ਸ਼੍ਰੀਲੰਕਾ 'ਚ ਤੇਲ ਸੰਕਟ ਡੂੰਘਾ, ਪੈਟਰੋਲ ਪੰਪਾਂ 'ਤੇ ਫੌਜ ਤਾਇਨਾਤ, ਲੋਕ ਘੰਟਿਆਂਬੱਧੀ ਲਾਈਨ 'ਚ ਖੜ੍ਹੇ ਰਹਿਣ ਨੂੰ ਮਜ਼ਬੂਰ
ਵਿਦੇਸ਼ੀ ਮੁਦਰਾ ਸੰਕਟ ਕਾਰਨ ਤੇਲ, ਰਸੋਈ ਗੈਸ ਅਤੇ ਹੋਰ ਜ਼ਰੂਰੀ ਵਸਤਾਂ ਦੀ ਦਰਾਮਦ ਠੱਪ ਹੋ ਗਈ ਹੈ। ਲੋਕਾਂ ਨੂੰ ਰੋਜ਼ਾਨਾ ਕਈ-ਕਈ ਘੰਟੇ ਬਿਜਲੀ ਦੇ ਕੱਟਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
Fuel crisis deepens in Sri Lanka army deployed at petrol pumps, people forced to stand in line for hours
ਕੋਲੰਬੋ: ਸ਼੍ਰੀਲੰਕਾ 'ਚ ਤੇਲ ਦੀ ਕਮੀ ਕਾਰਨ ਪੈਟਰੋਲ ਪੰਪਾਂ 'ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਤੇਲ ਦੀ ਵੰਡ ਦੇ ਪ੍ਰਬੰਧਨ ਅਤੇ ਨਿਗਰਾਨੀ ਲਈ ਮੰਗਲਵਾਰ ਨੂੰ ਪੈਟਰੋਲ ਪੰਪਾਂ 'ਤੇ ਫੌਜ ਨੂੰ ਤਾਇਨਾਤ ਕਰਨਾ ਪਿਆ। ਵਿਦੇਸ਼ੀ ਮੁਦਰਾ ਦੀ ਕਮੀ ਨੇ ਦੇਸ਼ ਵਿੱਚ ਇੱਕ ਵੱਡਾ ਆਰਥਿਕ ਅਤੇ ਊਰਜਾ ਸੰਕਟ ਪੈਦਾ ਕਰ ਦਿੱਤਾ ਹੈ।
ਜ਼ਰੂਰੀ ਵਸਤਾਂ ਦੀਆਂ ਕੀਮਤਾਂ 'ਚ ਅਚਾਨਕ ਵਾਧਾ ਅਤੇ ਤੇਲ ਦੀ ਕਮੀ ਕਾਰਨ ਹਜ਼ਾਰਾਂ ਲੋਕ ਪੈਟਰੋਲ ਪੰਪਾਂ 'ਤੇ ਘੰਟਿਆਂਬੱਧੀ ਖੜ੍ਹੇ ਰਹਿਣ ਲਈ ਮਜਬੂਰ ਹਨ। ਲੋਕਾਂ ਨੂੰ ਰੋਜ਼ਾਨਾ ਕਈ-ਕਈ ਘੰਟੇ ਬਿਜਲੀ ਦੇ ਕੱਟਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਲੋਕਾਂ ਨੂੰ ਨਿਯੰਤਰਿਤ ਕਰ ਰਹੇ ਫੌਜ
ਮੰਗਲਵਾਰ ਸਵੇਰੇ, ਨਿਹੱਥੇ ਸੈਨਿਕਾਂ ਨੂੰ ਸਰਕਾਰੀ ਮਾਲਕੀ ਵਾਲੀ ਸੈਲੂਨ ਪੈਟਰੋਲੀਅਮ ਕਾਰਪੋਰੇਸ਼ਨ ਵਲੋਂ ਸੰਚਾਲਿਤ ਪੰਪਾਂ 'ਤੇ ਲੋਕਾਂ ਨੂੰ ਕੰਟਰੋਲ ਕਰਦੇ ਦੇਖਿਆ ਗਿਆ। ਊਰਜਾ ਮੰਤਰੀ ਗਾਮਿਨੀ ਲੋਕੁਗੇ ਨੇ ਕਿਹਾ, "ਅਸੀਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪੈਟਰੋਲ ਪੰਪਾਂ 'ਤੇ ਫੌਜੀ ਕਰਮਚਾਰੀਆਂ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਲੋਕ ਕਾਰੋਬਾਰ ਕਰਨ ਲਈ ਡੱਬਿਆਂ ਵਿੱਚ ਬਾਲਣ ਲਿਜਾ ਰਹੇ ਹਨ," ਊਰਜਾ ਮੰਤਰੀ ਗਾਮਿਨੀ ਲੋਕੁਗੇ ਨੇ ਕਿਹਾ। ਉਨ੍ਹਾਂ ਨੇ ਕਿਹਾ, "ਉਹ (ਸਿਪਾਹੀ) ਇਹ ਯਕੀਨੀ ਬਣਾਉਣਗੇ ਕਿ ਬਾਲਣ ਲੋਕਾਂ ਵਿੱਚ ਸਹੀ ਢੰਗ ਨਾਲ ਵੰਡਿਆ ਜਾਵੇ।" ਦੱਸ ਦਈਏ ਕਿ ਤੇਲ ਲਈ ਕਤਾਰ 'ਚ ਖੜ੍ਹੇ ਲੋਕਾਂ 'ਚੋਂ ਹੁਣ ਤੱਕ ਚਾਰ ਦੀ ਮੌਤ ਹੋ ਚੁੱਕੀ ਹੈ।
ਵਿਦੇਸ਼ੀ ਮੁਦਰਾ ਸੰਕਟ ਕਾਰਨ ਤੇਲ, ਰਸੋਈ ਗੈਸ ਅਤੇ ਹੋਰ ਜ਼ਰੂਰੀ ਵਸਤਾਂ ਦੀ ਦਰਾਮਦ ਠੱਪ ਹੋ ਗਈ ਹੈ। ਸ਼੍ਰੀਲੰਕਾ ਸਰਕਾਰ ਨੇ ਭਾਰਤ ਤੋਂ ਕਰਜ਼ੇ ਦੀ ਮਦਦ ਮੰਗੀ ਸੀ, ਜਿਸ ਤੋਂ ਬਾਅਦ ਪਿਛਲੇ ਹਫਤੇ ਭਾਰਤ ਨੇ ਆਰਥਿਕ ਸੰਕਟ ਨੂੰ ਦੂਰ ਕਰਨ ਲਈ ਇੱਕ ਅਰਬ ਡਾਲਰ ਦਾ ਕਰਜ਼ਾ ਦਿੱਤਾ ਸੀ।
ਇਹ ਵੀ ਪੜ੍ਹੋ: ਭਗੌੜੇ ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਤੋਂ ਕਿੰਨੀ ਹੋਈ ਵਸੂਲੀ? ਸਰਕਾਰ ਨੇ ਸੰਸਦ 'ਚ ਦਿੱਤੀ ਇਹ ਵੱਡੀ ਜਾਣਕਾਰੀ