US Eelection: ਕਮਲਾ ਹੈਰਿਸ ਰਾਸ਼ਟਰਪਤੀ ਬਣੀ ਤਾਂ ਤਬਾਹ ਹੋ ਜਾਵੇਗਾ ਇਜ਼ਰਾਈਲ, ਸਾਬਕਾ ਰਾਸ਼ਟਰਪਤੀ ਦਾ ਵੱਡਾ ਦਾਅਵਾ
ਟਰੰਪ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਕੋਈ ਉਨ੍ਹਾਂ (ਡੈਮੋਕ੍ਰੇਟਿਕ ਪਾਰਟੀ) ਦਾ ਸਮਰਥਨ ਕਿਵੇਂ ਕਰ ਸਕਦਾ ਹੈ। ਜੇ ਤੁਸੀਂ ਯਹੂਦੀ ਹੋ ਅਤੇ ਉਨ੍ਹਾਂ ਦਾ ਸਮਰਥਨ ਕਰਦੇ ਹੋ ਤਾਂ ਤੁਹਾਨੂੰ ਆਪਣੇ ਦਿਮਾਗ਼ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਤੁਹਾਡੇ ਨਾਲ ਬਹੁਤ ਬੁਰਾ ਕੀਤਾ ਹੈ।'
US Eelection: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਦਾਅਵਾ ਕੀਤਾ ਕਿ ਜੇ ਉਪ ਰਾਸ਼ਟਰਪਤੀ ਕਮਲਾ ਹੈਰਿਸ (Kamala Harris) ਚੋਣ ਜਿੱਤ ਕੇ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਇਜ਼ਰਾਈਲ ਦੀ ਹੋਂਦ ਖ਼ਤਮ ਹੋ ਜਾਵੇਗੀ। ਟਰੰਪ ਨੇ ਵੀਰਵਾਰ ਨੂੰ ਲਾਸ ਵੇਗਾਸ (las vegas) ਵਿੱਚ ਰਿਪਬਲਿਕਨ ਯਹੂਦੀ ਗੱਠਜੋੜ ਦੇ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।
ਰਿਪਬਲਿਕਨ ਉਮੀਦਵਾਰ ਟਰੰਪ ਨੇ ਦਾਅਵਾ ਕੀਤਾ ਕਿ ਕਮਲਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਇਜ਼ਰਾਈਲ ਨੂੰ ਭੁੱਲ ਜਾਵੇਗੀ। ਇਸ ਤੋਂ ਬਾਅਦ ਅੱਤਵਾਦੀ ਬਲ ਯਹੂਦੀਆਂ ਨੂੰ ਆਪਣੇ ਇਲਾਕੇ 'ਚੋਂ ਕੱਢਣ ਲਈ ਜੰਗ ਸ਼ੁਰੂ ਕਰਨਗੇ।ਟਰੰਪ ਨੇ ਕਿਹਾ ਕਿ ਯਹੂਦੀਆਂ ਨੂੰ ਇਹ ਸਮਝਣਾ ਹੋਵੇਗਾ।
ਟਰੰਪ ਨੇ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਸਮਝਾਉਣੀ ਪਵੇਗੀ, ਕਿਉਂਕਿ ਉਹ ਇਹ ਸਭ ਨਹੀਂ ਜਾਣਦੇ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੀ ਕਰਨ ਜਾ ਰਹੇ ਹਨ।
ਟਰੰਪ ਨੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਗਾਜ਼ਾ ਵਰਗੇ ਹਰ ਅੱਤਵਾਦੀ ਟਿਕਾਣੇ 'ਚ ਸ਼ਰਨਾਰਥੀਆਂ ਦੇ ਦਾਖਲੇ 'ਤੇ ਰੋਕ ਲਗਾ ਦੇਣਗੇ। ਉਹ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ‘ਹਮਾਸ ਪੱਖੀ’ ਗੁੰਡਿਆਂ ਨੂੰ ਜੇਲ੍ਹ ਵਿੱਚ ਸੁੱਟ ਦੇਣਗੇ। ਉਨ੍ਹਾਂ ਸੰਸਥਾਵਾਂ ਤੇ ਯੂਨੀਵਰਸਿਟੀਆਂ ਨੂੰ ਫੰਡ ਦੇਣਾ ਬੰਦ ਕਰ ਦੇਣਗੇ ਜੋ ਯਹੂਦੀ ਵਿਰੋਧੀਵਾਦ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਉਨ੍ਹਾਂ ਦੀ ਮਾਨਤਾ ਰੱਦ ਕਰ ਦਿੰਦੇ ਹਨ।
ਟਰੰਪ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਕੋਈ ਉਨ੍ਹਾਂ (ਡੈਮੋਕ੍ਰੇਟਿਕ ਪਾਰਟੀ) ਦਾ ਸਮਰਥਨ ਕਿਵੇਂ ਕਰ ਸਕਦਾ ਹੈ। ਜੇ ਤੁਸੀਂ ਯਹੂਦੀ ਹੋ ਅਤੇ ਉਨ੍ਹਾਂ ਦਾ ਸਮਰਥਨ ਕਰਦੇ ਹੋ ਤਾਂ ਤੁਹਾਨੂੰ ਆਪਣੇ ਦਿਮਾਗ਼ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਤੁਹਾਡੇ ਨਾਲ ਬਹੁਤ ਬੁਰਾ ਕੀਤਾ ਹੈ।'
ਟਰੰਪ ਨੇ ਕਿਹਾ, 'ਮੈਂ ਇਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਸਾਨੂੰ 2016 'ਚ 25% ਵੋਟ ਮਿਲੇ, 2020 'ਚ 26% ਵੋਟ ਮਿਲੇ, ਜਦਕਿ ਮੈਂ ਕਿਸੇ ਵੀ ਡੈਮੋਕ੍ਰੇਟਿਕ ਰਾਸ਼ਟਰਪਤੀ ਤੋਂ ਜ਼ਿਆਦਾ ਇਜ਼ਰਾਈਲ ਲਈ ਕੀਤਾ ਹੈ।' ਟਰੰਪ ਨੇ ਉਮੀਦ ਜਤਾਈ ਕਿ ਇਸ ਵਾਰ ਉਹ 50% ਯਹੂਦੀ ਵੋਟਾਂ ਹਾਸਲ ਕਰਨ ਵਿੱਚ ਕਾਮਯਾਬ ਹੋਣਗੇ।