(Source: ECI/ABP News/ABP Majha)
FATF ਵੱਲੋਂ ਗ੍ਰੇਅ ਲਿਸਟ 'ਚ ਬਰਕਰਾਰ ਰੱਖਣ 'ਤੇ ਪਾਕਿ ਵਿਦੇਸ਼ੀ ਮੰਤਰੀ ਨੇ ਭਾਰਤ ਖਿਲਾਫ ਕੱਢਿਆ ਗੁੱਸਾ
ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਲਜ਼ਾਮ ਲਾਇਆ ਕਿ ਭਾਰਤ FATF ਦੀ ਬੈਠਕ 'ਚ ਪਾਕਿਸਤਾਨ ਨੂੰ ਬਲੈਕ ਲਿਸਟ 'ਚ ਧੱਕਣ ਦੀ ਆਪਣੀ ਘਿਣਾਉਣੀ ਚਾਲ 'ਚ ਸਫਲ ਨਹੀਂ ਹੋਵੇਗਾ। ਉਨ੍ਹਾਂ FATF 'ਤੇ ਵੀ ਆਪਣਾ ਗੁੱਸਾ ਜ਼ਾਹਿਰ ਕੀਤਾ
ਇਸਲਾਮਾਬਾਦ: ਪਾਕਿਸਤਾਨ ਨੇ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਵੱਲੋਂ ਉਸ ਨੂੰ ਗ੍ਰੇਅ ਲਿਸਟ 'ਚ ਬਰਕਰਾਰ ਰੱਖਣ ਦਾ ਠੀਕਰਾ ਭਾਰਤ ਦੇ ਸਿਰ ਭੰਨਿਆ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਲਜ਼ਾਮ ਲਾਇਆ ਕਿ ਭਾਰਤ FATF ਦੀ ਬੈਠਕ 'ਚ ਪਾਕਿਸਤਾਨ ਨੂੰ ਬਲੈਕ ਲਿਸਟ 'ਚ ਧੱਕਣ ਦੀ ਆਪਣੀ ਘਿਣਾਉਣੀ ਚਾਲ 'ਚ ਸਫਲ ਨਹੀਂ ਹੋਵੇਗਾ। ਉਨ੍ਹਾਂ FATF 'ਤੇ ਵੀ ਆਪਣਾ ਗੁੱਸਾ ਜ਼ਾਹਿਰ ਕੀਤਾ।
FATF ਨੇ ਪੈਰਿਸ 'ਚ ਹੋਈ ਤਿੰਨ ਦਿਨਾਂ ਬੈਠਕ ਤੋਂ ਬਾਅਦ ਪਾਕਿਸਤਾਨ ਨੂੰ ਗ੍ਰੇਅ ਲਿਸਟ 'ਚ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਕਿ ਪੂਰਾ ਵਿਸ਼ਵ ਪਾਕਿਸਤਾਨੀ ਸਰਕਾਰ ਦੇ ਅੱਤਵਾਦ ਦੇ ਵਿੱਤਪੋਸ਼ਣ ਅਤੇ ਮਨੀਲਾਂਡਰਿਗ ਖਿਲਾਫ ਕਾਨੂੰਨੀ ਉਪਾਵਾਂ ਸਮੇਤ ਚੁੱਕੇ ਕਦਮਾਂ ਨੂੰ ਮਾਨਤਾ ਦਿੰਦਾ ਹੈ। ਦੁਨੀਆਂ ਨੇ ਮੰਨਿਆ ਹੈ ਕਿ ਅਸੀਂ ਅੱਤਵਾਦੀਆਂ ਨੂੰ ਵਿੱਤੀ ਮਦਦ ਕਰਨ 'ਚ ਸ਼ਾਮਲ ਨਹੀਂ ਹਾਂ।
ਕੁਰੈਸ਼ੀ ਨੇ ਇਸ ਦੌਰਾਨ ਵੀ ਕਸ਼ਮੀਰ ਰਾਗ ਅਲਾਪਿਆ। ਉਨ੍ਹਾਂ ਕਿਹਾ ਕਸ਼ਮੀਰ 'ਤੇ ਭਾਰਤੀ ਸੰਵਿਧਾਨ ਦੇ ਆਰਟੀਕਲ 370 ਦਾ ਸਾਡੀ ਨਜ਼ਰ 'ਚ ਕੋਈ ਸਥਾਨ ਨਹੀਂ ਹੈ। ਪਾਕਿਸਤਾਨ ਗੈਰ-ਕਾਨੂੰਨੀ ਤੇ ਇਕਤਰਫਾ ਉਪਾਵਾਂ ਨੂੰ ਬਿਲਕੁਲ ਨਹੀਂ ਪਛਾਣਦਾ। ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਕਿ ਅਸੀਂ ਕਸ਼ਮੀਰ ਘਾਟੀ 'ਚ ਜਨਸੰਖਿਅਕੀ ਅਨੁਪਾਤ ਨੂੰ ਬਦਲਣ ਦੇ ਯਤਨਾਂ ਬਾਰੇ ਗਹਿਰਾਈ ਤੋਂ ਫਿਕਰਮੰਦ ਹਾਂ।
ਇਸ ਕਾਰਨ ਵਧੀਆਂ ਪਿਆਜ਼ ਦੀਆਂ ਕੀਮਤਾਂ, ਆਉਣ ਵਾਲੇ ਦੋ-ਤਿੰਨ ਮਹੀਨੇ ਰਹੇਗੀ ਮਹਿੰਗਾਈ ਦੀ ਮਾਰ
ਕਸ਼ਮੀਰ ਮੁੱਦੇ 'ਤੇ ਅਮਰੀਕਾ ਦਾ ਭਾਰਤ ਨੂੰ ਸਮਰਥਨ ਕੀਤੇ ਜਾਣ ਦੇ ਸਵਾਲ 'ਤੇ ਕੁਰੈਸ਼ੀ ਨੂੰ ਕੋਈ ਜਵਾਬ ਨਹੀਂ ਸੁੱਝਿਆ। ਉਨ੍ਹਾਂ ਕਾਫੀ ਸੋਚ ਵਿਚਾਰ ਤੋਂ ਬਾਅਦ ਕਿਹਾ 'ਅਸੀਂ ਅਮਰੀਕਾ ਦੇ ਪ੍ਰਸਤਾਵਾਂ ਤੋਂ ਬੇਖਬਰ ਨਹੀਂ ਹਾਂ। ਸਾਡਾ ਇਤਿਹਾਸਕ ਦ੍ਰਿਸ਼ਟੀਕੋਣ ਸਭ ਦੇ ਸਾਹਮਣੇ ਹੈ। ਅਸੀਂ ਜਲਦਬਾਜ਼ੀ 'ਚ ਕੋਈ ਕਦਮ ਨਹੀਂ ਚੁੱਕਣਾ ਚਾਹੁੰਦੇ, ਜਿਸ ਨਾਲ ਕਸ਼ਮੀਰ 'ਤੇ ਸਾਡੀ ਸਥਿਤੀ ਕਮਜ਼ੋਰ ਹੋਵੇ।'
ਕੁਰੈਸ਼ੀ ਨੇ ਇਸਲਾਮਾਬਾਦ 'ਚ ਕਿਹਾ ਕਿ ਪਾਕਿਸਤਾਨ ਨੇ FATF ਦੇ 27 ਸੂਤਰੀ ਏਜੰਡੇ 'ਚੋਂ 21 ਤੇ 100 ਫੀਸਦ ਕੰਮ ਕੀਤਾ ਹੈ। ਬਾਕੀ ਦੇ ਛੇ ਬਿੰਦੂਆਂ 'ਤੇ ਵੀ ਕਾਫੀ ਤਰੱਕੀ ਹੋਈ ਹੈ। ਕੁਰੈਸ਼ੀ ਨੇ ਕਿਹਾ ਅਸੀਂ FATF ਨੂੰ ਕਾਰਜਯੋਜਨਾ ਦੀ ਪਾਲਣਾ ਲਈ ਪਾਕਿਸਤਾਨ ਵੱਲੋਂ ਕੀਤੀ ਗਈ ਮਹੱਤਵਪੂਰਨ ਪ੍ਰਗਤੀ ਦਾ ਸਾਕਾਰਾਤਮਕ ਜਵਾਬ ਦੇਵਾਂਗੇ।
ਦਿੱਲੀ ਦੀ ਆਬੋ ਹਵਾ ਹੋਈ ਬੇਹੱਦ ਖ਼ਰਾਬ, ਆਉਣ ਵਾਲੇ ਦੋ ਦਿਨਾਂ 'ਚ ਹਾਲਾਤ ਹੋਰ ਗੰਭੀਰ ਹੋਣ ਦੀ ਸੰਭਾਵਨਾਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ