ਪੜਚੋਲ ਕਰੋ
Advertisement
ਸੁਲੇਮਾਨੀ ਦੀ ਅੰਤਮ ਯਾਤਰਾ 'ਚ ਭਗਦੜ, 35 ਲੋਕਾਂ ਦੀ ਮੌਤ, ਕਈ ਜ਼ਖਮੀ
ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਗਏ ਇਰਾਨ ਦੇ ਚੋਟੀ ਦੇ ਸੈਨਿਕ ਕਮਾਂਡਰ ਦੇ ਜਨਾਜ਼ੇ ਵਿੱਚ ਭਗਦੜ ਮੱਚਣ ਕਾਰਨ ਘੱਟੋ-ਘੱਟ 35 ਲੋਕ ਮਾਰੇ ਗਏ ਤੇ ਲਗਪਗ 50 ਜ਼ਖਮੀ ਹੋ ਗਏ। ਇਰਾਨ ਦੇ ਸਰਕਾਰੀ ਟੀਵੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸਰਕਾਰੀ ਟੀਵੀ ਦੀ ਆਨਲਾਈਨ ਨਿਊਜ਼ ਅਨੁਸਾਰ, ਕਾਸਿਮ ਸੁਲੇਮਾਨੀ ਦੇ ਗ੍ਰਹਿ ਕਸਬੇ ਕਰਮਨ ਵਿੱਚ ਉਨ੍ਹਾਂ ਨੂੰ ਦਫਨਾਉਣ ਲਈ ਇਕੱਠੇ ਹੋਏ ਲੋਕਾਂ ਵਿੱਚ ਭਗਦੜ ਮੱਚ ਗਈ।
ਤਹਿਰਾਨ: ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਗਏ ਇਰਾਨ ਦੇ ਚੋਟੀ ਦੇ ਸੈਨਿਕ ਕਮਾਂਡਰ ਦੇ ਜਨਾਜ਼ੇ ਵਿੱਚ ਭਗਦੜ ਮੱਚਣ ਕਾਰਨ ਘੱਟੋ-ਘੱਟ 35 ਲੋਕ ਮਾਰੇ ਗਏ ਤੇ ਲਗਪਗ 50 ਜ਼ਖਮੀ ਹੋ ਗਏ। ਇਰਾਨ ਦੇ ਸਰਕਾਰੀ ਟੀਵੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸਰਕਾਰੀ ਟੀਵੀ ਦੀ ਆਨਲਾਈਨ ਨਿਊਜ਼ ਅਨੁਸਾਰ, ਕਾਸਿਮ ਸੁਲੇਮਾਨੀ ਦੇ ਗ੍ਰਹਿ ਕਸਬੇ ਕਰਮਨ ਵਿੱਚ ਉਨ੍ਹਾਂ ਨੂੰ ਦਫਨਾਉਣ ਲਈ ਇਕੱਠੇ ਹੋਏ ਲੋਕਾਂ ਵਿੱਚ ਭਗਦੜ ਮੱਚ ਗਈ।
ਖ਼ਬਰਾਂ ਵਿੱਚ ਇਰਾਨ ਦੀ ਐਮਰਜੈਂਸੀ ਡਾਕਟਰੀ ਸੇਵਾ ਦੇ ਮੁਖੀ ਪੀਰਹੁਸੈਨ ਕੁਲੀਵੰਦ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੁਝ ਲੋਕ ਜ਼ਖਮੀ ਹੋਏ ਹਨ ਤੇ ਕੁਝ ਦੀ ਮੌਤ ਹੋ ਗਈ ਹੈ। ਹਾਲਾਂਕਿ, ਉਸ ਨੇ ਮਾਰੇ ਗਏ ਲੋਕਾਂ ਦੀ ਗਿਣਤੀ ਨਹੀਂ ਦੱਸੀ। ਸੋਮਵਾਰ ਨੂੰ ਰਾਜਧਾਨੀ ਤਹਿਰਾਨ ਵਿੱਚ ਕਾਸਿਮ ਸੁਲੇਮਾਨੀ ਦੇ ਜਨਾਜ਼ੇ ਵਿੱਚ 10 ਲੱਖ ਤੋਂ ਵੱਧ ਲੋਕ ਇਕੱਠੇ ਹੋਏ ਸਨ।
ਇਰਾਨ ਦੀ ਕੁਦਸ ਫੋਰਸ ਦੇ ਮੁਖੀ ਹੋਣ ਦੇ ਨਾਤੇ ਸੁਲੇਮਾਨੀ ਲੇਬਨਾਨ ਤੇ ਇਰਾਕ ਤੋਂ ਲੈ ਕੇ ਸੀਰੀਆ ਤੇ ਯਮਨ ਤੱਕ ਖੇਤਰੀ ਸ਼ਕਤੀ ਸੰਘਰਸ਼ਾਂ ਵਿੱਚ ਤਹਿਰਾਨ ਦੇ ਦਖਲ ਲਈ ਜ਼ਿੰਮੇਵਾਰ ਸਨ। ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਦੇਸ਼ਾਂ 'ਤੇ ਬਗਦਾਦ ਏਅਰਪੋਰਟ ਦੇ ਨੇੜੇ ਹੋਏ ਡਰੋਨ ਹਮਲੇ ਵਿੱਚ ਸੁਲੇਮਾਨੀ ਤੇ ਕੁਝ ਹੋਰ ਲੋਕ ਮਾਰੇ ਗਏ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਲੁਧਿਆਣਾ
ਅੰਮ੍ਰਿਤਸਰ
Advertisement