ਪੜਚੋਲ ਕਰੋ
(Source: ECI/ABP News)
ਬਗਦਾਦੀ ਦੀ ਮੌਤ ਦਾ ਆਪ੍ਰੇਸ਼ਨ ਲਾਈਵ ਵੇਖਿਆ ਟਰੰਪ ਨੇ, ਕੀਤੇ ਅਹਿਮ ਖੁਲਾਸੇ
ਦੁਨੀਆ ‘ਚ ਅੱਤਵਾਦ ਦਾ ਸਭ ਤੋਂ ਖ਼ਤਰਨਾਕ ਨਾਂ ਅਬੁ ਬਕਰ ਅਲ ਬਗਦਾਦੀ ਸ਼ਨੀਵਾਰ ਦੀ ਰਾਤ ਨੂੰ ਮਾਰਿਆ ਗਿਆ। ਉਸ ਨੂੰ ਅਮਰੀਕੀ ਸੈਨਾ ਨੇ ਸੀਰੀਆ ਦੇ ਉੱਤ ਪੱਛਮੀ ਇਲਾਕੇ ‘ਚ ਮਾਰਿਆ। ਖੁਦ ਅਮਰਿਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਆਪ੍ਰੇਸ਼ਨ ਨੂੰ ਲਾਈਵ ਵੇਖਿਆ।
![ਬਗਦਾਦੀ ਦੀ ਮੌਤ ਦਾ ਆਪ੍ਰੇਸ਼ਨ ਲਾਈਵ ਵੇਖਿਆ ਟਰੰਪ ਨੇ, ਕੀਤੇ ਅਹਿਮ ਖੁਲਾਸੇ Donald Trump watched IS raid, likens it to seeing movie ਬਗਦਾਦੀ ਦੀ ਮੌਤ ਦਾ ਆਪ੍ਰੇਸ਼ਨ ਲਾਈਵ ਵੇਖਿਆ ਟਰੰਪ ਨੇ, ਕੀਤੇ ਅਹਿਮ ਖੁਲਾਸੇ](https://static.abplive.com/wp-content/uploads/sites/5/2019/10/28115058/Trump-Baghdadi-dead.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਦੁਨੀਆ ‘ਚ ਅੱਤਵਾਦ ਦਾ ਸਭ ਤੋਂ ਖ਼ਤਰਨਾਕ ਨਾਂ ਅਬੁ ਬਕਰ ਅਲ ਬਗਦਾਦੀ ਸ਼ਨੀਵਾਰ ਦੀ ਰਾਤ ਨੂੰ ਮਾਰਿਆ ਗਿਆ। ਉਸ ਨੂੰ ਅਮਰੀਕੀ ਸੈਨਾ ਨੇ ਸੀਰੀਆ ਦੇ ਉੱਤ ਪੱਛਮੀ ਇਲਾਕੇ ‘ਚ ਮਾਰਿਆ। ਖੁਦ ਅਮਰਿਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਆਪ੍ਰੇਸ਼ਨ ਨੂੰ ਲਾਈਵ ਵੇਖਿਆ। ਬਗਦਾਦੀ ਇੱਕ ਸੁਰੰਗ ‘ਚ ਲੁੱਕਿਆ ਸੀ ਪਰ ਸੈਨਾ ਦੀ ਘੇਰਾਬੰਦੀ ਅਜਿਹੀ ਸੀ ਕਿ ਉਸ ਕੋਲ ਬਚਣ ਦਾ ਕੋਈ ਰਸਤਾ ਨਹੀ ਸੀ। ਮੌਤ ਤੋਂ ਪਹਿਲਾਂ ਉਹ ਸੁਰੰਗ ‘ਚ ਚੀਕਦਾ ਚਿੱਲਾਉਂਦਾ ਰਿਹਾ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਸਲਾਮਿਕ ਸਟੇਟ ਦਾ ਸਰਗਨਾ ਅਤੇ ਦੁਨੀਆ ਦਾ ਨਬਰ ਇੱਕ ਅੱਤਵਾਦੀ ਬਗਦਾਦੀ “ਇੱਕ ਕੁੱਤੇ ਅਤੇ ਡਰਪੌਕ ਦੀ ਤਰ੍ਹਾਂ” ਮਾਰਿਆ ਗਿਆ। ਉਨ੍ਹਾਂ ਨੇ ਵ੍ਹਾਈਟ ਹਾਊਸ ‘ਚ ਪ੍ਰੈਸ ਕਾਨਫਰੰਸ ਕਰ ਇਸ ਗੱਲ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਕੇ-9 ਸਵਾਇਨ ਨੇ ਇੱਕ ਪਾਸੇ ਤੋਂ ਬੰਦ ਸੁਰੰਗ ‘ਚ ਆਈਐਸ ਸਰਗਨਾ ਦਾ ਪਿੱਛਾ ਕੀਤਾ ਅਤੇ ਜਦੋਂ ਉਸ ਕੋਲ ਬਚਣ ਦਾ ਕੋਈ ਰਸਤਾ ਨਹੀ ਸੀ ਤਾਂ ਉਸ ਨੇ ਖੁਦ ਨੂੰ ਅਤੇ ਤਿੰਨ ਹੋਰ ਨੂੰ ਜੇਕੈਟ ‘ਚ ਵਿਸਫੋਟ ਲੱਗਾ ਖ਼ਤਮ ਕਰ ਲਿਆ। ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਉਹ ਰੋ ਰਿਹਾ ਸੀ ਅਤੇ ਚੀਕ-ਚਿੱਲਾ ਰਿਹਾ ਸੀ।
ਰਾਸ਼ਟਰਪਤੀ ਨੇ ਕਿਹਾ, “ਉਹ ਆਈਐਸਆਈਐਸ ਦਾ ਸਰਗਨਾ ਅਤੇ ਨੇਤਾ ਸੀ ਜੋ ਦੁਨੀਆ ਦਾ ਸਭ ਤੋਂ ਖ਼ਤਰਨਾਕ, ਬੇਰਹਿਮ ਅਤੇ ਹਿੰਸਕ ਅੱਤਵਾਦੀ ਸੰਗਠਨ ਹੈ। ਅਮਰੀਕਾ ਨੂੰ ਕਈ ਸਾਲਾ ਤੋਂ ਬਗਦਾਦੀ ਦੀ ਤਲਾਸ਼ ਸੀ। ਬਗਦਾਦੀ ਨੂੰ ਫਵਣਾ ਜਾਂ ਮਾਰਨਾ ਸਾਡੀ ਸੁਰੱਖਿਆ ਦੀ ਸਭ ਤੋਂ ਪਹਿਲੀ ਮੰਗ ਰਹੀ ਹੈ”।
ਇਸ ਦੇ ਨਾਲ ਹੀ ਟਰੰਪ ਨੇ ਜਾਣਕਾਰੀ ਦਿੱਤੀ ਕਿ ਇਸ ਮੁਹਿੰਮ ‘ਚ ਉਨ੍ਹਾਂ ਦਾ ਇੱਕ ਵੀ ਅਮਰੀਕੀ ਸੈਨਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ, ਸਗੋਂ ਬਗਦਾਦੀ ਦੇ ਕਈ ਸਮਰੱਥਕ ਮਾਰੇ ਗਏ ਅਤੇ ਕਈਆਂ ਨੂੰ ਫੜ੍ਹ ਲਿਆ ਗਿਆ। ਉਨ੍ਹਾਂ ਕੋਲੋਂ ਬੇਹੱਦ ਸੰਵੇਦਨਸ਼ੀਲ ਸਾਮਾਨ ਅਤੇ ਜਾਣਕਾਰੀ ਮਿਲੀ ਹੈ। ਟਰੰਪ ਨੇ ਮੁਹਿੰਮ ‘ਚ ਸਾਥ ਦੇ ਲਈ ਰੂਸ, ਤੁਰਕੀ, ਸੀਰੀਆ ਅਤੇ ਇਰਾਕ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁਹਿੰਮ ‘ਚ ਜਾਣਕਾਰੀ ਮੁਹਇਆ ਕਰਵਾਉਣ ਲਈ ਸੀਰੀਆਤੀ ਕੁਰਦਾਂ ਨੂੰ ਵੀ ਧੰਨਵਾਦ ਕਿਹਾ।
ਟਰੰਪ ਨੇ ਕਿਹਾ, “ਇਹ ਇੱਕ ਖੁਫੀਆ ਮਿਸ਼ਨ ਦੀ। ਉੱਥੇ ਵੜਦੇ ਹੋਏ ਹਲਕੀ ਗੋਲੀਬਾਰੀ ਹੋਈ, ਜਿਸ ਦਾ ਜਵਾਬ ਦਿੱਤਾ ਗਿਆ। ਮੁਹਿੰਮਦ ਦੀ ਪ੍ਰਕਿਰੀਆ ਸ਼ਾਮ ਪੰਜ ਵਜੇ ਸ਼ੁਰੂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਮੁਹਿਮ ਤੋਂ ਪਹਿਲਾ ਉਸ ਪਰਿਸਰ ਤੋਂ 11 ਬੱਚਿਆਂ ਸਣੇ ਕਈਂ ਲੋਕਾਂ ਨੂੰ ਬਚਾਇਆ ਗਿਆ। ਡੀਐਨਏ ਜਾਂਚ ‘ਚ ਸਾਬਿਤ ਵੀ ਹੋ ਗਿਆ ਹੈ ਕਿ ਉਹ ਬਗਦਾਦੀ ਸੀ। ਹਮਲੇ ‘ਚ ਉਸ ਦੀਆਂ ਦੋ ਪਤਨੀਆਂ ਵੀ ਮਾਰੀਆਂ ਗਈਆਂ।
![ਬਗਦਾਦੀ ਦੀ ਮੌਤ ਦਾ ਆਪ੍ਰੇਸ਼ਨ ਲਾਈਵ ਵੇਖਿਆ ਟਰੰਪ ਨੇ, ਕੀਤੇ ਅਹਿਮ ਖੁਲਾਸੇ](https://static.abplive.com/wp-content/uploads/sites/5/2019/10/28115054/Trump-Baghdadi-dead-1.jpg)
![ਬਗਦਾਦੀ ਦੀ ਮੌਤ ਦਾ ਆਪ੍ਰੇਸ਼ਨ ਲਾਈਵ ਵੇਖਿਆ ਟਰੰਪ ਨੇ, ਕੀਤੇ ਅਹਿਮ ਖੁਲਾਸੇ](https://static.abplive.com/wp-content/uploads/sites/5/2019/10/28115103/Wright-Baghdadi.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)