ਪੜਚੋਲ ਕਰੋ
Advertisement
ਪਾਕਿਸਤਾਨ ’ਚ ਹਿੰਦੂਆਂ ਖਿਲਾਫ ਵਿਵਾਦਿਤ ਬਿਆਨ ਦੇਣ ਵਾਲੇ ਮੰਤਰੀ ਦੀ ‘ਛੁੱਟੀ’
ਕਰਾਚੀ: ਪਾਕਿਸਤਾਨ ਸਰਕਾਰ ਦੇ ਇੱਕ ਮੰਤਰੀ ’ਤੇ ਹਿੰਦੂਆਂ ਖਿਲਾਫ ਮੰਦੀ ਸ਼ਬਦਾਵਲੀ ਵਰਤਣ ’ਤੇ ਸਖ਼ਤ ਕਾਰਵਾਈ ਕੀਤੀ ਗਈ। ਪਾਕਿਸਤਾਨੀ ਮੀਡੀਆ ਮੁਤਾਬਕ ਪਾਕਿ ਸਥਿਤ ਪੰਜਾਬ ਦੇ ਸੂਚਨਾ ਮੰਤਰੀ ਫੈਆਜ਼ ਉਲ ਹਸਨ ਚੌਹਾਨ (Fayyazul Hassan Chohan) ਖਿਲਾਫ ਵਿਵਾਦਿਤ ਟਿੱਪਣੀ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਦਰਅਸਲ ਚੌਹਾਨ ਨੇ ਇੱਕ ਪ੍ਰੈਸ ਕਨਫਰੰਸ ਦੌਰਾਨ ਹਿੰਦੂ ਤਬਕੇ ਨੂੰ ‘ਗਾਂ ਦਾ ਮੂਤ ਪੀਣ ਵਾਲਾ’ ਦੱਸਿਆ ਸੀ। ਇਸ ਪਿੱਛੋਂ ਲਗਾਤਾਰ ਉਨ੍ਹਾਂ ਦੀ ਆਲੋਚਨਾ ਹੋ ਰਹੀ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਦੇ ਟਵਿੱਟਰ ਹੈਂਡਲਰ ਤੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੇ ਹਿੰਦੂ ਤਬਕੇ ਬਾਰੇ ਅਪਮਾਨਜਨਕ ਟਿੱਪਣੀ ਕਰਨ ਬਾਅਦ ਫੈਆਜ਼ ਚੌਹਾਨ ਨੂੰ ਪੰਜਾਬ ਦੇ ਸੂਚਨਾ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ।
ਰਿਪੋਰਟਾਂ ਮੁਤਾਬਕ ਪਾਕਿਸਤਾਨ ਦੀ ਘੱਟੋ-ਘੱਟ 1.6 ਫੀਸਦੀ ਆਬਾਦੀ ਹਿੰਦੂ ਹੈ ਤੇ ਹਿੰਦੂ ਧਰਨ ਦੇਸ਼ ਦਾ ਦੂਜਾ ਸਭ ਤੋਂ ਵੱਡਾ ਧਰਮ ਹੈ। ਪਾਕਿ ਦੀ ਤਹਿਰੀਕ-ਏ-ਇਨਸਾਫ ਸਰਕਾਰ ਕੋਲ ਖ਼ੁਦ ਨੈਸ਼ਨਲ ਅਸੈਂਬਲੀ ਦੇ 7 ਹਿੰਦੂ ਮੈਂਬਰ ਹਨ।PTI Punjab government has removed Fayyaz Chohan from the post of Punjab Information Minister following derogatory remarks about the Hindu community. Bashing someone’s faith should not b a part of any narrative.Tolerance is the first & foremost pillar on which #Pakistan was built. pic.twitter.com/uKJiReWc26
— PTI (@PTIofficial) March 5, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਦੇਸ਼
Advertisement