Earthquake: ਅੰਡੇਮਾਨ ਅਤੇ ਨਿਕੋਬਾਰ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਸਕੇਲ 'ਤੇ 4.1 ਸੀ ਤੀਬਰਤਾ
Earthquake In Nicobar Island: ਐਤਵਾਰ ਦੁਪਹਿਰ ਕਰੀਬ 2:59 'ਤੇ ਅੰਡੇਮਾਨ ਅਤੇ ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
Earthquake In Nicobar Island: ਐਤਵਾਰ ਦੁਪਹਿਰ ਕਰੀਬ 2:59 'ਤੇ ਨਿਕੋਬਾਰ ਟਾਪੂ 'ਚ ਭੂਚਾਲ ਆਇਆ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਰਿਕਟਰ ਪੈਮਾਨੇ 'ਤੇ 4.1 ਦੀ ਤੀਬਰਤਾ ਵਾਲਾ ਭੂਚਾਲ ਆਇਆ ਹੈ। ਭੂਚਾਲ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।
ਇਸ ਹਫਤੇ ਦੀ ਸ਼ੁਰੂਆਤ 'ਚ 6 ਅਪ੍ਰੈਲ ਨੂੰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 'ਚ ਭੂਚਾਲ ਆਇਆ ਸੀ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.6 ਸੀ। ਭੂਚਾਲ ਪੋਰਟ ਬਲੇਅਰ ਤੋਂ 140 ਕਿਲੋਮੀਟਰ ਈਐਨਈ 'ਤੇ ਆਇਆ। ਭੂਚਾਲ 'ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਭੂਚਾਲ ਰਾਤ ਕਰੀਬ 10:47 'ਤੇ ਆਇਆ।
ਇਹ ਵੀ ਪੜ੍ਹੋ: ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਮੋਰਚੇ ਦੌਰਾਨ ਆਪਸ 'ਚ ਭਿੜੇ ਨਿਹੰਗਾਂ ਦੇ ਦੋ ਧੜੇ, ਇੱਕ ਨਿਹੰਗ ਸਿੰਘ ਦਾ ਵੱਢਿਆ ਹੱਥ
ਪਿਛਲੇ ਮਹੀਨੇ ਉੱਤਰੀ ਭਾਰਤ ਵਿੱਚ ਮਹਿਸੂਸ ਕੀਤੇ ਗਏ ਸਨ ਭੂਚਾਲ ਦੇ ਤੇਜ਼ ਝਟਕੇ
ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਭੂਚਾਲ ਆਇਆ ਸੀ। ਇਸ ਤੋਂ ਬਾਅਦ ਅਫਗਾਨਿਸਤਾਨ 'ਚ 6.6 ਤੀਬਰਤਾ ਦਾ ਭੂਚਾਲ ਆਇਆ, ਜਿਸ ਤੋਂ ਬਾਅਦ ਪੂਰੇ ਉੱਤਰ ਭਾਰਤ 'ਚ ਕਈ ਮਿੰਟਾਂ ਤੱਕ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।
Earthquake of Magnitude:4.1, Occurred on 09-04-2023, 14:59:46 IST, Lat: 9.01 & Long: 94.18, Depth: 10 Km , Nicobar island, India for more information Download the BhooKamp App https://t.co/KVJDtTVrhK @Indiametdept @ndmaindia @Dr_Mishra1966 @DDNational pic.twitter.com/K5HjqNtHF1
— National Center for Seismology (@NCS_Earthquake) April 9, 2023">
ਘਰ ਤੋਂ ਬਾਹਰ ਆ ਗਏ ਸਨ ਕਈ ਲੋਕ
ਇਹ ਭੂਚਾਲ ਇੰਨੇ ਜ਼ਬਰਦਸਤ ਸਨ ਕਿ ਲੋਕ ਘਰਾਂ ਤੋਂ ਬਾਹਰ ਆ ਗਏ ਸਨ। ਹਾਲਾਂਕਿ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਭੂਚਾਲ ਦਾ ਕੇਂਦਰ ਉੱਤਰੀ ਅਫਗਾਨ ਸੂਬੇ ਬਦਖਸ਼ਾਨ ਨੇੜੇ ਹਿੰਦੂ ਕੁਸ਼ ਖੇਤਰ 'ਚ ਸੀ। ਕਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 30 ਸਕਿੰਟਾਂ ਤੱਕ ਭਿਆਨਕ ਝਟਕੇ ਮਹਿਸੂਸ ਹੋਏ।
ਇਹ ਵੀ ਪੜ੍ਹੋ: Punjab News: ਭਲਕੇ ਸਵੇਰੇ 10 ਵਜੇ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ