ ਨੇ ਆਪਣੇ ਪ੍ਰੈਸ ਬਿਆਨ ਵਿੱਚ ਮ੍ਰਿਤਕਾਂ ਨੂੰ ਅੱਤਵਾਦੀ ਦੱਸਿਆ ਅਤੇ ਉਨ੍ਹਾਂ ਤੋਂ ਹਥਿਆਰ ਬਰਾਮਦ ਹੋਣ ਦਾ ਦਾਅਵਾ ਵੀ ਕੀਤਾ ਹੈ। ਦੇਖੋ ਵੀਡੀਓ-While the CTD has done a great job in fight against terrorism, everyone must be accountable before the law. As soon as JIT report comes, swift action will be taken. The govt's priority is protection of all its citizens. https://t.co/Vek2YHLmKQ
— Imran Khan (@ImranKhanPTI) January 20, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)