ਪੜਚੋਲ ਕਰੋ
Advertisement
Elon Musk News : ਟਵਿੱਟਰ ਲਈ ਨਵਾਂ ਸੀਈਓ ਨਿਯੁਕਤ , ਐਲੋਨ ਮਸਕ ਬੋਲੇ - 6 ਹਫ਼ਤਿਆਂ 'ਚ ਉਹ ਕੰਮ ਸ਼ੁਰੂ ਕਰ ਦੇਵੇਗੀ
Twitter New CEO : ਪਰਾਗ ਅਗਰਵਾਲ ਤੋਂ ਬਾਅਦ ਟਵਿੱਟਰ ਦੇ ਸੀਈਓ ਬਣੇ ਐਲੋਨ ਮਸਕ ਨੇ ਕੰਪਨੀ ਨੂੰ ਸੰਭਾਲਣ ਤੋਂ ਬਾਅਦ ਪਲੇਟਫਾਰਮ 'ਤੇ ਕਈ ਬਦਲਾਅ ਕੀਤੇ ਹਨ। ਇਸ ਦੇ ਨਾਲ ਹੀ ਹੁਣ ਮਸਕ ਨੇ ਆਪਣੀ ਸੀਈਓ ਦੀ ਕੁਰਸੀ ਛੱਡ ਦਿੱਤੀ ਹੈ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
Twitter New CEO : ਪਰਾਗ ਅਗਰਵਾਲ ਤੋਂ ਬਾਅਦ ਟਵਿੱਟਰ ਦੇ ਸੀਈਓ ਬਣੇ ਐਲੋਨ ਮਸਕ ਨੇ ਕੰਪਨੀ ਨੂੰ ਸੰਭਾਲਣ ਤੋਂ ਬਾਅਦ ਪਲੇਟਫਾਰਮ 'ਤੇ ਕਈ ਬਦਲਾਅ ਕੀਤੇ ਹਨ। ਇਸ ਦੇ ਨਾਲ ਹੀ ਹੁਣ ਮਸਕ ਨੇ ਆਪਣੀ ਸੀਈਓ ਦੀ ਕੁਰਸੀ ਛੱਡ ਦਿੱਤੀ ਹੈ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਐਲੋਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਟਵਿਟਰ ਦੇ ਨਵੇਂ ਸੀਈਓ ਦੀ ਚੋਣ ਕੀਤੀ ਗਈ ਹੈ। ਯਾਨੀ ਹੁਣ ਐਲੋਨ ਮਸਕ ਆਪਣੇ ਅਹੁਦੇ ਤੋਂ ਹਟ ਕੇ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪਣ ਜਾ ਰਹੇ ਹਨ।
ਦਰਅਸਲ, ਐਲੋਨ ਮਸਕ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਨਵੇਂ ਸੀਈਓ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਲੇਟਫਾਰਮ ਦਾ ਚਾਰਜ ਸੰਭਾਲਣ ਲਈ ਕਿਸੇ ਹੋਰ ਨੂੰ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਟਵਿਟਰ ਲਈ ਨਵੇਂ ਸੀਈਓ ਦੀ ਚੋਣ ਕੀਤੀ ਗਈ ਹੈ, ਜੋ ਜਲਦੀ ਹੀ ਅਹੁਦਾ ਸੰਭਾਲਣਗੇ। ਮਸਕ ਨੇ ਅਜੇ ਤੱਕ ਨਵੇਂ ਸੀਈਓ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ ਪਰ ਇਹ ਸੰਕੇਤ ਦਿੱਤਾ ਗਿਆ ਹੈ ਕਿ ਉਹ ਇੱਕ ਮਹਿਲਾ ਹੈ।
Excited to announce that I’ve hired a new CEO for X/Twitter. She will be starting in ~6 weeks!
— Elon Musk (@elonmusk) May 11, 2023
My role will transition to being exec chair & CTO, overseeing product, software & sysops.
ਐਲੋਨ ਮਸਕ ਨੇ “ਇਹ ਘੋਸ਼ਣਾ ਕਰਦੇ ਹੋਏ ਕਿਹਾ ਕਿ ,ਉਤਸ਼ਾਹਿਤ ਹਾਂ ਕਿ ਮੈਂ X/Twitter ਲਈ ਇੱਕ ਨਵੇਂ CEO ਨੂੰ ਨਿਯੁਕਤ ਕੀਤਾ ਹੈ ਅਤੇ ਉਹ ਛੇ ਹਫ਼ਤਿਆਂ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਐਲੋਨ ਮਸਕ ਨੇ ਕਿਹਾ, “ਮੈਂ ਇਹ ਐਲਾਨ ਕਰਨ ਲਈ ਉਤਸ਼ਾਹਿਤ ਹਾਂ ਕਿ ਮੈਂ X/Twitter ਲਈ ਇੱਕ ਨਵੇਂ ਸੀਈਓ ਨੂੰ ਨਿਯੁਕਤ ਕੀਤਾ ਹੈ। ਉਹ ਛੇ ਹਫ਼ਤਿਆਂ ਵਿੱਚ ਕੰਮ ਸ਼ੁਰੂ ਕਰ ਦੇਵੇਗੀ।"
ਮਸਕ ਸੀਟੀਓ ਦਾ ਸੰਭਾਲਣਗੇ ਅਹੁਦਾ
ਨਵੇਂ ਸੀਈਓ ਦੀ ਘੋਸ਼ਣਾ ਕਰਨ ਦੇ ਨਾਲ ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਇਹ ਵੀ ਐਲਾਨ ਕੀਤਾ ਕਿ ਇਹ ਕਾਰਜਕਾਰੀ ਚੇਅਰਮੈਨ ਵਜੋਂ ਉਨ੍ਹਾਂ ਦੀ ਭੂਮਿਕਾ ਹੋਵੇਗੀ। ਸੀਟੀਓ ਯਾਨੀ ਚੀਫ ਟੈਕਨਾਲੋਜੀ ਅਫਸਰ ਵਜੋਂ ਉਹ ਸਾਫਟਵੇਅਰ ਅਤੇ ਸਿਸੌਪ ਦੀ ਨਿਗਰਾਨੀ ਕਰੇਗਾ।
ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਐਲੋਨ ਮਸਕ ਨੇ ਟਵਿਟਰ ਖਰੀਦਿਆ ਹੈ, ਉਦੋਂ ਤੋਂ ਹੀ ਉਹ ਇੱਕ ਸੀਈਓ ਦੀ ਤਲਾਸ਼ ਵਿੱਚ ਹਨ ਪਰ ਹੁਣ ਤੱਕ ਉਸ ਨੂੰ ਸੀਈਓ ਨਹੀਂ ਮਿਲਿਆ ਸੀ ਪਰ ਹੁਣ ਉਸ ਦੀ ਤਲਾਸ਼ ਖ਼ਤਮ ਹੋ ਗਈ ਹੈ। ਦੱਸ ਦੇਈਏ ਕਿ ਹੁਣ ਤੱਕ ਇਹ ਅਹੁਦਾ ਐਲੋਨ ਮਸਕ ਕੋਲ ਸੀ ਪਰ ਉਹ ਕਿਸੇ ਕੰਪਨੀ ਦਾ ਸੀਈਓ ਨਹੀਂ ਬਣਨਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਟਵਿਟਰ ਦੇ ਨਵੇਂ ਸੀਈਓ ਦੇ ਆਉਣ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ਵੀ ਬਦਲ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਪੰਜਾਬ
ਪੰਜਾਬ
ਪੰਜਾਬ
Advertisement