240 ਕਿਲੋਮੀਟਰ ਦੀ ਰਫ਼ਤਾਰ ਵਾਲੇ Ian Hurricane ਨੇ florida 'ਚ ਮਚਾਈ ਤਬਾਹੀ, ਵੇਖੋ ਤਬਾਹੀ ਦੀਆਂ ਭਿਆਨਕ ਤਸਵੀਰਾਂ
ਇਆਨ 240 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਫਲੋਰਿਡਾ ਤੱਟ ਨਾਲ ਟਕਰਾਇਆ ਹਾਲਾਂਕਿ ਤੂਫਾਨ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਮੀਂਹ ਪੈ ਰਿਹਾ ਸੀ ਜਿਸ ਕਾਰਨ ਤੂਫ਼ਾਨ ਤੋਂ ਬਾਅਦ ਹੜ੍ਹ ਵਰਗੇ ਹਲਾਤ ਬਣੇ ਹੋਏ ਹਨ।
ਕਿਊਬਾ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਖ਼ਤਰਨਾਕ ਤੂਫ਼ਾਨ ਇਆਨ(Ian Hurricane) ਨੇ ਅਮਰੀਕਾ ਦੇ ਸੂਬੇ ਫਲੋਰਿਡਾ ਵਿੱਚ ਵੀ ਦਸਤਕ ਦੇ ਦਿੱਤੀ ਹੈ। ਫਲੋਰਿਡਾ ਦੇ ਦੱਖਣੀ-ਪੱਛਮੀ ਤੱਟ ਤੇ ਤੂਫਾਨ ਨੇ ਤੇਜ਼ ਹਨ੍ਹੇਰੀ ਤੇ ਭਾਰੀ ਮੀਂਹ ਨਾਲ ਚੇਤਾਵਨੀ ਦਿੱਤੀ ਹੈ। ਜਿਸ ਤੋਂ ਬਾਅਦ ਉੱਥੇ ਭਾਰੀ ਨੁਕਸਾਨ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
National Hurricane Center ਨੇ ਕਿਹਾ ਕਿ ਇਆਨ 240 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਫਲੋਰਿਡਾ ਤੱਟ ਨਾਲ ਟਕਰਾਇਆ ਹਾਲਾਂਕਿ ਤੂਫਾਨ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਮੀਂਹ ਪੈ ਰਿਹਾ ਸੀ ਜਿਸ ਕਾਰਨ ਤੂਫ਼ਾਨ ਤੋਂ ਬਾਅਦ ਹੜ੍ਹ ਵਰਗੇ ਹਲਾਤ ਬਣੇ ਹੋਏ ਹਨ। ਇਸ ਤਬਾਹੀ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਹਨ।
Houses are destroyed and some are floating away as Ian's eyewall hammers southwest Florida. This is video from Fort Myers Beach, Florida off Estero Blvd by Loni Architects pic.twitter.com/6GqrxLRv9Q
— Kaitlin Wright (@wxkaitlin) September 28, 2022
ਤੂਫ਼ਾਨ ਦੀ ਵਜ੍ਹਾ ਨਾਲ ਕਰੋੜਾਂ ਲੋਕਾਂ ਦੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ, ਇਸ ਵਿਚਾਲੇ ਯੂਐੱਸ ਸਰਹੱਦ ਦਸਤੇ ਨੇ ਕਿਹਾ ਕਿ ਕਿਸ਼ਤੀ ਡੁੱਬਣ ਨਾਲ 20 ਪ੍ਰਵਾਸੀ ਲਾਪਤਾ ਹੋ ਗਏ। ਇਸ ਬਾਬਤ ਸਥਾਨਕ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਖ਼ਤਰਨਾਕ ਤੂਫਾਨ ਹੈ ਜਿਸ ਦੀਆਂ ਕਈ ਸਾਲਾਂ ਤੱਕ ਗੱਲਾਂ ਕੀਤੀਆਂ ਜਾਣਗੀਆਂ, ਇਹ ਇੱਕ ਇਤਿਹਾਸਕ ਘਟਨਾ ਹੈ।
ਜ਼ਿਕਰ ਕਰ ਦਈਏ ਕਿ ਸਥਾਨਕ ਪ੍ਰਸ਼ਾਸਨ ਮੁਤਾਬਕ, 850,000 ਘਰਾਂ ਦੀ ਬੱਤੀ ਗੁੱਲ ਹੋ ਚੁੱਕੀ ਹੈ ਤੇ ਸਾਰੇ ਇਲਾਕਿਆਂ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਅਤੇ ਕਿਹਾ ਗਿਆ ਹੈ ਕਿ 61 ਸੈਟੀਮੀਟਰ ਤੱਕ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਇਸ ਤੂਫਾਨ ਨਾਲ ਅਗਲੇ 24 ਘੰਟਿਆਂ ਵਿੱਚ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।