Earthquake: ਤਾਇਵਾਨ 'ਚ ਭੂਚਾਲ ਦੇ ਜ਼ਬਰਦਸਤ ਝਟਕੇ, ਨੇਪਾਲ 'ਚ ਵੀ ਕੰਬੀ ਧਰਤੀ
Taiwan Nepal Earthquake: ਤਾਈਵਾਨ ਦੀ ਰਾਜਧਾਨੀ ਤਾਈਪੇ 'ਚ ਮੰਗਲਵਾਰ ਸਵੇਰੇ 5.6 ਤੀਬਰਤਾ ਦਾ ਭੂਚਾਲ ਆਇਆ, ਜਦਕਿ ਨੇਪਾਲ 'ਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

Earthquake in Taiwan And Nepal: ਤਾਇਵਾਨ ਦੀ ਰਾਜਧਾਨੀ ਤਾਈਪੇ ਵਿੱਚ ਮੰਗਲਵਾਰ ਸਵੇਰੇ 5.6 ਤੀਬਰਤਾ ਦਾ ਭੂਚਾਲ ਆਇਆ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਭੂਚਾਲ ਦੌਰਾਨ ਤਾਈਪੇ ਵਿੱਚ ਇਮਾਰਤਾਂ ਹਿੱਲਣ ਲੱਗੀਆਂ। ਹਾਲਾਂਕਿ ਕਿਸੇ ਜਾਨੀ ਜਾਂ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਤਾਈਵਾਨ ਦੇ ਕੇਂਦਰੀ ਮੌਸਮ ਬਿਊਰੋ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਟਾਪੂ ਦੇ ਪੂਰਬੀ ਤੱਟ ਨੇੜੇ ਸਮੁੰਦਰ ਵਿੱਚ ਸੀ।
ਨੇਪਾਲ 'ਚ ਮੰਗਲਵਾਰ ਸਵੇਰੇ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਰਾਜਧਾਨੀ ਕਾਠਮੰਡੂ ਵਿੱਚ ਅੱਜ (24 ਅਕਤੂਬਰ) ਸਵੇਰੇ 4:17 ਵਜੇ ਰਿਕਟਰ ਪੈਮਾਨੇ 'ਤੇ 4.1 ਤੀਬਰਤਾ ਦਾ ਭੂਚਾਲ ਆਇਆ।
ਇਹ ਵੀ ਪੜ੍ਹੋ: Israel Hamas War: ਇਜ਼ਰਾਈਲ ਨਾਲ ਜੰਗ ਦੌਰਾਨ ਹਮਾਸ ਨੇ ਦੋ ਹੋਰ ਬੰਧਕਾਂ ਨੂੰ ਕੀਤਾ ਰਿਹਾਅ, ਪਹਿਲਾਂ ਦੋ ਅਮਰੀਕੀਆਂ ਨੂੰ ਕੀਤਾ ਸੀ ਰਿਹਾਅ






















