ਪੜਚੋਲ ਕਰੋ
ਔਰਤ ਨੇ ਗਣੇਸ਼ ਜੀ ਦੀ ਮੂਰਤੀਆਂ ਦੀ ਕੀਤੀ ਤੋੜ-ਭੰਨ੍ਹ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਸੋਸ਼ਲ ਮੀਡੀਆ 'ਤੇ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ 'ਚ ਇੱਕ ਮਹਿਲਾ ਗਣਪਤੀ ਦੀਆਂ ਮੂਰਤੀਆਂ ਨੂੰ ਤੋੜਦੀ ਨਜ਼ਰ ਆ ਰਹੀ ਹੈ। ਦੱਸ ਦਈਏ ਇਹ ਵੀਡੀਓ ਬਹਿਰੀਨ ਦਾ ਦੱਸਿਆ ਜਾ ਰਿਹਾ ਹੈ।
ਨਵੀਂ ਦਿੱਲੀ: ਬਹਿਰੀਨ 'ਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਸੁਪਰ ਮਾਰਕਿਟ 'ਚ ਬੁਰਕਾ ਪਾਈ ਮਹਿਲਾ ਨੇ ਗਣੇਸ਼ ਦੀਆਂ ਮੂਰਤੀਆਂ ਨੂੰ ਤੋੜਿਆ ਤੇ ਨਾਲ ਹੀ ਖੂਬ ਹੰਗਾਮਾ ਕੀਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਈਰਲ ਹੋ ਰਹੀ ਹੈ। ਦੱਸ ਦਈਏ ਕਿ ਖ਼ਬਰਾਂ ਮੁਤਾਬਕ ਵੀਡੀਓ ਬਹਿਰੀਨ ਦੀ ਰਾਜਧਾਨੀ ਮਨਾਮਾ ਦੀ ਜਾਫੇਅਰ ਮਾਰਕਿਟ ਜਾ ਦੱਸਿਆ ਜਾ ਰਿਹਾ ਹੈ।
ਵਾਇਰਲ ਵੀਡੀਓ 'ਚ ਦੋ ਮਹਿਲਾਵਾਂ ਬੁਰਕਾ ਪਾ ਸੁਪਰ ਮਾਰਕਿਟ 'ਚ ਨਜ਼ਰ ਆ ਰਹੀਆਂ ਹਨ। ਇਸ 'ਚ ਇੱਕ ਮਹਿਲਾ ਇੱਕ-ਇੱਕ ਕਰਕੇ ਮੂਰਤੀਆਂ ਨੂੰ ਹੇਠ ਸੁੱਟਣਾ ਸ਼ੁਰੂ ਕਰ ਦਿੰਦੀ ਹੈ। ਇਸ ਦੇ ਨਾਲ ਹੀ ਉਹ ਖੂਬ ਹੰਗਾਮਾ ਵੀ ਕਰਦੀ ਹੈ ਕਿ ਇਹ ਮੁਹੰਮਦ ਬਿਨ ਈਸਾ ਦਾ ਦੇਸ਼ ਹੈ।
ਵੀਡੀਓ 'ਚ ਇੱਕ ਕਰਮੀ ਕਹਿੰਦਾ ਹੈ ਕਿ ਅਸੀਂ ਮੰਨਦੇ ਹਾਂ ਕਿ ਇਹ ਮੁਸਲਿਮ ਦੇਸ਼ ਹੈ। ਇਸ 'ਤੇ ਦੂਜੀ ਔਰਤ ਕਹਿੰਦੀ ਹੈ ਕਿ ਅਸੀਂ ਵੇਖਦੇ ਹਾਂ ਕਿ ਇਨ੍ਹਾਂ ਮੂਰਤੀਆਂ ਦੀ ਪੂਜਾ ਕੌਣ ਕਰਦਾ ਹੈ। ਪੁਲਿਸ ਨੂੰ ਬੁਲਾਓ। ਬਹਿਰੀਨ ਇੱਕ ਮੁਸਲਿਮ ਦੇਸ਼ ਹੈ, ਜਿੱਥੇ ਇਸਲਾਮ ਨੂੰ ਮੰਨਣ ਵਾਲੇ ਜ਼ਿਆਦਾ ਹਨ।
ਦੱਸ ਦਈਏ ਕਿ ਘਟਨਾ ਤੋਂ ਬਾਅਦ ਬਹਿਰੀਨ ਪੁਲਿਸ ਨੇ ਗਣੇਸ਼ ਦੇ ਬੁੱਤ ਨੂੰ ਤੋੜਨ ਵਾਲੀ ਔਰਤ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ। ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪੁਲਿਸ ਨੇ ਔਰਤ ਖ਼ਿਲਾਫ਼ ਇੱਕ ਦੁਕਾਨ ਨੂੰ ਨੁਕਸਾਨ ਪਹੁੰਚਾਉਣ ਤੇ ਇੱਕ ਸੰਪਰਦਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਾਰਵਾਈ ਕੀਤੀ। NEET ਤੇ JEE ਦੀਆਂ ਪ੍ਰੀਖਿਆਵਾਂ ਰੋਕਣ ਤੋਂ ਸੁਪਰੀਮ ਕੋਰਟ ਨੇ ਕੀਤਾ ਇਨਕਾਰ, ਸੁਣਾਇਆ ਇਹ ਫੈਸਲਾ ਬਠਿੰਡਾ ਦੇ ਐਸਐਸਪੀ ਕੋਰੋਨਾ ਪੌਜ਼ੇਟਿਵ, ਹੁਣ ਖ਼ਜ਼ਾਨਾ ਮੰਤਰੀ ਇਕਾਂਤਵਾਸ ਪਹੁੰਚੇ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904A woman in Bahrain ???????? throws a statue of the Hindu God Ganesha on the floor because it is a false "Idol". Can you imagine if the opposite happened, all hell world break loose.
Religion divides humanity !!! ???? pic.twitter.com/TIRz7iQ6t4 — The Caring Atheist (@Caring_Atheist) August 16, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਕਾਰੋਬਾਰ
ਪੰਜਾਬ
Advertisement