US Storms: ਅਮਰੀਕਾ 'ਚ ਭਾਰੀ ਤੁਫਾਨ ਦੇਣ ਵਾਲਾ ਹੈ ਦਸਤਕ, ਖ਼ਤਰੇ ਨੂੰ ਵੇਖ 2600 ਉਡਾਣਾਂ ਰੱਦ, ਹਨ੍ਹੇਰੇ 'ਚ ਡੁੱਬੇ ਹਜ਼ਾਰਾਂ ਲੋਕ!
US Storms News: ਅਮਰੀਕਾ 'ਚ ਸ਼ਕਤੀਸ਼ਾਲੀ ਤੂਫਾਨ ਦੇ ਖਤਰੇ ਦੇ ਮੱਦੇਨਜ਼ਰ ਹਜ਼ਾਰਾਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਈ ਸ਼ਹਿਰਾਂ ਵਿੱਚ ਬਿਜਲੀ ਗੁੱਲ ਹੈ, ਜਿਸ ਕਾਰਨ ਲੋਕ ਹਨੇਰੇ ਵਿੱਚ ਹਨ।
US Storms: ਅਮਰੀਕਾ 'ਚ ਵੱਡੇ ਤੂਫਾਨ ਦਾ ਖਤਰਾ ਹੈ। ਇਸ ਕਾਰਨ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸੋਮਵਾਰ ਨੂੰ ਸਵੇਰੇ ਰਾਜਧਾਨੀ ਵਾਸ਼ਿੰਗਟਨ ਦੇ ਲਗਭਗ ਸਾਰੇ ਸਰਕਾਰੀ ਦਫ਼ਤਰ ਬੰਦ ਕਰ ਦਿੱਤੇ ਗਏ। ਦਰਅਸਲ ਅਮਰੀਕਾ 'ਚ ਤੂਫਾਨ ਤੇ ਤੇਜ਼ ਬਾਰਿਸ਼ ਆਉਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ 'ਚ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ।
ਖਤਰੇ ਨੂੰ ਵੇਖਦੇ ਹੋਏ ਵਾਸ਼ਿੰਗਟਨ 'ਚ ਸਕੂਲ ਬੰਦ ਕਰ ਦਿੱਤੇ ਗਏ ਹਨ, ਇਸ ਦੇ ਨਾਲ ਹੀ ਸਥਾਨਕ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਸਥਿਤ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਨੇ ਸੋਮਵਾਰ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਕੁਝ ਘੰਟੇ ਘਾਤਕ ਸਾਬਤ ਹੋ ਸਕਦੇ ਹਨ। ਅਮਰੀਕਾ ਦੇ ਕੁਝ ਹਿੱਸਿਆਂ 'ਚ ਤੇਜ਼ ਤੂਫਾਨ ਦੇ ਨਾਲ ਤੇਜ਼ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਹਨ੍ਹੇਰੇ 'ਚ ਡੁੱਬੇ ਹਜ਼ਾਰਾਂ ਲੋਕ
ਭਾਰੀ ਮੀਂਹ ਤੇ ਤੂਫਾਨ ਦੇ ਵਿਚਕਾਰ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਬਿਜਲੀ ਗੁਲ ਹੈ। ਅਜਿਹੇ 'ਚ ਵਰਜੀਨੀਆ ਦੇ ਲਾਊਡਾਊਨ ਕਾਊਂਟੀ 'ਚ ਕਰੀਬ 15,000 ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ। ਦੱਸ ਦੇਈਏ ਕਿ ਨੈਸ਼ਨਲ ਵੈਦਰ ਸਰਵਿਸ ਨੇ ਚਿਤਾਵਨੀ ਜਾਰੀ ਕੀਤੀ ਸੀ ਕਿ ਸੋਮਵਾਰ ਨੂੰ ਅਲਬਾਮਾ ਤੋਂ ਪੱਛਮੀ ਨਿਊਯਾਰਕ ਰਾਜ ਤੱਕ 29.5 ਮਿਲੀਅਨ ਤੋਂ ਵੱਧ ਲੋਕਾਂ ਨੂੰ ਤੂਫਾਨ ਦਾ ਖਤਰਾ ਹੈ, ਪਰ ਰਾਤ 9 ਵਜੇ ਤੱਕ ਅਜਿਹੀ ਕੋਈ ਖਬਰ ਨਹੀਂ ਆਈ। ਹਾਲਾਂਕਿ ਮੌਸਮ ਵਿਗੜਨ ਦਾ ਖਤਰਾ ਅਜੇ ਵੀ ਬਣਾਇਆ ਹੋਇਆ ਹੈ।
2600 ਉਡਾਣਾਂ ਰੱਦ
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਤੂਫਾਨ ਕਾਰਨ ਨਿਊਯਾਰਕ, ਵਾਸ਼ਿੰਗਟਨ, ਫਿਲਾਡੇਲਫੀਆ, ਅਟਲਾਂਟਾ ਅਤੇ ਬਾਲਟੀਮੋਰ ਦੇ ਹਵਾਈ ਅੱਡਿਆਂ 'ਤੇ ਉਡਾਣਾਂ ਨੂੰ ਰੋਕਣ ਦੇ ਹੁਕਮ ਦਿੱਤੇ ਹਨ। FAA ਨੇ ਕਿਹਾ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਸਾਵਧਾਨੀ ਵਰਤੀ ਜਾ ਰਹੀ ਹੈ। ਫਲਾਈਟ ਟ੍ਰੈਕਿੰਗ ਸੇਵਾ ਫਲਾਈਟ ਅਵੇਅਰ ਦੇ ਅਨੁਸਾਰ, ਸੋਮਵਾਰ ਰਾਤ ਤੱਕ, 2,600 ਤੋਂ ਵੱਧ ਯੂਐਸ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਲਗਭਗ 7,700 ਯੂਐਸ ਉਡਾਣਾਂ ਵਿੱਚ ਦੇਰੀ ਹੋਈ ਸੀ।
ਰਾਸ਼ਟਰੀ ਮੌਸਮ ਸੇਵਾ ਦੇ ਅਨੁਸਾਰ, ਸਭ ਤੋਂ ਵੱਡਾ ਖ਼ਤਰਾ ਵਾਸ਼ਿੰਗਟਨ, ਡੀਸੀ ਸਮੇਤ ਮੱਧ-ਅਟਲਾਂਟਿਕ ਖੇਤਰ ਵਿੱਚ ਹੈ, ਜਿੱਥੇ ਕੁਝ ਥਾਵਾਂ 'ਤੇ 75 ਮੀਲ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਅਤੇ ਵੱਡੇ-ਵੱਡੇ ਗੜੇ ਵੀ ਪੈ ਸਕਦੇ ਹਨ।