India Canada Row: ਖ਼ਾਲਿਸਤਾਨੀਆਂ ਨੂੰ ਪਾਕਿਸਤਾਨ ਦੀ ਖ਼ੂਫੀਆ ਏਜੰਸੀ ISI ਕਰ ਰਹੀ ਹੈ ਫੰਡਿੰਗ ?
India Canada Conflict: ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖਾਲਿਸਤਾਨੀ ਸਮਰਥਕ ਭਾਰਤੀ ਵਿਦਿਆਰਥੀਆਂ ਦੀ ਵਰਤੋਂ ਕੈਨੇਡਾ ਵਿੱਚ ਭਾਰਤੀ ਦੂਤਾਵਾਸ ਉੱਤੇ ਵਿਰੋਧ ਪ੍ਰਦਰਸ਼ਨ ਲਈ ਕਰਦੇ ਹਨ।
India Canada Tension: ਭਾਰਤ ਤੇ ਕੈਨੇਡਾ ਦੇ ਸਬੰਧਾਂ ਵਿਚਾਲੇ ਆਈ ਗਿਰਾਵਟ ਦੇ ਵਿਚਾਲੇ ਪਾਕਿਸਤਾਨੀ ਲਗਾਤਾਰ ਇਸ ਮਾਮਲੇ ਨੂੰ ਤੂਲ ਦੇ ਰਹੇ ਹਨ। ਅਜਿਹੇ ਵਿੱਚ ਪਾਕਿਸਤਾਨ ਦੀ ਭੂਮਿਕਾ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਕਈ ਮੀਡੀਆ ਰਿਪੋਰਟਾਂ ਵਿਚਾਲੇ ਵਿੱਚ ਪਾਕਿਸਤਾਨ ਦੀ ਖ਼ੂਫੀਆ ਏਜੰਸੀਆ ਆਈਐਸਆਈ ਤੇ ਕੈਨੇਡਾ ਵਿੱਚ ਖਾਲਿਸਤਾਨੀਆਂ ਵਿਚਾਲੇ ਸਬੰਧ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਜੂਨ ਵਿੱਚ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦਾ ਇਲਜ਼ਾਮ ਲਾਇਆ ਹੈ ਜਿਸ ਤੋਂ ਬਾਅਦ ਹਰ ਲੰਘਦੇ ਦਿਨ ਨਾਲ ਇਹ ਤਣਾਅ ਵਧ ਰਿਹਾ ਹੈ ਜਿਸ ਵਿੱਚ ਪਾਕਿਸਤਾਨ ਅੱਗ ਵਿੱਚ ਘਿਓ ਪਾਉਣ ਵਾਲਾ ਕੰਮ ਕਰ ਰਿਹਾ ਹੈ।
ਭਾਰਤ-ਕੈਨੇਡਾ ਵਿਵਾਦ ਉੱਤੇ ਪਾਕਿਸਤਾਨ ਨੇ ਕੀ ਕਿਹਾ ?
ਪਾਕਿਸਤਾਨ ਨੇ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਨੂੰ ਕੌਮਾਂਤਰੀ ਕਾਨੂੰਨ ਤੇ ਸੰਯੁਕਤ ਰਾਸ਼ਟਰ ਦੇ ਸਿਧਾਂਤਾ ਦਾ ਉਲੰਘਣ ਦੱਸਿਆ ਹੈ। ਬੀਬੀਸੀ ਦੇ ਮੁਤਾਬਕ, ਪਾਕਿਸਤਾਨ ਵਿਦੇਸ ਮੰਤਰਾਲੇ ਦੇ ਬੁਲਾਰੇ ਮੁਮਤਾਜ ਜੇਹਰਾ ਬਲੋਚ ਨੇ ਕਿਹਾ ਕਿ ਇਹ ਘਟਨਾ ਗ਼ੈਰਜਿੰਮੇਵਾਰਾਨਾਂ ਹੈ ਜੋ ਇੱਕ ਕੌਮਾਂਤਰੀ ਸਮਝੌਤੇ ਦੇ ਰੂਪ ਵਿੱਚ ਭਾਰਤ ਦੀ ਭਰੋਸੇਯੋਗਤਾ ਤੇ ਵਧੀਆਂ ਹੋਇਆਂ ਵਿਸ਼ਵ ਜ਼ਿੰਮੇਵਾਰੀਆਂ ਦੇ ਦਾਅਵਿਆਂ ਉੱਤੇ ਸਵਾਲ ਖੜ੍ਹੇ ਕਰਦੀ ਹੈ।
ਪਰ ਇਸ ਸਭ ਵਿਚਾਲੇ ਇੱਕ ਸਵਾਲ ਹੈ ਜੋ ਲਗਾਤਾਰ ਉੱਠ ਰਿਹਾ ਹੈ ਕਿ ਪਾਕਿਸਤਾਨ ਖ਼ਾਲਿਸਤਾਨੀਆਂ ਨੂੰ ਫੰਡਿੰਗ ਕਰ ਰਿਹਾ ਹੈ ? ਨਿਊਜ਼ 18 ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਕੈਨੇਡਾ ਦੇ ਵੈਂਨਕੁਵਰ ਵਿੱਚ ਖ਼ਾਲਿਸਤਾਨੀ ਸਮਰਥਕ ਪਾਕਿਸਤਾਨ ਦੇ ISI ਏਜੰਟਾਂ ਤੋਂ ਫੰਡ ਲੈ ਰਹੇ ਹਨ। ਸੂਤਰਾਂ ਨੇ ਕਥਿਤ ਤੌਰ ਉੱਤੇ ਦਾਅਵਾ ਕੀਤਾ ਹੈ ਕਿ ਖਾਲਿਸਤਾਨੀ ਤੱਤ ਪਰਵਾਸ ਦੀ ਆੜ ਵਿੱਚ ਭਾਰਤੀ ਵਿਦਿਆਰਥੀਆਂ ਤੋਂ ਪੈਸੇ ਲੈਂਦੇ ਹਨ ਤੇ ਉਨ੍ਹਾਂ ਦੇ ਪੈਸਿਆਂ ਦੀ ਵਰਤੋਂ ਕੈਨੇਡਾ ਵਿੱਚ ਭਾਰਤੀ ਦੂਤਾਵਾਸਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਲਈ ਕਰਦੇ ਹਨ। ਆਉਟਲੁੱਕ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਤਕਰੀਬਨ 50 ਦਿਨ ਪਹਿਲਾਂ ਕੈਨੇਡਾ ਵਿੱਚ ISI ਏਜੰਟਾਂ ਨੇ ਵੈਨਕੁਵਰ ਵਿੱਚ ਕਈ ਖ਼ਾਲਿਸਤਾਨੀ ਸਮਰਥਕਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ।
ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਮੁਲਾਕਾਤ ਵਿੱਚ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਵੀ ਸ਼ਾਮਲ ਸੀ। ਇਸ ਬੈਠਕ ਵਿੱਚ 'ਪਲਾਨ ਏ' ਦੇ ਤਹਿਤ ਰਣਨੀਤੀ ਤਿਆਰ ਕੀਤੀ ਗਈ ਹੈ ਜਿਸ ਵਿੱਚ ਵੱਡੇ ਪੱਧਰ ਉੱਤੇ ਭਾਰਤ ਖ਼ਿਲਾਫ਼ ਪ੍ਰਚਾਰ ਕੀਤਾ ਜਾਵੇਗਾ।