ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

ਭਾਰਤੀ ਮੂਲ ਦੇ ਸਖ਼ਸ਼ ਨੂੰ ਸਿੰਗਾਪੁਰ ਵਿੱਚ ਫਾਂਸੀ, ਇੱਕ ਕਿਲੋ ਭੰਗ ਦੀ ਤਸਕਰੀ ਦਾ ਪਾਇਆ ਗਿਆ ਸੀ ਦੋਸ਼ੀ, 2014 'ਚ ਹੋਇਆ ਸੀ ਗ੍ਰਿਫਤਾਰ

International news: ਸਿੰਗਾਪੁਰ ਵਿੱਚ ਬੁੱਧਵਾਰ ਨੂੰ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਗਾਂਜੇ ਦੀ ਤਸਕਰੀ ਦੇ ਦੋਸ਼ ਵਿੱਚ ਫਾਂਸੀ ਦਿੱਤੀ ਗਈ।

Singapore hangs Indian-origin man: ਸਿੰਗਾਪੁਰ ਵਿੱਚ ਬੁੱਧਵਾਰ ਨੂੰ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਗਾਂਜੇ ਦੀ ਤਸਕਰੀ ਦੇ ਦੋਸ਼ ਵਿੱਚ ਫਾਂਸੀ ਦਿੱਤੀ ਗਈ।  ਦੱਸ ਦਈਏ ਇਹ ਮਾਮਲਾ 2018 ਦਾ ਹੈ। 46 ਸਾਲ ਦੇ ਤੰਗਰਾਜੂ ਸੁਪਈਆ ਨੂੰ 1 ਕਿਲੋ ਗਾਂਜੇ ਦੀ ਤਸਕਰੀ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

ਸਿੰਗਾਪੁਰ ਵਿੱਚ ਨਸ਼ਿਆਂ ਸਬੰਧੀ ਸਖ਼ਤ ਕਾਨੂੰਨ ਨੇ

ਜ਼ਿਕਰਯੋਗ ਹੈ ਕਿ ਸਿੰਗਾਪੁਰ ਵਿੱਚ ਨਸ਼ਿਆਂ ਸਬੰਧੀ ਸਖ਼ਤ ਕਾਨੂੰਨ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (UNHRC) ਨੇ ਮੌਤ ਦੀ ਸਜ਼ਾ ਦਾ ਵਿਰੋਧ ਕੀਤਾ ਸੀ। ਇਸ ਦੇ ਬਾਵਜੂਦ ਤੰਗਰਾਜੂ ਨੂੰ ਬੁੱਧਵਾਰ ਨੂੰ ਫਾਂਸੀ ਦੇ ਦਿੱਤੀ ਗਈ।

2014 'ਚ ਹੋਇਆ ਸੀ ਗ੍ਰਿਫਤਾਰ

ਸੁਪੱਈਆ ਨੂੰ 2014 ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਅਤੇ ਜਾਂਚ ਲਈ ਪੇਸ਼ ਨਾ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਚੈਨਲ ਨਿਊਜ਼ ਏਸ਼ੀਆ ਨੇ ਸਿੰਗਾਪੁਰ ਜੇਲ੍ਹ ਸੇਵਾ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਸੁਪੱਈਆ ਨੂੰ ਬੁੱਧਵਾਰ ਸਵੇਰੇ ਚਾਂਗੀ ਜੇਲ੍ਹ ਕੰਪਲੈਕਸ 'ਚ ਫਾਂਸੀ ਦਿੱਤੀ ਗਈ। ਸਿੰਗਾਪੁਰ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਸੁਪੱਈਆ ਦੀ ਕੇਸ 'ਤੇ ਮੁੜ ਵਿਚਾਰ ਕਰਨ ਅਤੇ ਸਜ਼ਾ 'ਤੇ ਰੋਕ ਲਗਾਉਣ ਦੀ ਬੇਨਤੀ ਨੂੰ ਰੱਦ ਕਰ ਦਿੱਤਾ।

ਆਪਣੇ 15 ਪੰਨਿਆਂ ਦੇ ਹੁਕਮ ਵਿਚ, ਜਸਟਿਸ ਚੋਂਗ ਨੇ ਕਿਹਾ ਸੀ ਕਿ ਸੁਪੱਈਆ ਆਪਣੇ ਕੇਸ ਦੀ ਸਮੀਖਿਆ ਕਰਨ ਲਈ ਅਦਾਲਤ ਨੂੰ ਇੱਕ ਜਾਇਜ਼ ਆਧਾਰ ਪੇਸ਼ ਕਰਨ ਵਿੱਚ ਅਸਫਲ ਰਿਹਾ ਹੈ।

ਇਨ੍ਹਾਂ ਸੰਸਥਾਵਾਂ ਨੇ ਸਿੰਗਾਪੁਰ ਨੂੰ ਕੀਤੀ ਸੀ ਅਪੀਲ

ਬ੍ਰਿਟਿਸ਼ ਅਰਬਪਤੀ ਰਿਚਰਡ ਬ੍ਰੈਨਸਨ ਅਤੇ ਮਨੁੱਖੀ ਅਧਿਕਾਰਾਂ ਲਈ ਸੰਯੁਕਤ ਹਾਈ ਕਮਿਸ਼ਨਰ ਨੇ ਸਿੰਗਾਪੁਰ ਨੂੰ ਅਪੀਲ ਕੀਤੀ ਸੀ ਕਿ ਉਹ ਸੁਪਾਇਆ ਨੂੰ ਫਾਂਸੀ ਦੇਣ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੇ ਅਤੇ ਉਸ ਦੇ ਜੀਵਨ ਦੇ ਅਧਿਕਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ।

ਬ੍ਰੈਨਸਨ ਨੇ ਇੱਕ ਬਲਾਗ ਪੋਸਟ ਵਿੱਚ ਦਾਅਵਾ ਕੀਤਾ ਕਿ ਸੁਪਾਇਆ ਦੀ ਸਜ਼ਾ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀ ਹੈ ਅਤੇ "ਸਿੰਗਾਪੁਰ ਇੱਕ ਨਿਰਦੋਸ਼ ਵਿਅਕਤੀ ਨੂੰ ਮਾਰਨ ਜਾ ਰਿਹਾ ਹੈ।" ਹਾਲਾਂਕਿ ਸਿੰਗਾਪੁਰ ਦੇ ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਬ੍ਰੈਨਸਨ ਦੀਆਂ ਟਿੱਪਣੀਆਂ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਮੌਤ ਦੀ ਸਜ਼ਾ ਪਾਉਣ ਵਾਲੇ ਸਿੰਗਾਪੁਰ ਦੇ ਇੱਕ ਵਿਅਕਤੀ ਦੇ ਸਬੰਧ ਵਿੱਚ ਬ੍ਰੈਸਨ ਦੀ ਟਿੱਪਣੀ ਦੇਸ਼ ਦੇ ਜੱਜਾਂ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਦਾ "ਅਪਮਾਨ" ਹੈ।

ਪਰਿਵਾਰ ਨੇ ਰਾਸ਼ਟਪਤੀ ਨੂੰ ਫਾਂਸੀ ਨਾ ਦੇਣ ਦੀ ਕੀਤੀ ਸੀ ਅਪੀਲ

ਦੱਸ ਦੇਈਏ ਕਿ ਤੰਗਰਾਜੂ ਦੇ ਪਰਿਵਾਰ ਨੇ ਰਾਸ਼ਟਰਪਤੀ ਨੂੰ ਉਨ੍ਹਾਂ ਨੂੰ ਫਾਂਸੀ ਨਾ ਦੇਣ ਦੀ ਅਪੀਲ ਕੀਤੀ ਸੀ, ਪਰ ਰਾਸ਼ਟਰਪਤੀ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ। ਤੰਗਰਾਜੂ ਨੇ ਆਪਣੇ ਬਚਾਅ ਵਿਚ ਅਦਾਲਤ ਨੂੰ ਕਿਹਾ ਸੀ ਕਿ ਉਹ ਡਰੱਗ ਤਸਕਰੀ ਵਿਚ ਸ਼ਾਮਲ ਨਹੀਂ ਸੀ ਅਤੇ ਨਾ ਹੀ ਉਸ ਨੇ ਤਸਕਰੀ ਲਈ ਕਿਸੇ ਨਾਲ ਗੱਲ ਕੀਤੀ ਸੀ, ਪਰ ਅਦਾਲਤ ਨੇ ਤੰਗਰਾਜੂ ਦੀ ਦਲੀਲ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਤੰਗਰਾਜੂ ਦੇ ਫ਼ੋਨ ਤੋਂ ਸਾਬਤ ਹੁੰਦਾ ਹੈ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਜੁਰਮ ਵਿੱਚ ਸ਼ਾਮਲ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IPL 2025 Auction: ਪੰਜਾਬ ਨੇ ਯੁਜਵੇਂਦਰ ਚਾਹਲ 'ਤੇ ਲਗਾਇਆ ਵੱਡਾ ਦਾਅ, 18 ਕਰੋੜ 'ਚ ਖਰੀਦਿਆ
IPL 2025 Auction: ਪੰਜਾਬ ਨੇ ਯੁਜਵੇਂਦਰ ਚਾਹਲ 'ਤੇ ਲਗਾਇਆ ਵੱਡਾ ਦਾਅ, 18 ਕਰੋੜ 'ਚ ਖਰੀਦਿਆ
Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Vaishno Devi: ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
Advertisement
ABP Premium

ਵੀਡੀਓਜ਼

ਨਗਰ ਨਿਗਮ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੇ ਰੱਖੀ ਵੱਡੀ ਮੰਗਜਿਮਨੀ ਚੋਣਾਂ ਚ ਜਿੱਤ ਤੋ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਵੱਡੀ ਗੱਲSinger Sardool Sikander ਦੀ ਕਿਹੜੀ ਖੂਬੀ ਸੀ ਜੋ ਲੋਕਾਂ ਨੂੰ ਕਾਇਲ ਕਰ ਜਾਂਦੀ ਸੀਜਿਆਦਾ ਭਾਵੁਕ ਹੋਣਾ ਵੀ ਜਿੰਦਗੀ ਇਨਸਾਨ ਦਾ ਨੁਕਸਾਨ ਕਰ ਜਾਂਦਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL 2025 Auction: ਪੰਜਾਬ ਨੇ ਯੁਜਵੇਂਦਰ ਚਾਹਲ 'ਤੇ ਲਗਾਇਆ ਵੱਡਾ ਦਾਅ, 18 ਕਰੋੜ 'ਚ ਖਰੀਦਿਆ
IPL 2025 Auction: ਪੰਜਾਬ ਨੇ ਯੁਜਵੇਂਦਰ ਚਾਹਲ 'ਤੇ ਲਗਾਇਆ ਵੱਡਾ ਦਾਅ, 18 ਕਰੋੜ 'ਚ ਖਰੀਦਿਆ
Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Vaishno Devi: ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
Punjab News: ਅੰਮ੍ਰਿਤਸਰ 'ਚ ਥਾਣੇ ਬਾਹਰ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੇ ਇੱਥੇ ਕੀਤਾ ਸੀ ਹਮਲਾ  
ਅੰਮ੍ਰਿਤਸਰ 'ਚ ਥਾਣੇ ਬਾਹਰ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੇ ਇੱਥੇ ਕੀਤਾ ਸੀ ਹਮਲਾ  
Punjab Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਛਾਈ ਰਹੇਗੀ ਧੁੰਦ, ਭਿਆਨਕ ਤੂਫਾਨ ਮਚਾਏਗਾ ਤਬਾਹੀ, ਮੀਂਹ ਦਾ ਅਲਰਟ, ਜਾਣੋ IMD ਦੀ ਅਪਡੇਟ
ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਛਾਈ ਰਹੇਗੀ ਧੁੰਦ, ਭਿਆਨਕ ਤੂਫਾਨ ਮਚਾਏਗਾ ਤਬਾਹੀ, ਮੀਂਹ ਦਾ ਅਲਰਟ, ਜਾਣੋ IMD ਦੀ ਅਪਡੇਟ
Ludhiana News: ਲੁਧਿਆਣਾ 'ਚ ਅੱਜ ਈ-ਰਿਕਸ਼ਾ ਦੀ ਐਂਟਰੀ ਪੂਰੀ ਤਰ੍ਹਾਂ ਰਹੇਗੀ ਬੰਦ, ਜਾਣੋ ਟ੍ਰੈਫਿਕ ਪੁਲਿਸ ਨੇ ਕਿਉਂ ਚੁੱਕਿਆ ਇਹ ਕਦਮ?
ਲੁਧਿਆਣਾ 'ਚ ਅੱਜ ਈ-ਰਿਕਸ਼ਾ ਦੀ ਐਂਟਰੀ ਪੂਰੀ ਤਰ੍ਹਾਂ ਰਹੇਗੀ ਬੰਦ, ਜਾਣੋ ਟ੍ਰੈਫਿਕ ਪੁਲਿਸ ਨੇ ਕਿਉਂ ਚੁੱਕਿਆ ਇਹ ਕਦਮ?
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Embed widget