(Source: ECI/ABP News/ABP Majha)
Lightning Strikes: 12 ਘੰਟਿਆਂ 'ਚ 10 ਹਜ਼ਾਰ ਵਾਰ ਡਿੱਗੀ ਬਿਜਲੀ, ਦੇਖੋ ਕਿਵੇਂ ਅਸਮਾਨ 'ਚ ਵਾਪਰਿਆ ਕਹਿਰ
Hong Kong Lightning Strikes: ਹਾਂਗਕਾਂਗ 'ਚ ਅਜਿਹੀ ਬਿਜਲੀ ਚਮਕੀ ਕਿ ਉੱਥੋਂ ਦੀਆਂ ਉੱਚੀਆਂ ਇਮਾਰਤਾਂ ਵੀ ਰੋਸ਼ਨੀ ਨਾਲ ਚਮਕ ਗਈਆਂ। ਉੱਥੇ ਹੀ ਮੌਸਮ ਵਿਭਾਗ ਨੇ ਕਿਹਾ ਕਿ ਇਸ ਸ਼ਹਿਰ 'ਚ ਵੀਰਵਾਰ (2 ਮਈ) ਤੱਕ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Lightning Strikes in Hong Kong: ਹਾਂਗਕਾਂਗ ਵਿੱਚ ਬੀਤੀ ਮੰਗਲਵਾਰ (30 ਅਪ੍ਰੈਲ) ਰਾਤ ਨੂੰ ਮੌਸਮ ਨੇ ਅਜਿਹਾ ਕਹਿਰ ਵਰਤਾਇਆ ਕਿ ਸਾਰਿਆਂ ਦੇ ਹੋਸ਼ ਹੀ ਉੱਡ ਗਏ। ਉੱਥੇ ਹੀ ਮੌਸਮ ਵਿਭਾਗ ਮੁਤਾਬਕ ਮੰਗਲਵਾਰ ਰਾਤ ਤੋਂ ਬੁੱਧਵਾਰ ਸਵੇਰ ਤੱਕ ਲਗਾਤਾਰ ਬਿਜਲੀ ਚਮਕਣ ਨਾਲ ਪੂਰਾ ਸ਼ਹਿਰ ਰੁਸ਼ਨਾ ਗਿਆ। ਇਸ ਦੌਰਾਨ ਜ਼ਮੀਨ 'ਤੇ ਕਰੀਬ 10 ਹਜ਼ਾਰ ਵਾਰ ਬਿਜਲੀ ਡਿੱਗੀ।
ਚੀਨ ਦੇ ਇਸ ਸ਼ਹਿਰ ਵਿੱਚ ਅਪ੍ਰੈਲ ਮਹੀਨੇ ਵਿੱਚ ਮਾਨਸੂਨ ਦੌਰਾਨ ਨਮੀ ਬਹੁਤ ਹੁੰਦੀ ਹੈ। ਇਸ ਕਰਕੇ ਇੱਥੇ ਕਿਸੇ ਸਮੇਂ ਵੀ ਅਚਾਨਕ ਮੀਂਹ ਪੈ ਜਾਂਦਾ ਹੈ। ਹਾਂਗਕਾਂਗ ਦੇ ਅਸਮਾਨ 'ਚ ਮੰਗਲਵਾਰ ਦੀ ਸ਼ਾਮ ਨੂੰ ਹੈਰਾਨੀਜਨਕ ਨਜ਼ਾਰਾ ਦੇਖਣ ਨੂੰ ਮਿਲਿਆ। ਉਸ ਸਮੇਂ ਉੱਥੇ ਦੇ ਮੌਸਮ ਵਿਭਾਗ ਨੇ ਮੀਂਹ ਕਾਰਨ ਇੱਕ ਘੰਟੇ ਵਿੱਚ ਬਿਜਲੀ ਡਿੱਗਣ ਦੀਆਂ 5,914 ਘਟਨਾਵਾਂ ਦਰਜ ਕੀਤੀਆਂ ਸਨ।
ਅਗਲੇ ਦਿਨ, ਬੁੱਧਵਾਰ (1 ਮਈ) ਸਵੇਰੇ 10:59 ਵਜੇ ਤੱਕ ਬਿਜਲੀ ਡਿੱਗਣ ਦੀਆਂ 9,437 ਘਟਨਾਵਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਬਿਜਲੀ ਹਾਂਗਕਾਂਗ ਦੇ ਨਿਊ ਟੈਰੀਟਰੀਜ਼ ਈਸਟ ਖੇਤਰ ਵਿੱਚ ਡਿੱਗੀ। ਇਸ ਦੌਰਾਨ ਭਾਰੀ ਮੀਂਹ ਵੀ ਪਿਆ। ਹਾਂਗਕਾਂਗ 'ਚ ਇਸ ਬਿਜਲੀ ਕਾਰਨ ਉੱਥੋਂ ਦੀਆਂ ਉੱਚੀਆਂ ਇਮਾਰਤਾਂ ਚਮਕ ਗਈਆਂ। ਹਾਂਗਕਾਂਗ ਦੇ ਮੌਸਮ ਵਿਭਾਗ ਨੇ ਬੁੱਧਵਾਰ (1 ਮਈ 2024) ਨੂੰ ਕਿਹਾ ਕਿ ਸ਼ਹਿਰ ਵਿੱਚ ਮੀਂਹ ਅਤੇ ਤੇਜ਼ ਤੂਫ਼ਾਨ ਦਾ ਦੌਰ ਵੀਰਵਾਰ (2 ਮਈ) ਤੱਕ ਜਾਰੀ ਰਹੇਗਾ। 1 ਮਈ ਨੂੰ ਚੀਨ ਦੇ ਗੋਲਡਨ ਵੀਕ ਦੀ ਸ਼ੁਰੂਆਤ ਨੂੰ ਦਰਸਾਉਣ ਲਈ ਬੁੱਧਵਾਰ ਸ਼ਾਮ ਨੂੰ ਹਾਂਗਕਾਂਗ ਵਿੱਚ ਇੱਕ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਹੋਣ ਵਾਲਾ ਸੀ ਅਤੇ ਲੋਕ ਇਸ ਦਿਨ ਛੁੱਟੀਆਂ ਕਰਨ ਦੀ ਯੋਜਨਾ ਬਣਾ ਰਹੇ ਸਨ।
Unless the 3 Body Problem is happening and the universe is winking, Hong Kong is having one heck of a lightning storm right now pic.twitter.com/ffBYsMgqWC
— Talkative Shiba (@TalkativeShiba) April 30, 2024
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Election:7 ਮਈ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਨੋਟੀਫਿਕੇਸ਼ਨ ਹੋਵੇਗਾ ਜਾਰੀ : ਮੁੱਖ ਚੋਣ ਅਧਿਕਾਰੀ