ਪੜਚੋਲ ਕਰੋ
Advertisement
ਕਰਤਾਰਪੁਰ ਲਾਂਘੇ ਬਾਰੇ ਭਾਰਤ-ਪਾਕਿ ਸ਼ਾਂਤ, 2 ਅਪਰੈਲ ਨੂੰ ਮੁੜ ਮਿਲਣ ਦਾ ਵਾਅਦਾ
ਅੰਮ੍ਰਿਤਸਰ: ਸ੍ਰੀ ਕਰਤਾਰਪੁਰ ਸਾਹਿਬ ਗਲਿਆਰੇ ਬਾਰੇ ਭਾਰਤ ਤੇ ਪਾਕਿਸਤਾਨ ਵਿਚਾਲੇ ਪਹਿਲੀ ਦੁਵੱਲੀ ਬੈਠਕ ਸੰਪੂਰਨ ਹੋ ਗਈ ਹੈ। ਬੈਠਕ ਮਗਰੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਵਿੱਚ ਦੱਸਿਆ ਗਿਆ ਕਿ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀਪੂਰਨ ਮਾਹੌਲ ਵਿੱਚ ਮੀਟਿੰਗ ਹੋਈ। ਇਸ ਮਗਰੋਂ ਦੋਵੇਂ ਦੇਸ਼ ਕਰਤਾਰਪੁਰ ਸਾਹਿਬ ਗਲਿਆਰੇ 'ਤੇ ਅੱਗੇ ਵਧ ਸਕਦੇ ਹਨ।
ਮੀਟਿੰਗ ਵਿੱਚ ਵੱਖ-ਵੱਖ ਤਕਨੀਕੀ ਪੱਖਾਂ 'ਤੇ ਵੀ ਵਿਚਾਰ ਵਟਾਂਦਰੇ ਹੋਏ ਤੇ ਗਲਿਆਰੇ ਦੇ ਵੇਰਵਿਆਂ ਬਾਰੇ ਵੀ ਗੱਲਬਾਤ ਹੋਈ। ਭਾਰਤੀ ਵਫ਼ਦ ਦੀ ਅਗਵਾਈ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐਸਸੀਐਲ ਦਾਸ ਵੱਲੋਂ ਕੀਤੀ ਗਈ ਤੇ ਪਾਕਿਸਤਾਨ ਵਾਲੇ ਪਾਸਿਓਂ ਡਾ. ਮੁਹੰਮਦ ਫੈਜ਼ਲ (ਸਾਰਕ ਅਧਿਕਾਰੀ) ਪਹੁੰਚੇ ਹੋਏ ਸਨ। ਦੋਵਾਂ ਨੇ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਇਕੱਠਿਆਂ ਤੇ ਤੇਜ਼ੀ ਨਾਲ ਕੰਮ ਕਰਨ 'ਤੇ ਸਹਿਮਤੀ ਜਤਾਈ।Indian delegation led by Joint Secretary, Ministry of Home Affairs, Shri S.C.L. Das and Pakistan delegation led by the Director General (South Asia), Ministry of Foreign Affairs, Dr. Mohammad Faisal, during the India Pakistan talks on the #KartarpurCorridor, at Attari, Amritsar. pic.twitter.com/AHToFv1Abq
— MIB India (@MIB_India) March 14, 2019
ਹੁਣ ਆਉਂਦੀ 19 ਮਾਰਚ ਨੂੰ ਦੋਵੇਂ ਦੇਸ਼ ਸਰਹੱਦ 'ਤੇ ਗਲਿਆਰੇ ਦੇ ਮੇਲ ਬਿੰਦੂ ਤੈਅ ਕਰਨਗੇ। ਉਦੋਂ ਦੋਵੇਂ ਦੇਸ਼ਾਂ ਦੇ ਤਕਨੀਕੀ ਮਾਹਰ ਹੀ ਸ਼ਾਮਲ ਹੋਣਗੇ। ਇਸ ਉਪਰੰਤ ਦੋ ਅਪਰੈਲ 2019 ਨੂੰ ਪਾਕਿਸਤਾਨ ਦੇ ਵਾਹਗਾ ਵਿੱਚ ਵੀ ਬੈਠਕ ਹੋਵੇਗੀ।Meeting between the delegations of #Pakistan and #India is underway at Attari.#PakKartarpurSpirit #RoadToPeace pic.twitter.com/RwP2iGHKeh
— Dr Mohammad Faisal (@ForeignOfficePk) March 14, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕਾਰੋਬਾਰ
ਜਲੰਧਰ
ਪੰਜਾਬ
Advertisement