ਪੜਚੋਲ ਕਰੋ

Firethrow Robodog: ਅਮਰੀਕਾ ਨੇ ਬਣਾਇਆ ਅੱਗ ਉਗਲਣ ਵਾਲਾ ਖਤਰਨਾਕ ਰੋਬੋਡੌਗ, ਸਾਹਮਣੇ ਆਉਣ 'ਤੇ ਕਰ ਦਿੰਦਾ ਸਭ ਸੁਆਹ, ਦੇਖੋ ਤਸਵੀਰਾਂ

Firethrow Robodog: ਅਮਰੀਕਾ ਦੀ ਲੈਬ ਵਿੱਚ ਇੱਕ ਰੋਬੋਟ ਤਿਆਰ ਕੀਤਾ ਗਿਆ ਹੈ ਜੋ ਅੱਗ ਉਗਲਦਾ ਹੈ। ਇਹ ਰੋਬੋਟ ਮਾੜੀ ਮੋਟੀ ਅੱਗ ਨਹੀਂ ਸਗੋਂ 30 ਫੁੱਟ ਦੀ ਦੂਰੀ ਤੱਕ ਅੱਗ ਲਗਾਉਣ ਦੀ ਤਾਕਤ ਰੱਖਦਾ ਹੈ।

Firethrow Robodog: ਅਮਰੀਕਾ ਦੀ ਲੈਬ ਵਿੱਚ ਇੱਕ ਰੋਬੋਟ ਤਿਆਰ ਕੀਤਾ ਗਿਆ ਹੈ ਜੋ ਅੱਗ ਉਗਲਦਾ ਹੈ। ਇਹ ਰੋਬੋਟ ਮਾੜੀ ਮੋਟੀ ਅੱਗ ਨਹੀਂ ਸਗੋਂ 30 ਫੁੱਟ ਦੀ ਦੂਰੀ ਤੱਕ ਅੱਗ ਲਗਾਉਣ ਦੀ ਤਾਕਤ ਰੱਖਦਾ ਹੈ। ਭਾਵ ਇਹ ਰੋਬੋਟ 30 ਫੁੱਟ ਦੂਰ ਸਥਿਤ ਕਿਸੇ ਚੀਜ ਨੂੰ ਸਕਿੰਟਾਂ ਵਿੱਚ ਸਾੜ ਸਕਦਾ ਹੈ। ਇਸ ਰੋਬੋਟ ਨੂੰ ਵਿਕਸਿਤ ਕਰਨ ਵਾਲੀ ਅਮਰੀਕੀ ਕੰਪਨੀ ਨੇ ਇਸ ਦਾ ਨਾਂ ਥਰਮੋਨੇਟਰ ਰੱਖਿਆ ਹੈ, ਜੋ ਕਿ ਫਲੇਮਥ੍ਰੋਵਰ ਨਾਲ ਲੈਸ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਤੱਕ ਅਜਿਹੇ ਸੀਨ ਹਾਲੀਵੁੱਡ ਫਿਲਮਾਂ 'ਚ ਦੇਖਣ ਨੂੰ ਮਿਲਦੇ ਸਨ ਪਰ ਅਮਰੀਕਾ ਨੇ ਹੁਣ ਇਸ ਨੂੰ ਸੱਚ ਸਾਬਤ ਕਰ ਦਿੱਤਾ ਹੈ।

ਓਹਾਇਓ ਸਥਿਤ ਰੋਬੋਟ ਬਣਾਉਣ ਵਾਲੀ ਥਰੋਫਲੇਮ ਕੰਪਨੀ ਦਾ ਕਹਿਣਾ ਹੈ ਕਿ 'ਥਰਮੋਨੇਟਰ' ਪਹਿਲਾ ਕੁੱਤਾ ਰੋਬੋਟ ਹੈ ਜੋ ਅੱਗ ਬੁਝਾਉਂਦਾ ਹੈ। ਕੰਪਨੀ ਦੀ ਵੈੱਬਸਾਈਟ ਮੁਤਾਬਕ, ਥਰਮੋਨੇਟਰ ਕਮਾਂਡ 'ਤੇ ਕਿਤੇ ਵੀ ਅੱਗ ਦੀਆਂ ਲਪਟਾਂ ਛੱਡ ਸਕਦਾ ਹੈ। ਇਹ ਰੋਬੋਟ ਲੇਜ਼ਰ ਨਾਲ ਅੱਗ ਨੂੰ ਕੰਟਰੋਲ ਕਰਦਾ ਹੈ। ਰੋਬੋਟ ਨੂੰ ਫਸਟ ਪਰਸਨ ਵਿਊ ਕੰਟਰੋਲਰ ਦੁਆਰਾ ਚਲਾਇਆ ਜਾਂਦਾ ਹੈ। ਇਸ ਰੋਬੋਟ ਵਿੱਚ ਲਗਾਇਆ ਗਿਆ ਲੇਜ਼ਰ ਬੀਮ ਹਨੇਰੇ ਵਿੱਚ ਵੀ ਆਪਣੇ ਨਿਸ਼ਾਨੇ ਦੀ ਪਛਾਣ ਕਰ ਸਕਦਾ ਹੈ ਅਤੇ ਹਮਲਾ ਕਰ ਸਕਦਾ ਹੈ।

ਰੋਬੋਟ ਰਾਤ ਨੂੰ ਵੀ ਕਰ ਸਕਦਾ ਹੈ ਕੰਮ 

ਅਮਰੀਕੀ Firethrow Robodog ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਰੋਬੋਟ ਲੇਜ਼ਰ ਬੀਮ ਦੀ ਮਦਦ ਨਾਲ ਹਨੇਰੇ 'ਚ ਅੱਗੇ ਵਧਦਾ ਹੈ ਅਤੇ ਸਹੀ ਪੋਜ਼ੀਸ਼ਨ ਲੈ ਕੇ ਅੱਗ ਦੀਆਂ ਲਪਟਾਂ ਸੁੱਟਣਾ ਸ਼ੁਰੂ ਕਰ ਦਿੰਦਾ ਹੈ। ਇਹ ਨਜ਼ਾਰਾ ਦੇਖ ਕੇ ਫਿਲਮਾਂ ਵਾਲੇ ਡਰੈਗਨ ਦੀ ਤਸਵੀਰ ਸਾਹਮਣੇ ਆਉਂਦੀ ਹੈ। ਇਹ ਰੋਬੋਟ ਕੁੱਤਿਆਂ ਵਾਂਗ ਛਾਲ ਮਾਰਨ ਵਿੱਚ ਵੀ ਸਮਰੱਥ ਹੈ, ਮਤਲਬ ਕਿ ਇਸ ਵਿੱਚ ਰੱਖਿਆ ਪ੍ਰਣਾਲੀ ਵੀ ਹੈ ਜੋ ਇਸਦੀ ਸੁਰੱਖਿਆ ਕਰਦੀ ਹੈ। ਕੰਪਨੀ ਨੇ ਕਿਹਾ ਕਿ ਇਹ ਰੋਬੋਟ ਹੁਣ ਡਿਲੀਵਰੀ ਲਈ ਉਪਲਬਧ ਹੈ। ਕੰਪਨੀ ਦੀ ਵੈੱਬਸਾਈਟ ਮੁਤਾਬਕ ਇਸ ਦੀ ਕੀਮਤ 9420 ਡਾਲਰ ਰੱਖੀ ਗਈ ਹੈ, ਯਾਨੀ ਜੇਕਰ ਭਾਰਤੀ ਰੁਪਏ ਦੀ ਗੱਲ ਕਰੀਏ ਤਾਂ ਇਸ ਨੂੰ 7.84 ਲੱਖ 'ਚ ਖਰੀਦਿਆ ਜਾ ਸਕਦਾ ਹੈ।

Firethrow Robodog: ਅਮਰੀਕਾ ਨੇ ਬਣਾਇਆ ਅੱਗ ਉਗਲਣ ਵਾਲਾ ਖਤਰਨਾਕ ਰੋਬੋਡੌਗ, ਸਾਹਮਣੇ ਆਉਣ 'ਤੇ ਕਰ ਦਿੰਦਾ ਸਭ ਸੁਆਹ, ਦੇਖੋ ਤਸਵੀਰਾਂ

ਰੋਬੋਡੌਗ ਬਰਫ਼ ਨੂੰ ਕੱਟ ਕੇ ਬਣਾ ਸਕਦਾ ਹੈ ਰਸਤਾ 

ਅਮਰੀਕਾ ਦਾ ਇਹ ਅਨੋਖਾ ਰੋਬੋਡਾਗ ਲਾਈਟ ਡਿਟੈਕਸ਼ਨ ਅਤੇ ਰੇਂਜਿੰਗ ਤਕਨੀਕ 'ਤੇ ਕੰਮ ਕਰਦਾ ਹੈ। ਇਹ ਤਕਨੀਕ ਕੁਝ ਕਾਰਾਂ ਅਤੇ 3D ਮੈਪਿੰਗ ਵਿੱਚ ਵੀ ਵਰਤੀ ਜਾਂਦੀ ਹੈ। ਲਾਈਟ ਡਿਟੈਕਸ਼ਨ ਅਤੇ ਰੇਂਜਿੰਗ ਡਰੋਨ ਕੈਮਰਿਆਂ ਵਿੱਚ ਵੀ ਵਰਤੀ ਜਾਂਦੀ ਹੈ ਜੋ ਸੰਘਣੇ ਖੇਤਰਾਂ ਵਿੱਚ ਵਰਤੇ ਜਾਂਦੇ ਹਨ। ਕੰਪਨੀ ਮੁਤਾਬਕ ਇਸ ਤੋਂ ਨਿਕਲਣ ਵਾਲੀ ਅੱਗ ਦਾ ਇਸਤੇਮਾਲ ਬਰਫ ਹਟਾਉਣ ਅਤੇ ਰਸਤੇ ਬਣਾਉਣ ਲਈ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਮਨੋਰੰਜਨ ਅਤੇ ਸਪੈਸ਼ਲ ਇਫੈਕਟਸ ਲਈ ਵੀ ਵਰਤਿਆ ਜਾ ਸਕਦਾ ਹੈ।

Firethrow Robodog: ਅਮਰੀਕਾ ਨੇ ਬਣਾਇਆ ਅੱਗ ਉਗਲਣ ਵਾਲਾ ਖਤਰਨਾਕ ਰੋਬੋਡੌਗ, ਸਾਹਮਣੇ ਆਉਣ 'ਤੇ ਕਰ ਦਿੰਦਾ ਸਭ ਸੁਆਹ, ਦੇਖੋ ਤਸਵੀਰਾਂ

ਟਾਪ ਹੈਡਲਾਈਨ

ਵੱਡੀ ਖ਼ਬਰ! ਉਡਾਣ ਭਰਨ ਤੋਂ ਬਾਅਦ ਅਚਾਨਕ ਗਾਇਬ ਹੋਇਆ ਜਹਾਜ਼, ਫਿਰ ਹੋਇਆ ਕ੍ਰੈਸ਼; ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ
ਵੱਡੀ ਖ਼ਬਰ! ਉਡਾਣ ਭਰਨ ਤੋਂ ਬਾਅਦ ਅਚਾਨਕ ਗਾਇਬ ਹੋਇਆ ਜਹਾਜ਼, ਫਿਰ ਹੋਇਆ ਕ੍ਰੈਸ਼; ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ
London Chicago Flight ’ਚ ਐਮਰਜੈਂਸੀ, 37 ਹਜ਼ਾਰ ਫੁੱਟ ਤੋਂ ਅਚਾਨਕ 9 ਹਜ਼ਾਰ ਫੁੱਟ ’ਤੇ ਆਇਆ ਜਹਾਜ਼
London Chicago Flight ’ਚ ਐਮਰਜੈਂਸੀ, 37 ਹਜ਼ਾਰ ਫੁੱਟ ਤੋਂ ਅਚਾਨਕ 9 ਹਜ਼ਾਰ ਫੁੱਟ ’ਤੇ ਆਇਆ ਜਹਾਜ਼
Flight Hijack News: ਜਹਾਜ਼ ‘ਚ ਸਵਾਰ 180 ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ, ਭਾਰਤੀ ਕਪਤਾਨ ਨੇ ਚਾਕੂ ਦੇ ਹਮਲੇ ਨੂੰ ਸਹਿ ਕੇ ਲੋਕਾਂ ਦੀ ਬਚਾਈ ਜਾਨੀ! ਜਾਣੋ ਸਮਿਤ ਮਾਛਰ ਕੌਣ?
ਜਹਾਜ਼ ‘ਚ ਸਵਾਰ 180 ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ, ਭਾਰਤੀ ਕਪਤਾਨ ਨੇ ਚਾਕੂ ਦੇ ਹਮਲੇ ਨੂੰ ਸਹਿ ਕੇ ਲੋਕਾਂ ਦੀ ਬਚਾਈ ਜਾਨੀ! ਜਾਣੋ ਸਮਿਤ ਮਾਛਰ ਕੌਣ?
ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਅਫਗਾਨਿਸਤਾਨ, ਰਿਕਟਰ ਪੈਮਾਨੇ 'ਤੇ ਦਰਜ ਹੋਈ 5.3 ਤੀਬਰਤਾ
ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਅਫਗਾਨਿਸਤਾਨ, ਰਿਕਟਰ ਪੈਮਾਨੇ 'ਤੇ ਦਰਜ ਹੋਈ 5.3 ਤੀਬਰਤਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਤੋਂ ਮਾਣਹਾਨੀ ਦਾ ਨੋਟਿਸ, ਹਾਈ ਕੋਰਟ ਬੋਲਿਆ- ਗਲਤ ਜਾਣਕਾਰੀ ਦਿੱਤੀ...
Punjab News: ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਤੋਂ ਮਾਣਹਾਨੀ ਦਾ ਨੋਟਿਸ, ਹਾਈ ਕੋਰਟ ਬੋਲਿਆ- ਗਲਤ ਜਾਣਕਾਰੀ ਦਿੱਤੀ...
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...
ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...
8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary
8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary
ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ
ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ
ਪੰਜਾਬ 'ਚ ਮੁਲਾਜ਼ਮਾਂ ਦੇ ਡੀਏ ਨੂੰ ਲੈਕੇ ਅੱਜ ਫਿਰ ਹਾਈਕੋਰਟ 'ਚ ਸੁਣਵਾਈ, ਕੱਲ੍ਹ ਸਰਕਾਰ ਨੂੰ ਲਾਈ ਸੀ ਫਟਕਾਰ; ਕਿਹਾ- ਬਹੁਤ ਹੋ ਗਿਆ...
ਪੰਜਾਬ 'ਚ ਮੁਲਾਜ਼ਮਾਂ ਦੇ ਡੀਏ ਨੂੰ ਲੈਕੇ ਅੱਜ ਫਿਰ ਹਾਈਕੋਰਟ 'ਚ ਸੁਣਵਾਈ, ਕੱਲ੍ਹ ਸਰਕਾਰ ਨੂੰ ਲਾਈ ਸੀ ਫਟਕਾਰ; ਕਿਹਾ- ਬਹੁਤ ਹੋ ਗਿਆ...
ਵੱਡੀ ਖ਼ਬਰ! ਉਡਾਣ ਭਰਨ ਤੋਂ ਬਾਅਦ ਅਚਾਨਕ ਗਾਇਬ ਹੋਇਆ ਜਹਾਜ਼, ਫਿਰ ਹੋਇਆ ਕ੍ਰੈਸ਼; ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ
ਵੱਡੀ ਖ਼ਬਰ! ਉਡਾਣ ਭਰਨ ਤੋਂ ਬਾਅਦ ਅਚਾਨਕ ਗਾਇਬ ਹੋਇਆ ਜਹਾਜ਼, ਫਿਰ ਹੋਇਆ ਕ੍ਰੈਸ਼; ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ
ਅੱਜ ਕਿੰਨੀ LPG ਗੈਸ ਸਿਲੰਡਰ ਦੀ ਕੀਮਤ, ਕਮਰਸ਼ੀਅਲ ਹੋਈ ਮਹਿੰਗੀ! ਜਾਣ ਲਓ ਅੱਜ ਦੇ ਰੇਟ
ਅੱਜ ਕਿੰਨੀ LPG ਗੈਸ ਸਿਲੰਡਰ ਦੀ ਕੀਮਤ, ਕਮਰਸ਼ੀਅਲ ਹੋਈ ਮਹਿੰਗੀ! ਜਾਣ ਲਓ ਅੱਜ ਦੇ ਰੇਟ
Embed widget