ਦੁਬਈ 'ਚ ਭਾਰਤੀ ਨੇ ਚੋਰੀ ਕੀਤੇ 2 ਅੰਬ, ਮੋਟਾ ਜ਼ੁਰਮਾਨਾ ਲਾ ਕੇ ਕੀਤਾ ਡਿਪੋਰਟ
ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੰਮ ਕਰਨ ਵਾਲੇ ਭਾਰਤੀ ਵਿਅਕਤੀ ਨੂੰ ਯਾਤਰੀ ਦੇ ਸਾਮਾਨ ਵਿੱਚੋਂ ਦੋ ਅੰਬ ਚੋਰੀ ਕਰਨੇ ਮਹਿੰਗੇ ਪੈ ਗਏ। ਦੋ ਅੰਬ ਚੋਰੀ ਕਰਨ ਲਈ ਉਸ ਨੂੰ ਅਦਾਲਤ ਵਿੱਚ ਮੁਕੱਦਮਾ ਲੜਨਾ ਪਿਆ। ਅਦਾਲਤ ਨੇ ਉਸ ਨੂੰ ਵਾਪਸ ਭਾਰਤ ਡਿਪੋਰਟ ਕਰਨ ਦਾ ਹੁਕਮ ਸੁਣਾਇਆ ਹੈ। ਅਦਾਲਤ ਨੇ ਵਿਅਕਤੀ ਨੂੰ 5 ਹਜ਼ਾਰ ਦੀਰਾਮ ਦਾ ਜ਼ੁਰਮਾਨਾ ਵੀ ਲਾਇਆ।
ਚੰਡੀਗੜ੍ਹ: ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੰਮ ਕਰਨ ਵਾਲੇ ਭਾਰਤੀ ਵਿਅਕਤੀ ਨੂੰ ਯਾਤਰੀ ਦੇ ਸਾਮਾਨ ਵਿੱਚੋਂ ਦੋ ਅੰਬ ਚੋਰੀ ਕਰਨੇ ਮਹਿੰਗੇ ਪੈ ਗਏ। ਦੋ ਅੰਬ ਚੋਰੀ ਕਰਨ ਲਈ ਉਸ ਨੂੰ ਅਦਾਲਤ ਵਿੱਚ ਮੁਕੱਦਮਾ ਲੜਨਾ ਪਿਆ। ਅਦਾਲਤ ਨੇ ਉਸ ਨੂੰ ਵਾਪਸ ਭਾਰਤ ਡਿਪੋਰਟ ਕਰਨ ਦਾ ਹੁਕਮ ਸੁਣਾਇਆ ਹੈ। ਅਦਾਲਤ ਨੇ ਵਿਅਕਤੀ ਨੂੰ 5 ਹਜ਼ਾਰ ਦੀਰਾਮ ਦਾ ਜ਼ੁਰਮਾਨਾ ਵੀ ਲਾਇਆ।
27 ਸਾਲਾ ਭਾਰਤੀ ਵਿਅਕਤੀ 'ਤੇ 2017 ਵਿੱਚ ਅੰਬ ਚੋਰੀ ਕਰਨ ਦਾ ਇਲਜ਼ਾਮ ਲੱਗਾ ਸੀ। ਉਸ ਨੇ ਆਪਣਾ ਜ਼ੁਰਮ ਕਬੂਲ ਵੀ ਕਰ ਲਿਆ ਸੀ। ਉਸ ਨੇ 6 ਦੀਰਾਮ ਮੁੱਲ ਦੇ 2 ਅੰਬ ਚੋਰੀ ਕੀਤੇ ਸੀ। ਉਸ ਨੇ ਦੱਸਿਆ ਕਿ ਭਾਰਤ ਲਈ ਮਾਲ ਦੀ ਖੇਪ ਵਿੱਚੋਂ ਉਸ ਨੇ ਇਹ ਅੰਬ ਚੁਰਾਏ ਸੀ।
ਭਾਰਤੀ ਨੇ ਦੱਸਿਆ ਕਿ ਉਸ ਵੇਲ ਉਸ ਨੂੰ ਬਹੁਤ ਪਿਆਸ ਲੱਗੀ ਸੀ ਤੇ ਉਹ ਪਾਣੀ ਦੀ ਤਲਾਸ਼ ਕਰ ਰਿਹਾ ਸੀ। ਜਦੋਂ ਉਸ ਨੇ ਫਲਾਂ ਦਾ ਬਕਸਾ ਵੇਖਿਆ ਤਾਂ ਉਸ ਨੇ ਦੋ ਅੰਬ ਲੈ ਕੇ ਖਾ ਲਏ। ਪੁਲਿਸ ਨੇ ਇਸ ਮਾਮਲੇ ਵਿੱਚ ਵਿਅਕਤੀ ਨੂੰ ਅਪਰੈਲ 2018 ਵਿੱਚ ਪੁੱਛਗਿੱਛ ਲਈ ਬੁਲਾਇਆ ਸੀ। ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਸ 'ਤੇ ਪਲ ਚੋਰੀ ਕਰਨ ਦਾ ਇਲਜ਼ਾਮ ਲੱਗਿਆ।