ਜ਼ਹਿਰੀਲੇ ਸੱਪਾਂ ਤੇ ਬਿੱਛੂਆਂ ਜ਼ਰੀਏ ਅਮੀਰ ਬਣਿਆ ਨੌਜਵਾਨ, ਸੱਤ ਲੱਖ ਰੁਪਏ ਪ੍ਰਤੀ ਗ੍ਰਾਮ ਵੇਚਦਾ ਜ਼ਹਿਰ
ਬਿੱਛੂਆਂ ਦਾ ਜ਼ਹਿਰ ਕੱਢਣ ਲਈ ਮੋਹੰਮਦ ਹਾਮਦੀ ਅਲਟ੍ਰਾਵਾਇਲਟ ਲਾਇਟ ਦੀ ਮਦਦ ਲੈਂਦੇ ਹਨ। ਉਹ ਬਿੱਛੂਆਂ ਨੂੰ ਹਲਕਾ ਇਲੈਕਟ੍ਰਿਕ ਸ਼ੌਕ ਦਿੰਦੇ ਹਨ।
ਮਿਸਰ ਦੀ ਰਾਜਧਾਨੀ ਕਾਹਿਰਾ ਦੇ ਰਹਿਣ ਵਾਲੇ 25 ਸਾਲ ਦੇ ਮੋਹੰਮਦ ਹਾਮਦੀ ਬੋਸ਼ਤਾ ਕਾਹਿਰਾ ਵੇਨਾਮ ਕੰਪਨੀ ਦੇ ਮਾਲਕ ਹਨ। ਉਨ੍ਹਾਂ ਦੀ ਕੰਪਨੀ 'ਚ ਕਈ ਪ੍ਰਜਾਤੀਆਂ ਦੇ 80 ਹਜ਼ਾਰ ਤੋਂ ਜ਼ਿਆਦਾ ਜ਼ਹਿਰੀਲੇ ਬਿੱਛੂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਕੰਪਨੀ 'ਚ ਜ਼ਹਿਰੀਲੇ ਸੱਪ ਵੀ ਹਨ। ਮੋਹੰਮਦ ਹਾਮਦੀ ਬੋਸ਼ਤਾ ਕੁਝ ਪੁਰਾਤਤਵ ਦੀ ਪੜ੍ਹਾਈ ਕਰ ਰਹੇ ਸਨ। ਪਰ ਦੇਸ਼ ਦੇ ਰੇਗਿਸਤਾਨੀ ਤੇ ਤਟੀ ਥਾਵਾਂ ਤੋਂ ਬਿੱਛੂਆਂ ਦਾ ਸ਼ਿਕਾਰ ਕਰਨ ਦੀ ਆਦਤ ਨੇ ਉਨ੍ਹਾਂ ਨੂੰ ਇਸ ਕੰਪਨੀ ਦਾ ਮਾਲਕ ਬਣਾ ਦਿੱਤਾ।
ਮੋਹੰਮਦ ਹਾਮਦੀ ਬੋਛਤਾ ਇਨ੍ਹਾਂ ਬਿੱਛੂਆਂ ਤੋਂ ਜ਼ਹਿਰ ਕੱਢਦੇ ਹਨ ਤੇ ਮੈਡੀਕਲ ਵਰਤੋਂ ਲਈ ਇਸ ਨੂੰ ਅਮਰੀਕਾ ਤੇ ਯੂਰਪ ਦੀਆਂ ਕੰਪਨੀਆਂ ਨੂੰ ਵੇਚਦੇ ਹਨ। ਸੱਪ ਤੇ ਬਿੱਛੂਆਂ ਦਾ ਜ਼ਹਿਰ ਕੱਢ ਕੇ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੇਚਿਆ ਜਾਂਦਾ ਹੈ। ਉਹ ਇਨ੍ਹਾਂ ਬਿੱਛੂਆਂ ਦਾ ਇਕ ਗ੍ਰਾਮ ਜ਼ਹਿਰ ਸੱਤ ਲੱਖ ਰੁਪਏ 'ਚ ਵੇਚਦੇ ਹਨ।
ਇਕ ਗ੍ਰਾਮ ਜ਼ਹਿਰ ਤੋਂ ਬਣਦੀ ਏਨੀ ਡੋਜ਼
ਬਿੱਛੂਆਂ ਦਾ ਜ਼ਹਿਰ ਕੱਢਣ ਲਈ ਮੋਹੰਮਦ ਹਾਮਦੀ ਅਲਟ੍ਰਾਵਾਇਲਟ ਲਾਇਟ ਦੀ ਮਦਦ ਲੈਂਦੇ ਹਨ। ਉਹ ਬਿੱਛੂਆਂ ਨੂੰ ਹਲਕਾ ਇਲੈਕਟ੍ਰਿਕ ਸ਼ੌਕ ਦਿੰਦੇ ਹਨ। ਸ਼ੌਕ ਲੱਗਦਿਆਂ ਹੀ ਬਿੱਛੂਆਂ ਦਾ ਜ਼ਹਿਰ ਬਾਹਰ ਆਉਂਦਾ ਹੈ। ਜਿਸ ਨੂੰ ਉਹ ਸਟੋਰ ਕਰ ਕੇ ਰੱਖ ਲੈਂਦੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਬਿੱਛੂ ਦੇ ਇਕ ਗ੍ਰਾਮ ਜ਼ਹਿਰ 'ਚੋਂ ਕਰੀਬ 20 ਹਜ਼ਾਰ ਤੋਂ 50 ਹਜ਼ਾਰ ਤਕ ਐਂਟੀਵੇਨੋਮ ਜ਼ਹਿਰ ਖਤਮ ਕਰਨ ਵਾਲੀਆਂ ਦਵਾਈਆਂ ਡੋਜ਼ ਬਣਾਏ ਜਾ ਸਕਦੇ ਹਨ।
ਅਮਰੀਕਾ ਤੇ ਯੂਰਪ 'ਚ ਸਪਲਾਈ
ਐਂਟੀਵੇਨੋਮ ਡ੍ਰਗਸ ਬਣਾਉਂਦੇ ਸਮੇਂ ਬਿੱਛੂ ਦੇ ਜ਼ਹਿਰ ਦੀ ਮਾਤਰਾ ਨੂੰ ਬਹੁਤ ਸਾਵਧਾਨੀ ਨਾਲ ਰੱਖਿਆ ਜਾਂਦਾ ਹੈ। ਮੋਹੰਮਦ ਹਾਮਦੀ ਬੋਛਤਾ ਬਿੱਛੂਆਂ ਦਾ ਇਹ ਜ਼ਹਿਰ ਯੂਰਪ ਤੇ ਅਮਰੀਕਾ 'ਚ ਸਪਲਾਈ ਕਰਦੇ ਹਨ। ਜਿੱਥੋਂ ਇਨ੍ਹਾਂ ਦਾ ਇਸਤੇਮਾਲ ਐਂਟੀਵੇਨੋਮ ਡੋਜ਼ ਤੇ ਹਾਇਪਰਟੈਂਸ਼ਨ ਜਿਹੀਆਂ ਤਮਾਮ ਬਿਮਾਰੀਆਂ ਦੀਆਂ ਦਵਾਈਆਂ ਬਣਾਉਣ ਲਈ ਕੀਤਾ ਜਾਂਦਾ ਹੈ। ਅਮਰੀਕਾ 'ਚ ਹਰ ਸਾਲ ਕਰੀਬ 80,000 ਲੋਕਾਂ ਨੂੰ ਜ਼ਹਿਰੀਲੇ ਸੱਪ ਜਾਂ ਬਿੱਛੂ ਕੱਟਦੇ ਹਨ। ਇਨ੍ਹਾਂ ਜ਼ਹਿਰੀਲੇ ਜੀਵਾਂ ਵੱਲੋਂ ਕੱਟੇ ਜਾਣ 'ਤੇ ਇਨਸਾਨ ਨੂੰ ਤੁਰੰਤ ਇਲਾਜ ਦੀ ਲੋੜ ਹੁੰਦੀ ਹੈ। ਇਸ ਕਾਰਨ ਇਨ੍ਹਾਂ ਦਵਾਈਆਂ ਦਾ ਰੇਟ ਬਹੁਤ ਜ਼ਿਆਦਾ ਹੁੰਦਾ ਹੈ।
ਕੇਂਦਰੀ ਮੰਤਰੀ ਦਾ ਦਾਅਵਾ: ਕਿਸਾਨ ਅੰਦੋਲਨ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ