(Source: ECI/ABP News)
Exclusive : ਭਾਰਤ-ਪਾਕਿ ਸਬੰਧਾਂ 'ਤੇ ਹੋਈ ਸੀ ਉੱਚ ਪੱਧਰੀ ਮੀਟਿੰਗ , ਕੀ ਕਸ਼ਮੀਰ ਦਾ ਮੁੱਦਾ ਛੱਡਣਾ ਚਾਹੁੰਦੀ ਸੀ ਪਾਕਿ ਫੌਜ ?
India-Pakistan Relation : ਭਾਰਤ-ਪਾਕਿਸਤਾਨ ਦੇ ਰਿਸ਼ਤੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਪਾਕਿ ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ-ਪਾਕਿ ਸਬੰਧਾਂ 'ਤੇ 2021 'ਚ ਉੱਚ ਪੱਧਰੀ ਬੈਠਕ ਹੋਈ। ਉੱਚ ਪੱਧਰੀ ਬੈਠਕ 'ਚ ਕਸ਼ਮੀਰ ਦੇ ਮੁੱਦੇ 'ਤੇ ਚਰਚਾ ਕੀਤੀ ਗਈ। ਪਾਕਿ ਫੌਜ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਖੁਲਾਸਾ ਹੋਇਆ
![Exclusive : ਭਾਰਤ-ਪਾਕਿ ਸਬੰਧਾਂ 'ਤੇ ਹੋਈ ਸੀ ਉੱਚ ਪੱਧਰੀ ਮੀਟਿੰਗ , ਕੀ ਕਸ਼ਮੀਰ ਦਾ ਮੁੱਦਾ ਛੱਡਣਾ ਚਾਹੁੰਦੀ ਸੀ ਪਾਕਿ ਫੌਜ ? High level Meeting was held in 2021 on india pakistan Relation pakistan Army wanted to leave the issue of kashmir Exclusive : ਭਾਰਤ-ਪਾਕਿ ਸਬੰਧਾਂ 'ਤੇ ਹੋਈ ਸੀ ਉੱਚ ਪੱਧਰੀ ਮੀਟਿੰਗ , ਕੀ ਕਸ਼ਮੀਰ ਦਾ ਮੁੱਦਾ ਛੱਡਣਾ ਚਾਹੁੰਦੀ ਸੀ ਪਾਕਿ ਫੌਜ ?](https://feeds.abplive.com/onecms/images/uploaded-images/2023/01/11/27517e1c0dba3bf4c10eee5476629a951673446382333345_original.jpg?impolicy=abp_cdn&imwidth=1200&height=675)
India-Pakistan Relation : ਭਾਰਤ-ਪਾਕਿਸਤਾਨ ਦੇ ਰਿਸ਼ਤੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਪਾਕਿ ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ-ਪਾਕਿ ਸਬੰਧਾਂ 'ਤੇ 2021 'ਚ ਉੱਚ ਪੱਧਰੀ ਬੈਠਕ ਹੋਈ। ਉੱਚ ਪੱਧਰੀ ਬੈਠਕ 'ਚ ਕਸ਼ਮੀਰ ਦੇ ਮੁੱਦੇ 'ਤੇ ਚਰਚਾ ਕੀਤੀ ਗਈ। ਪਾਕਿ ਫੌਜ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਖੁਲਾਸਾ ਹੋਇਆ ਹੈ ਕਿ ਪਾਕਿਸਤਾਨੀ ਫੌਜ ਕਸ਼ਮੀਰ ਦਾ ਮੁੱਦਾ ਛੱਡਣਾ ਚਾਹੁੰਦੀ ਹੈ। ਪਾਕਿ ਫੌਜ 20 ਸਾਲ ਦੇ ਲਈ ਕਸ਼ਮੀਰ ਦਾ ਮੁੱਦਾ ਛੱਡਣਾ ਚਾਹੁੰਦੀ ਸੀ। ਇਸ ਬੈਠਕ 'ਚ ਭਾਰਤ ਨੇ ਪੀਓਕੇ ਦਾ ਮੁੱਦਾ ਚੁੱਕਿਆ ਸੀ ਅਤੇ ਇਸ ਮੁੱਦੇ 'ਤੇ ਵੀ ਚਰਚਾ ਹੋਈ ਸੀ। ਇਸ ਬੈਠਕ 'ਚ ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀ ਮੌਜੂਦ ਸਨ।
ਇਹ ਵੀ ਪੜ੍ਹੋ : ਆਸਟ੍ਰੇਲੀਅਨ ਪਿਜ਼ਾ ਕੰਪਨੀ ਨੂੰ ਭਾਰਤੀ ਮਹਿਲਾ ਨਾਲ ਪੰਗਾ ਪਿਆ ਮਹਿੰਗਾ, 53000 ਡਾਲਰ ਠੋਕਿਆ ਹਰਜਾਨਾ
'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ਦੇ ਵੱਡੇ ਪੱਤਰਕਾਰ ਜਾਵੇਦ ਚੌਧਰੀ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਮੀਟਿੰਗ 'ਚ ਰੁਕਾਵਟ ਪਾਈ ਸੀ। ਸ਼ਾਹ ਮਹਿਮੂਦ ਕੁਰੈਸ਼ੀ ਦੇ ਕਹਿਣ 'ਤੇ ਇਮਰਾਨ ਖਾਨ ਨੇ ਰੁਕਾਵਟ ਖੜ੍ਹੀ ਕੀਤੀ ਸੀ। ਸ਼ਾਹ ਮਹਿਮੂਦ ਕੁਰੈਸ਼ੀ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਹਨ।
ਪਾਕਿਸਤਾਨੀ ਪੱਤਰਕਾਰ ਦਾ ਵੱਡਾ ਦਾਅਵਾ
ਪੱਤਰਕਾਰ ਜਾਵੇਦ ਚੌਧਰੀ ਨੇ ਦਾਅਵਾ ਕੀਤਾ ਕਿ ਇਸ ਮੀਟਿੰਗ ਵਿੱਚ ਪਾਕਿਸਤਾਨੀ ਫੌਜ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਮੀਟਿੰਗ ਵਿੱਚ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦਾ ਡੀਜੀ ਵੀ ਸ਼ਾਮਲ ਸੀ। ਪਾਕਿਸਤਾਨ ਦੀ ਫੌਜ ਭਾਰਤ ਨਾਲ ਸਬੰਧ ਸੁਧਾਰਨਾ ਚਾਹੁੰਦੀ ਸੀ।
WATCH| भारत-पाकिस्तान रिश्ते पर आई बहुत बड़ी खबर
— ABP News (@ABPNews) January 11, 2023
@ShobhnaYadava | @AshishSinghLIVE | https://t.co/smwhXUROiK #Pakistan #POK #India #MatrBhumiOnABP pic.twitter.com/OtkiuxCc6Z
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਵੀ ਇਸ ਮੁਲਾਕਾਤ ਦੀ ਜਾਣਕਾਰੀ ਨਹੀਂ ਸੀ
ਇੱਕ ਹੋਰ ਉੱਘੇ ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨੇ ਦਾਅਵਾ ਕੀਤਾ ਕਿ ਦੁਬਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੀਟਿੰਗ ਹੋਈ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਵੀ ਇਸ ਮੁਲਾਕਾਤ ਦੀ ਜਾਣਕਾਰੀ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮੁਲਾਕਾਤ ਨੂੰ ਲੈ ਕੇ ਇਮਰਾਨ ਖ਼ਾਨ ਅਤੇ ਜਨਰਲ ਬਾਜਵਾ ਵਿਚਾਲੇ ਸਬੰਧ ਵਿਗੜ ਗਏ ਸਨ। ਉਸ ਸਮੇਂ ਜਨਰਲ ਬਾਜਵਾ ਪਾਕਿਸਤਾਨੀ ਫੌਜ ਦੇ ਮੁਖੀ ਸਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)