Delhi London Bus: ਹੁਣ 70 ਦਿਨ 'ਚ ਬੱਸ ਕਰਵਾਏਗੀ 18 ਦੇਸ਼ਾਂ ਦੀ ਸੈਰ, ਜਾਣੋ ਕਿੰਨਾ ਹੋਵੇਗਾ ਕਿਰਾਇਆ?
'ਬੱਸ ਟੂ ਲੰਡਨ' ਪਹਿਲਕਦਮੀ ਤਹਿਤ ਇਸ ਬੱਸ ਵਿੱਚ ਸਫ਼ਰ ਕਰਨ ਦੇ ਚਾਹਵਾਨ ਲੋਕ 70 ਦਿਨਾਂ ਵਿੱਚ ਲਗਪਗ 20 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 18 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।
Delhi London Bus: ਕੀ ਤੁਸੀਂ ਕਦੇ ਬੱਸ ਰਾਹੀਂ ਵਿਦੇਸ਼ ਜਾਣਾ ਚਾਹੁੰਦੇ ਹੋ? ਜੇਕਰ ਹਾਂ, ਤਾਂ ਜਲਦੀ ਹੀ ਤੁਹਾਡਾ ਇਹ ਸੁਪਨਾ ਸਾਕਾਰ ਹੋ ਸਕਦਾ ਹੈ। ਦਰਅਸਲ ਭਾਰਤ-ਮਿਆਂਮਾਰ ਸਰਹੱਦ 'ਤੇ ਆਵਾਜਾਈ ਆਮ ਵਾਂਗ ਹੋਣ ਨਾਲ ਹੀ ਦਿੱਲੀ ਤੋਂ ਲੰਡਨ ਲਈ ਬੱਸ ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਸਾਲ ਸਤੰਬਰ ਵਿੱਚ ਅਤਿਆਧੁਨਿਕ ਸਹੂਲਤਾਂ ਵਾਲੀਆਂ ਲਗਜ਼ਰੀ ਬੱਸਾਂ ਲੰਡਨ ਤੋਂ ਦਿੱਲੀ ਲਈ ਰਵਾਨਾ ਹੋਣਗੀਆਂ।
ਇੱਕ ਵਾਰ ਰੂਟ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ, ਐਡਵੈਂਚਰਜ਼ ਓਵਰਲੈਂਡ ਦੁਆਰਾ 'ਬੱਸ ਟੂ ਲੰਡਨ' ਪਹਿਲਕਦਮੀ ਤਹਿਤ ਇਸ ਬੱਸ ਵਿੱਚ ਸਫ਼ਰ ਕਰਨ ਦੇ ਚਾਹਵਾਨ ਲੋਕ 70 ਦਿਨਾਂ ਵਿੱਚ ਲਗਪਗ 20 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 18 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਇਸ ਲਈ ਤੁਹਾਨੂੰ 20 ਹਜ਼ਾਰ ਡਾਲਰ ਯਾਨੀ ਕਰੀਬ 15 ਲੱਖ ਰੁਪਏ ਦਾ ਪੈਕੇਜ ਲੈਣਾ ਹੋਵੇਗਾ। ਇਸ ਪੈਕੇਜ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਟਿਕਟ, ਵੀਜ਼ਾ ਤੇ ਰਿਹਾਇਸ਼ ਵਰਗੀਆਂ ਸਾਰੀਆਂ ਸੇਵਾਵਾਂ ਸ਼ਾਮਲ ਹਨ।
ਇਸ ਨਾਲ 46 ਸਾਲਾਂ ਬਾਅਦ ਇਹ ਦੂਜੀ ਵਾਰ ਹੋਵੇਗਾ ਜਦੋਂ ਲੋਕਾਂ ਨੂੰ ਦਿੱਲੀ ਤੋਂ ਲੰਡਨ ਤੱਕ ਬੱਸ ਸੇਵਾ ਦਾ ਆਨੰਦ ਲੈਣ ਦਾ ਮੌਕਾ ਮਿਲੇਗਾ। ਦਰਅਸਲ ਇੱਕ ਬ੍ਰਿਟਿਸ਼ ਕੰਪਨੀ ਨੇ 1957 ਵਿੱਚ ਦਿੱਲੀ-ਲੰਡਨ-ਕੋਲਕਾਤਾ ਵਾਇਆ ਦਿੱਲੀ ਬੱਸ ਸੇਵਾ ਸ਼ੁਰੂ ਕੀਤੀ ਸੀ। ਬੱਸ ਚੱਲ ਰਹੀ ਸੀ ਪਰ ਕੁਝ ਸਾਲਾਂ ਬਾਅਦ ਬੱਸ ਹਾਦਸਾਗ੍ਰਸਤ ਹੋ ਗਈ। ਫਿਰ ਇੱਕ ਬ੍ਰਿਟਿਸ਼ ਯਾਤਰੀ ਨੇ ਇੱਕ ਡਬਲ-ਡੈਕਰ ਬੱਸ ਬਣਾ ਦਿੱਤੀ, ਸਿਡਨੀ-ਭਾਰਤ-ਲੰਡਨ ਵਿਚਕਾਰ ਫਿਰ ਤੋਂ ਬੱਸ ਸੇਵਾ ਸ਼ੁਰੂ ਕੀਤੀ। ਇਹ 1976 ਤੱਕ ਜਾਰੀ ਰਿਹਾ। ਉਸ ਸਮੇਂ ਈਰਾਨ ਦੇ ਅੰਦਰੂਨੀ ਹਾਲਾਤ ਅਤੇ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਨੂੰ ਦੇਖਦੇ ਹੋਏ ਬੱਸ ਸੇਵਾ ਬੰਦ ਕਰ ਦਿੱਤੀ ਗਈ ਸੀ।
ਹੁਣ ਇੱਕ ਵਾਰ ਫਿਰ ਭਾਰਤ ਦੀ ਇੱਕ ਨਿੱਜੀ ਕੰਪਨੀ ਨੇ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ। ਜਿਨ੍ਹਾਂ ਕਾਰਨਾਂ ਕਰਕੇ ਪੁਰਾਣੀ ਬੱਸ ਸੇਵਾ ਬੰਦ ਕੀਤੀ ਗਈ ਸੀ, ਤੋਂ ਬਚਣ ਲਈ ਬੱਸ ਦਾ ਪੁਰਾਣਾ ਰੂਟ ਬਦਲ ਦਿੱਤਾ ਗਿਆ ਹੈ। ਪਾਕਿਸਤਾਨ ਤੇ ਅਫਗਾਨਿਸਤਾਨ ਦੀ ਬਜਾਏ ਹੁਣ ਇਸ ਨੂੰ ਮਿਆਂਮਾਰ, ਥਾਈਲੈਂਡ, ਚੀਨ, ਕਿਰਗਿਸਤਾਨ ਦੇ ਰਸਤੇ ਫਰਾਂਸ ਲਿਜਾਇਆ ਜਾਵੇਗਾ। ਇਸ ਨਾਲ ਹੀ ਇੰਗਲਿਸ਼ ਚੈਨਲ ਨੂੰ ਪਾਰ ਕਰਨ ਲਈ ਕਰੂਜ਼ ਦੀ ਵਰਤੋਂ ਵੀ ਕੀਤੀ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904