(Source: ECI/ABP News)
ਟਰੰਪ ਦੀ ਘੂਰੀ ਮਗਰੋਂ ਮੈਕਸੀਕੋ ਨੇ 325 ਭਾਰਤੀ ਵਾਪਸ ਭੇਜੇ, ਗੈਰ-ਕਾਨੂੰਨੀ ਢੰਗ ਨਾਲ ਜਾ ਰਹੇ ਸੀ ਅਮਰੀਕਾ
325 ਭਾਰਤੀ ਸ਼ੁੱਕਰਵਾਰ ਸਵੇਰੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪਹੁੰਚੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੈਕਸੀਕੋ ਨੇ 300 ਤੋਂ ਵੱਧ ਭਾਰਤੀਆਂ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਸੀ। ਮੈਕਸੀਕੋ ਨੇ ਇਹ ਫੈਸਲਾ ਅਮਰੀਕਾ ਦੀ ਚਿਤਾਵਨੀ ਤੋਂ ਬਾਅਦ ਲਿਆ ਹੈ। ਇਹ ਸਾਰੇ ਭਾਰਤੀ ਕਥਿਤ ਤੌਰ 'ਤੇ ਪਿਛਲੇ ਕੁਝ ਮਹੀਨਿਆਂ ਵਿੱਚ ਇੰਟਰਨੈਸ਼ਨਲ ਏਜੰਟਾਂ ਦੀ ਮਦਦ ਨਾਲ ਗੈਰਕਨੂੰਨੀ ਤਰੀਕੇ ਨਾਲ ਮੈਕਸੀਕੋ ਵਿੱਚ ਦਾਖਲ ਹੋਏ, ਤਾਂ ਕਿ ਉਹ ਅਮਰੀਕਾ ਦਾਖ਼ਲ ਹੋ ਸਕਣ।

ਨਵੀਂ ਦਿੱਲੀ: 325 ਭਾਰਤੀ ਸ਼ੁੱਕਰਵਾਰ ਸਵੇਰੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪਹੁੰਚੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੈਕਸੀਕੋ ਨੇ 300 ਤੋਂ ਵੱਧ ਭਾਰਤੀਆਂ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਸੀ। ਮੈਕਸੀਕੋ ਨੇ ਇਹ ਫੈਸਲਾ ਅਮਰੀਕਾ ਦੀ ਚਿਤਾਵਨੀ ਤੋਂ ਬਾਅਦ ਲਿਆ ਹੈ। ਇਹ ਸਾਰੇ ਭਾਰਤੀ ਕਥਿਤ ਤੌਰ 'ਤੇ ਪਿਛਲੇ ਕੁਝ ਮਹੀਨਿਆਂ ਵਿੱਚ ਇੰਟਰਨੈਸ਼ਨਲ ਏਜੰਟਾਂ ਦੀ ਮਦਦ ਨਾਲ ਗੈਰਕਨੂੰਨੀ ਤਰੀਕੇ ਨਾਲ ਮੈਕਸੀਕੋ ਵਿੱਚ ਦਾਖਲ ਹੋਏ, ਤਾਂ ਕਿ ਉਹ ਅਮਰੀਕਾ ਦਾਖ਼ਲ ਹੋ ਸਕਣ।
ਹਵਾਈ ਅੱਡੇ 'ਤੇ ਪਹੁੰਚੇ ਯਾਤਰੀਆਂ ਵਿੱਚੋਂ ਇਕ, ਗੌਰਵ ਕੁਮਾਰ ਨੇ ਦੱਸਿਆ- ਸਾਡਾ ਏਜੰਟ ਸਾਨੂੰ ਜੰਗਲ ਵਿੱਚੋਂ ਉਥੇ ਲੈ ਗਿਆ। ਅਸੀਂ ਲਗਭਗ ਦੋ ਹਫ਼ਤਿਆਂ ਲਈ ਜੰਗਲ ਵਿੱਚ ਚਲੇ ਗਏ। ਇਸ ਤੋਂ ਬਾਅਦ ਸਾਨੂੰ ਮੈਕਸੀਕੋ ਤੋਂ ਕੱਢ ਦਿੱਤਾ ਗਿਆ। ਸਿਰਫ ਭਾਰਤੀਆਂ ਨੂੰ ਬਾਹਰ ਕੱਢਿਆ ਗਿਆ ਹੈ ਜਦਕਿ ਸ਼੍ਰੀਲੰਕਾ, ਨੇਪਾਲ ਤੇ ਕੈਮਰੂਨ ਦੇ ਲੋਕ ਅਜੇ ਵੀ ਉੱਥੇ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਖੇਤੀ ਵਾਲੀ ਜ਼ਮੀਨ, ਸੋਨਾ ਤੇ ਸਭ ਕੁਝ ਵੇਚ ਕੇ ਅਮਰੀਕਾ ਜਾਣ ਲਈ ਏਜੰਟ ਨੂੰ ਕੁਝ 18 ਲੱਖ ਰੁਪਏ ਦਿੱਤੇ ਸੀ।
ਇਸ ਤੋਂ ਪਹਿਲਾਂ ਜੂਨ ਵਿੱਚ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਦੀ ਸਰਹੱਦ 'ਤੇ ਘੁਸਪੈਠ ਨੂੰ ਰੋਕਣ ਲਈ ਸੁਰੱਖਿਆ ਵਧਾਉਣ ਦੀ ਗੱਲ ਕੀਤੀ ਸੀ। ਉਸਨੇ ਧਮਕੀ ਦਿੱਤੀ ਕਿ ਜੇ ਮੈਕਸੀਕੋ ਅਜਿਹਾ ਨਹੀਂ ਕਰਦਾ ਹੈ ਤਾਂ ਆਯਾਤ ਹੋਣ ਵਾਲੇ ਉਤਪਾਦਾਂ ਦੇ ਟੈਰਿਫ ਵਧਾਏ ਜਾਣਗੇ। ਮੈਕਸੀਕੋ ਨੇ ਫਿਰ ਭਾਰਤੀਆਂ ਨੂੰ ਦੇਸ਼ ਛੱਡਣ ਦਾ ਆਦੇਸ਼ ਦੇ ਦਿੱਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
