ਤੁਰਕੀ 'ਚ ਆਏ ਭੂਚਾਲ ਨਾਲ ਖੇਡ ਜਗਤ ਨੂੰ ਹੋਇਆ ਭਾਰੀ ਨੁਕਸਾਨ, ਇਸ ਮਸ਼ਹੂਰ ਫੁੱਟਬਾਲਰ ਦੀ ਹੋਈ ਮੌਤ
Turkey Earthquake: ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਲਾਪਤਾ ਲੋਕਾਂ ਦੀ ਭਾਲ ਅਜੇ ਵੀ ਜਾਰੀ ਹੈ।
Footballer Christian Atsu Dead: ਤੁਰਕੀ ਵਿੱਚ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਇਸ ਘਟਨਾ 'ਚ 45 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਲੋਕ ਅਜੇ ਵੀ ਲਾਪਤਾ ਹਨ। ਰਾਹਤ ਅਤੇ ਬਚਾਅ ਕੰਮ ਅਜੇ ਵੀ ਜਾਰੀ ਹੈ। ਸੁਰੱਖਿਆ ਕਰਮਚਾਰੀ ਹੁਣ ਖਿੱਲਰੀ ਇਮਾਰਤ ਦੇ ਮਲਬੇ 'ਚੋਂ ਲਾਪਤਾ ਲੋਕਾਂ ਦੀ ਭਾਲ 'ਚ ਲੱਗੇ ਹੋਏ ਹਨ। ਇਸ ਭੂਚਾਲ ਨੇ ਕਈ ਲੋਕਾਂ ਦੇ ਘਰ ਤਬਾਹ ਕਰ ਦਿੱਤੇ ਹਨ। ਇਸ ਘਟਨਾ ਨਾਲ ਖੇਡ ਜਗਤ ਨੂੰ ਵੱਡਾ ਘਾਟਾ ਪਿਆ ਹੈ।
ਇਸ ਭਿਆਨਕ ਭੂਚਾਲ ਵਿੱਚ ਘਾਨਾ ਦੇ ਮਸ਼ਹੂਰ ਫੁੱਟਬਾਲਰ ਕ੍ਰਿਸ਼ਚੀਅਨ ਆਤਸੂ ਦੀ ਮੌਤ ਹੋ ਗਈ ਹੈ। ਭੂਚਾਲ ਆਉਣ ਤੋਂ ਬਾਅਦ ਉਹ ਲਾਪਤਾ ਸਨ। ਉਨ੍ਹਾਂ ਦੀ ਤਲਾਸ਼ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਕ੍ਰਿਸ਼ਚੀਅਨ ਆਤਸੂ ਦੇ ਤੁਰਕੀ ਏਜੰਟ ਅਤੇ ਕਲੱਬ ਨੇ ਸ਼ਨੀਵਾਰ (18 ਫਰਵਰੀ) ਨੂੰ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਉਹ ਦੱਖਣੀ ਤੁਰਕੀ ਦੇ ਹਤਾਏ ਸੂਬੇ 'ਚ ਰਹਿ ਰਹੇ ਸਨ। ਉਨ੍ਹਾਂ ਦੀ ਲਾਸ਼ ਉਨ੍ਹਾਂ ਦੀ ਰਿਹਾਇਸ਼ ਦੇ ਮਲਬੇ ਹੇਠਾਂ ਦੱਬੀ ਹੋਈ ਮਿਲੀ ਹੈ।
ਇਹ ਵੀ ਪੜ੍ਹੋ: Crime news: ਆਟੋ ਰਿਕਸ਼ਾ ਚ ਵੀ ਸੁਰੱਖਿਅਤ ਨਹੀਂ ਔਰਤਾਂ, ਅਮਿਤਾਭ ਬੱਚਨ ਦੇ ਬੰਗਲੇ ਕੋਲ ਵਿਅਕਤੀ ਨੇ ਕੀਤੀ ਇਹ ਕਰਤੂਤ
ਅਤਸੂ ਦਾ ਫ਼ੋਨ ਵੀ ਬਰਾਮਦ ਹੋਇਆ
ਤੁਹਾਨੂੰ ਦੱਸ ਦੇਈਏ ਕਿ ਪ੍ਰੀਮੀਅਰ ਲੀਗ ਦੇ ਸਾਬਕਾ ਖਿਡਾਰੀ ਨੇ ਪਿਛਲੇ ਸਾਲ ਹੀ ਤੁਰਕੀ ਦੇ ਕਲੱਬ ਹੇਟਸਪੋਰ ਨੂੰ ਜੁਆਇਨ ਕੀਤਾ ਸੀ। ਉਜ਼ੁਨਮੇਹਮੇਟ ਨੇ ਹੈਟੇ ਵਿੱਚ ਪੱਤਰਕਾਰਾਂ ਨੂੰ ਦੱਸਿਆ, "ਅਤਸੂ ਦੀ ਲਾਸ਼ ਮਲਬੇ ਹੇਠਾਂ ਮਿਲੀ ਹੈ। ਹਾਲੇ ਹੋਰ ਵੀ ਸਮਾਨ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦਾ ਫ਼ੋਨ ਵੀ ਮਿਲ ਗਿਆ ਹੈ।" ਘਾਨਾ ਦੇ ਫੁੱਟਬਾਲਰ ਦੇ ਏਜੰਟ ਨਾਨਾ ਸੇਚੇਰੇ ਨੇ ਟਵੀਟ ਕੀਤਾ: "ਬੜੇ ਦੁੱਖ ਦੇ ਨਾਲ ਸਾਰੇ ਸ਼ੁਭਚਿੰਤਕਾਂ ਨੂੰ ਦੱਸਣਾ ਪੈ ਰਿਹਾ ਹੈ ਕਿ ਅਤਸੂ ਦੀ ਲਾਸ਼ ਅੱਜ ਸਵੇਰੇ ਬਰਾਮਦ ਕਰ ਲਈ ਗਈ ਹੈ। ਮੇਰੀ ਉਨ੍ਹਾਂ ਦੇ ਪਰਿਵਾਰ ਅਤੇ ਅਜ਼ੀਜ਼ਾਂ ਪ੍ਰਤੀ ਡੂੰਘੀ ਸੰਵੇਦਨਾ ਹੈ।"
261 ਘੰਟਿਆਂ ਬਾਅਦ ਮਲਬੇ ‘ਚੋਂ ਜ਼ਿੰਦਾ ਕੱਢਿਆ ਬਾਹਰ
ਬੀਬੀਸੀ ਦੀ ਰਿਪੋਰਟ ਦੇ ਅਨੁਸਾਰ, ਦੇਸ਼ ਵਿੱਚ ਭੂਚਾਲ ਆਉਣ ਦੇ 11 ਦਿਨ ਬਾਅਦ, ਤੁਰਕੀ ਵਿੱਚ ਬਚਾਅ ਕਰਮਚਾਰੀਆਂ ਨੇ ਮਲਬੇ ਵਿੱਚੋਂ ਘੱਟੋ-ਘੱਟ ਤਿੰਨ ਲੋਕਾਂ ਨੂੰ ਬਾਹਰ ਕੱਢਿਆ ਹੈ। ਪੀੜਤ ਦਾ ਨਾਂ ਹਕਾਨ ਯਾਸੀਨੋਗਲੂ ਹੈ, ਜੋ ਹਤਾਏ ਸੂਬੇ 'ਚ ਇਕ ਇਮਾਰਤ ਦੇ ਹੇਠਾਂ ਫਸ ਗਿਆ ਸੀ। ਸ਼ੁੱਕਰਵਾਰ ਨੂੰ 278 ਘੰਟਿਆਂ ਬਾਅਦ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਤੁਰਕੀ ਵਿੱਚ ਦੋ ਵੱਡੇ ਭੂਚਾਲਾਂ ਦੇ 261 ਘੰਟਿਆਂ ਬਾਅਦ ਮਲਬੇ ਵਿੱਚੋਂ ਦੋ ਲੋਕਾਂ ਨੂੰ ਬਾਹਰ ਕੱਢਿਆ ਗਿਆ।
ਜਾਣੋ ਹੁਣ ਕਿਵੇਂ ਦੇ ਹਨ ਹਾਲਾਤ
ਤੁਰਕੀ ਅਤੇ ਸੀਰੀਆ 'ਚ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਗਲੋਬਲ ਸੰਸਥਾਵਾਂ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ। ਜਿਸ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਵਧਦੇ ਮਨੁੱਖੀ ਸੰਕਟ 'ਤੇ ਕਾਬੂ ਪਾਉਣ ਲਈ 1 ਬਿਲੀਅਨ ਡਾਲਰ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਪੀੜਤਾਂ ਦੀ ਮਦਦ ਲਈ ਫੰਡਾਂ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ, ਸੰਯੁਕਤ ਰਾਸ਼ਟਰ ਅਗਲੇ ਤਿੰਨ ਮਹੀਨਿਆਂ ਤੱਕ 5.2 ਮਿਲੀਅਨ ਲੋਕਾਂ ਨੂੰ ਭੋਜਨ ਸੁਰੱਖਿਆ, ਸਿੱਖਿਆ, ਪਾਣੀ ਅਤੇ ਆਸਰਾ ਦੀ ਮਦਦ ਕਰੇਗਾ।