ਕਸ਼ਮੀਰ ਮੁੱਦੇ 'ਤੇ ਮੋਦੀ ਦਾ ਟਰੰਪ ਨੂੰ ਦੋ-ਟੁਕ ਜਵਾਬ, 'ਨਹੀਂ ਚਾਹੀਦੀ ਵਿਚੋਲਗੀ'
ਫਰਾਂਸ ਦੇ ਬਿਆਰਿਟਜ਼ ਵਿੱਚ ਹੋ ਰਹੀ ਜੀ-7 ਦੀ ਬੈਠਕ ਦੌਰਾਨ ਵੀ ਕਸ਼ਮੀਰ ਮੁੱਦਾ ਛਾਇਆ ਰਿਹਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੇ ਮੁਲਕਾਂ ਦੇ ਲੀਡਰਾਂ ਨੂੰ ਇਸ ਬਾਰੇ ਚਾਨਣਾ ਪਾਇਆ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਕਸ਼ਮੀਰ ਦੁਵੱਲਾ ਮਸਲਾ ਹੈ। ਇਸ ਲਈ ਕਿਸੇ ਵਿਚੋਲਗੀ ਦਾ ਲੋੜ ਨਹੀਂ।
ਪੈਰਿਸ: ਫਰਾਂਸ ਦੇ ਬਿਆਰਿਟਜ਼ ਵਿੱਚ ਹੋ ਰਹੀ ਜੀ-7 ਦੀ ਬੈਠਕ ਦੌਰਾਨ ਵੀ ਕਸ਼ਮੀਰ ਮੁੱਦਾ ਛਾਇਆ ਰਿਹਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੇ ਮੁਲਕਾਂ ਦੇ ਲੀਡਰਾਂ ਨੂੰ ਇਸ ਬਾਰੇ ਚਾਨਣਾ ਪਾਇਆ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਕਸ਼ਮੀਰ ਦੁਵੱਲਾ ਮਸਲਾ ਹੈ। ਇਸ ਲਈ ਕਿਸੇ ਵਿਚੋਲਗੀ ਦਾ ਲੋੜ ਨਹੀਂ।
ਇੱਥੇ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਜੈਵ ਵਿਭਿੰਨਤਾ, ਸਮੁੰਦਰ ਤੇ ਜਲਵਾਯੂ ਦੇ ਮੁੱਦੇ 'ਤੇ ਰੱਖੇ ਇੱਕ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕਲ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਮੋਦੀ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਟਵੀਟ ਕਰਕੇ ਮੁਲਾਕਾਤ ਦੇ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ।
ਜਾਨਸਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਨਾਲ ਇਹ ਪਹਿਲੀ ਮੁਲਾਕਾਤ ਸੀ। ਮੋਦੀ ਨੇ ਕਿਹਾ ਕਿ ਬ੍ਰਿਟੇਨ ਨਾਲ ਵਪਾਰ, ਰੱਖਿਆ ਤੇ ਨਵੀਆਂ ਖੋਜਾਂ ਸਮੇਤ ਕਈ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਹੋਏ। ਆਉਣ ਵਾਲੇ ਸਮੇਂ 'ਚ ਭਾਰਤ ਤੇ ਬ੍ਰਿਟੇਨ ਵਿਚਾਲੇ ਸਬੰਧ ਹੋਰ ਮਜ਼ਬੂਤ ਹੋਣਗੇ, ਜਿਸ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਲਾਭ ਹੋਵੇਗਾ। ਮੋਦੀ ਨੇ ਜੌਹਨਸਨ ਨੂੰ ਐਸ਼ੇਜ਼ ਲੜੀ ਦੇ ਤੀਜੇ ਟੈਸਟ ਮੈਚ ਵਿੱਚ ਇੰਗਲੈਂਡ ਦੀ ਜ਼ਬਰਦਸਤ ਜਿੱਤ 'ਤੇ ਵਧਾਈ ਵੀ ਦਿੱਤੀ। ਪਿਛਲੇ ਹਫ਼ਤੇ ਦੋਵੇਂ ਨੇਤਾਵਾਂ ਨੇ ਫ਼ੋਨ 'ਤੇ ਗੱਲਬਾਤ ਕੀਤੀ ਸੀ। ਇਸ ਵਿੱਚ ਜੌਨਸਨ ਨੇ ਕਸ਼cm modi, ਮੀਰ ਮੁੱਦੇ ਨੂੰ ਭਾਰਤ-ਪਾਕਿ ਦਾ ਦੁਵੱਲੀ ਮੁੱਦਾ ਦੱਸਿਆ ਸੀ।
ਆਰਟੀਕਲ 370 ਨੂੰ ਖਤਮ ਕਰਨ ਤੋਂ ਬਾਅਦ ਮੋਦੀ ਦੀ ਅੰਤਰ ਰਾਸ਼ਟਰੀ ਨੇਤਾਵਾਂ ਨਾਲ ਇਹ ਪਹਿਲੀ ਮੁਲਾਕਾਤ ਸੀ। ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੇ ਫੈਸਲੇ ਤੋਂ ਬਾਅਦ, ਗੁਟੇਰਸ ਨੇ ਭਾਰਤ ਤੇ ਪਾਕਿਸਤਾਨ ਨੂੰ ਹੋਰ ਸੰਜਮ ਵਰਤਣ ਲਈ ਕਿਹਾ ਸੀ। ਗੁਟੇਰੇਸ ਸ਼ਿਮਲਾ ਸਮਝੌਤੇ ਦਾ ਜ਼ਿਕਰ ਕਰ ਚੁੱਕੇ ਹਨ, ਜਿਸ ਮੁਤਾਬਕ ਕਸ਼ਮੀਰ ਮਸਲਾ ਸਿਰਫ ਦੁਵੱਲੀ ਗੱਲਬਾਤ ਨਾਲ ਹੱਲ ਹੋਏਗਾ ਤੇ ਕੋਈ ਤੀਜੀ ਧਿਰ ਦੀ ਵਿਚੋਲਗੀ ਨਹੀਂ ਹੋਵੇਗੀ। ਭਾਰਤ ਲਗਾਤਾਰ ਕੌਮਾਂਤਰੀ ਭਾਈਚਾਰੇ ਨੂੰ ਕਹਿ ਰਿਹਾ ਹੈ ਕਿ ਧਾਰਾ 370 ਨੂੰ ਹਟਾਉਣਾ ਇਸ ਦਾ ਅੰਦਰੂਨੀ ਮਾਮਲਾ ਹੈ। ਜੇ ਪਾਕਿਸਤਾਨ ਇਸ ਸੱਚਾਈ ਨੂੰ ਸਵੀਕਾਰ ਲੈਂਦਾ ਹੈ ਤਾਂ ਬਿਹਤਰ ਹੋਵੇਗਾ।