ਟਰੰਪ ਨੇ ਕੀਤੀ ਕੈਪਿਟਲ ਹਿਲ ਹਮਲੇ ਦੀ ਨਿੰਦਾ, ਨਵੇਂ ਰਾਸ਼ਟਰਪਤੀ ਬਾਇਡਨ ਨੂੰ ਦਿੱਤੀ ਵਧਾਈ
ਪਹਿਲਾਂ ਡੋਨਾਲਡ ਟਰੰਪ ਨੇ ਆਪਣੀ ਫੇਅਰਵੈਲ ਦੌਰਾਨ ਆਖਰੀ ਵਾਰ ਅਮਰੀਕੀ ਜਨਤਾ ਨੂੰ ਸੰਬੋਧਨ ਕੀਤਾ। ਟਰੰਪ ਨੇ ਇਸ ਦੌਰਾਨ 6 ਜਨਵਰੀ ਨੂੰ ਕੈਪਿਟਲ ਹਿਲਸ 'ਤੇ ਹੋਏ ਹਿੰਸਕ ਹਮਲੇ ਦੀ ਨਿੰਦਾ ਕੀਤੀ ਤੇ ਨਵੇਂ ਰਾਸ਼ਟਰਪਤੀ ਜੋ ਬਾਇਡਨ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਾਰਜਕਾਲ ਅੱਜ ਖਤਮ ਹੋ ਰਿਹਾ ਹੈ। ਹੁਣ ਤੋਂ ਕੁਝ ਘੰਟਿਆਂ ਬਾਅਦ ਨਵੇਂ ਚੁਣੇ ਗਏ ਰਾਸ਼ਸ਼ਟਰਪਤੀ ਜੋ ਬਾਇਡਨ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਆਪਣੀ ਫੇਅਰਵੈਲ ਦੌਰਾਨ ਆਖਰੀ ਵਾਰ ਅਮਰੀਕੀ ਜਨਤਾ ਨੂੰ ਸੰਬੋਧਨ ਕੀਤਾ। ਟਰੰਪ ਨੇ ਇਸ ਦੌਰਾਨ 6 ਜਨਵਰੀ ਨੂੰ ਕੈਪਿਟਲ ਹਿਲਸ 'ਤੇ ਹੋਏ ਹਿੰਸਕ ਹਮਲੇ ਦੀ ਨਿੰਦਾ ਕੀਤੀ ਤੇ ਨਵੇਂ ਰਾਸ਼ਟਰਪਤੀ ਜੋ ਬਾਇਡਨ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਕੈਪਿਟਲ 'ਤੇ ਹੋਏ ਹਮਲਿਆਂ ਨਾਲ ਸਾਰੇ ਡਰ ਗਏ- ਟਰੰਪ
19 ਮਿੰਟ ਦੇ ਪਹਿਲਾਂ ਤੋਂ ਰਿਕਾਰਡ ਕੀਤੇ ਵੀਡੀਓ 'ਚ ਟਰੰਪ ਨੇ ਕਿਹਾ, ਕੈਪਿਟਲ 'ਤੇ ਹੋਏ ਹਮਲਿਆਂ ਤੋਂ ਸਾਰੇ ਭੈਅਭੀਤ ਸਨ। ਸਿਆਸੀ ਹਿੰਸਾ ਸਾਡੇ ਅਮਰੀਕੀਆਂ ਦੇ ਤੌਰ 'ਤੇ ਸੰਜੋਈ ਹਰ ਚੀਜ਼ 'ਤੇ ਹਮਲਾ ਹੈ। ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਉਨ੍ਹਾਂ ਅਮਰੀਕੀਆਂ ਨੂੰ ਸਿਆਸੀ ਵਖਰੇਵੇਂ ਤੋਂ ਉੱਪਰ ਉੱਠਣ ਲਈ ਕਿਹਾ।
ਟਰੰਪ ਨੇ ਆਪਣੇ ਵਿਦਾਇਗੀ ਭਾਸ਼ਣ 'ਚ ਜਾਨਲੇਵਾ ਕੋਰੋਨਾ ਵਾਇਰਸ ਦਾ ਵੀ ਜ਼ਿਕਰ ਕੀਤਾ। ਟਰੰਪ ਨੇ ਕਿਹਾ, 'ਚੀਨ ਨਾਲ ਅਸੀਂ ਕਈ ਰਣਨੀਤਿਕ ਡੀਲ ਕੀਤੀਆਂ। ਸਾਡੇ ਵਪਾਰ ਸਬੰਧ ਤੇਜ਼ੀ ਨਾਲ ਫੈਲ ਰਹੇ ਸਨ। ਅਮਰੀਕਾ 'ਚ ਅਰਬਾਂ ਡਾਲਰਾਂ ਦਾ ਨਿਵੇਸ਼ ਕੀਤਾ ਜਾ ਰਿਹਾ ਸੀ, ਪਰ ਕੋਰੋਨਾ ਵਾਇਰਸ ਨੇ ਸਾਨੂੰ ਵੱਖਰੀ ਦਿਸ਼ਾ 'ਚ ਜਾਣ ਲਈ ਮਜਬੂਰ ਕੀਤਾ।'
We imposed historic and monumental tariffs on China; made a great new deal with China... Our trade relationship was rapidly changing, billions and billions of dollars were pouring into the US, but the virus forced us to go in a different direction: US President Donald Trump https://t.co/aLjO1qG0FW
— ANI (@ANI) January 19, 2021
ਅਸੀਂ ਦੁਨੀਆਂ ਦੇ ਇਤਿਹਾਸ 'ਚ ਸਭ ਤੋਂ ਵੱਡੀ ਅਰਥਵਿਵਸਥਾ ਦਾ ਨਿਰਮਾਣ ਕੀਤਾ-ਟਰੰਪ
ਆਪਣੇ ਕਾਰਜਕਾਲ ਨੂੰ ਯਾਦ ਕਰਦਿਆਂ ਟਰੰਪ ਨੇ ਕਿਹਾ, 'ਅਸੀਂ ਸਾਰਿਆਂ ਨੇ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਲਈ ਇਕ ਮਿਸ਼ਨ ਸ਼ੁਰੂ ਕੀਤਾ। ਅਸੀਂ ਦੁਨੀਆਂ ਦੇ ਇਤਿਹਾਸ 'ਚ ਸਭ ਤੋਂ ਵੱਡੀ ਅਅਰਥ-ਵਿਵਸਥਾ ਦਾ ਨਿਰਮਾਣ ਕੀਤਾ।' ਉਨ੍ਹਾਂ ਕਿਹਾ, 'ਮੈਨੂੰ ਦਹਾਕਿਆਂ 'ਚ ਅਜਿਹਾ ਪਹਿਲਾ ਰਾਸ਼ਟਰਪਤੀ ਹੋਣ 'ਤੇ ਮਾਣ ਹੈ, ਜਿਸ ਨੇ ਕੋਈ ਨਵੀਂ ਲੜਾਈ ਸ਼ੁਰੂ ਨਹੀਂ ਕੀਤੀ।'
ਟਰੰਪ ਨੇ ਆਪਣੇ ਆਉਣ ਵਾਲੇ ਭਾਸ਼ਨ 'ਚ ਆਉਣ ਵਾਲੇ ਦਿਨਾਂ 'ਚ ਬਾਇਡਨ ਪ੍ਰਸਾਸਨ ਦੀ ਸਫਲਤਾ ਦੀ ਕਾਮਨਾ ਵੀ ਕੀਤੀ। ਉਨ੍ਹਾਂ ਕਿਹਾ, 'ਹੁਣ ਅਸੀਂ ਸਾਰੇ ਨਵੇਂ ਪ੍ਰਸ਼ਾਸਨ ਦਾ ਸੁਆਗਤ ਕਰਦੇ ਹਾਂ ਤੇ ਅਮਰੀਕਾ ਨੂੰ ਸੁਰੱਖਿਅਤ ਤੇ ਸਮ੍ਰਿੱਧ ਰੱਖਣ ਲਈ ਅਰਦਾਸ ਕਰਦੇ ਹਾਂ। ਅਸੀਂ ਨਵੇਂ ਪ੍ਰਸ਼ਾਸਨ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦੇ ਹਾਂ।'
ਫੇਅਰਵੈਲ 'ਚ ਟਰੰਪ ਨੇ ਆਪਣੀ ਪਤਨੀ ਮੇਲਾਨਿਆ ਟਰੰਪ ਤੇ ਪਰਿਵਾਰ ਦੇ ਸਮਰਥਨ ਲਈ ਧੰਨਵਾਦ ਕੀਤਾ ਤੇ ਨਾਲ ਹੀ ਉਨ੍ਹਾਂ ਉਪ ਰਾਸ਼ਟਰਪਤੀ ਮਾਇਕ ਪੇਂਸ ਦਾ ਵੀ ਸ਼ੁਕਰਾਨਾ ਕੀਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















