ਪੜਚੋਲ ਕਰੋ
Advertisement
ਦੋ ਭਾਰਤੀ ਸਮਲਿੰਗੀਆਂ ਨੇ ਅਮਰੀਕਾ 'ਚ ਕਰਵਾਇਆ ਵਿਆਹ, ਸੋਸ਼ਲ ਮੀਡੀਆ 'ਤੇ ਚਰਚਾ
ਦੋ ਭਾਰਤੀਆਂ ਨੇ ਧੂਮਧਾਮ ਨਾਲ ਵਿਆਹ ਕੀਤਾ। ਸੋਸ਼ਲ ਮੀਡੀਆ ‘ਤੇ ਇਸ ਵਿਆਹ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਅਮਿਤ ਸ਼ਾਹ ਤੇ ਆਦਿੱਤਿਆ ਮਦੀਰਾਜੂ ਨੇ ਅਮਰੀਕਾ ਦੇ ਨਿਊਜਰਸੀ ‘ਚ ਮੌਜੂਦ ਸ਼੍ਰੀ ਸਵਾਮੀ ਨਾਰਾਇਣ ਮੰਦਰ ‘ਚ ਵਿਆਹ ਕੀਤਾ। ਨਿਊਜਰਸੀ ਦੇ ਵਾਸੀ ਅਮਿਤ ਸ਼ਾਹ ਆਤਮਾ ਪਰਫਾਰਮਿੰਗ ਆਰਟਸ ਕੰਪਨੀ ਦੇ ਮਾਲਕ ਹਨ।
ਨਵੀਂ ਦਿੱਲੀ: ਦੋ ਭਾਰਤੀਆਂ ਨੇ ਧੂਮਧਾਮ ਨਾਲ ਵਿਆਹ ਕੀਤਾ। ਸੋਸ਼ਲ ਮੀਡੀਆ ‘ਤੇ ਇਸ ਵਿਆਹ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਅਮਿਤ ਸ਼ਾਹ ਤੇ ਆਦਿੱਤਿਆ ਮਦੀਰਾਜੂ ਨੇ ਅਮਰੀਕਾ ਦੇ ਨਿਊਜਰਸੀ ‘ਚ ਮੌਜੂਦ ਸ਼੍ਰੀ ਸਵਾਮੀ ਨਾਰਾਇਣ ਮੰਦਰ ‘ਚ ਵਿਆਹ ਕੀਤਾ। ਨਿਊਜਰਸੀ ਦੇ ਵਾਸੀ ਅਮਿਤ ਸ਼ਾਹ ਆਤਮਾ ਪਰਫਾਰਮਿੰਗ ਆਰਟਸ ਕੰਪਨੀ ਦੇ ਮਾਲਕ ਹਨ। ਜਦਕਿ ਆਦਿੱਤਿਆ ਮਦੀਰਾਜੂ ਰਿਸਕ ਮੈਨੇਜਮੈਂਟ ਕੰਪਨੀ ‘ਚ ਕੰਮ ਕਰਦੇ ਹਨ। ਦੋਵਾਂ ਦੀ ਮੁਲਾਕਾਤ ਤਿੰਨ ਸਾਲ ਪਹਿਲਾਂ 2016 ‘ਚ ਹੋਈ ਸੀ।
ਅਮਿਤ ਸ਼ਾਹ ਨੇ ਇੱਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ‘ਚ ਕਿਹਾ, “ਅਸੀਂ ਤਿੰਨ ਸਾਲ ਪਹਿਲਾਂ ਇੱਕ ਦੋਸਤ ਦੇ ਜਨਮ ਦਿਨ ਦੀ ਪਾਰਟੀ ‘ਚ ਮਿਲੇ ਸੀ। ਉਸ ਰਾਤ ਤੋਂ ਬਾਅਦ ਅਸੀਂ ਇਕੱਠੇ ਹਾਂ। ਸਾਡੀਆਂ ਵਿਅਕਤੀਤਵ ਬਿਲਕੁਲ ਵੱਖ ਹਨ, ਪਰ ਦਿਲਚਸਪੀ ਇੱਕ ਹੀ ਹੈ। ਆਦੀ ਕਾਫੀ ਕ੍ਰਿਏਟਿਵ ਹੈ। ਇੱਕ ਸਾਲ ਇਕੱਠੇ ਰਹਿਣ ਤੋਂ ਬਾਅਦ ਅਸੀਂ ਵਿਆਹ ਦਾ ਫੈਸਲਾ ਲਿਆ।”View this post on Instagram
ਫੈਸ਼ਨ ਡਿਜ਼ਾਇਨਰ ਅਨੀਤਾ ਡੋਂਗਰਾ ਨੇ ਵੈਡਿੰਗ ਆਉਟਫਿੱਟ ਤਿਆਰ ਕੀਤੇ ਸੀ। ਦੋਵਾਂ ਨੇ ਅਨੀਤਾ ਡੋਂਗਰਾ ਦੀ ਬਣਾਈ ਆਉਟਫਿੱਟ ਪਾਈ ਸੀ। ਅਨੀਤਾ ਨੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਦੋਵਾਂ ਨੇ ਹਿੰਦੂ ਰੀਤਾਂ ਮੁਤਾਬਕ ਵਿਆਹ ਕੀਤਾ। ਮਹਿੰਦੀ ਤੇ ਸੰਗੀਤ ਦੀਆਂ ਰਸਮਾਂ ਅਮਿਤ ਤੇ ਆਦਿੱਤਿਆ ਦੇ ਘਰ ‘ਚ ਹੋਈਆਂ। ਅਦਿੱਤਿਆ ਦਾ ਕਹਿਣਾ ਹੈ ਕਿ ਇਹ ਵਿਆਹ ਦੋਸਤਾਂ ਤੇ ਪਰਿਵਾਰਾਂ ਨਾਲ ਹੋਇਆ ਹੈ। ਅਸੀਂ ਪੂਜਾ ਕੀਤੀ, ਵਰਮਾਲਾ ਪਾਈ ਤੇ ਫੇਰੇ ਲਏ।”View this post on InstagramWe are all born to love - just live your truth. Outfits | @anitadongre Photograph | @charmipena
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement