ਪੜਚੋਲ ਕਰੋ

ਦਸਤਾਰ ਦੀ ਸ਼ਾਨ ਉੱਚੀ ਕਰਨ ਵਾਲੇ ਖ਼ਾਲਸਾ ਨੂੰ ਅਮਰੀਕਾ 'ਚ ਵਿਸ਼ੇਸ਼ ਸਨਮਾਨ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਗੁਰਿੰਦਰ ਸਿੰਘ ਖ਼ਾਲਸਾ ਨੂੰ ਰੋਜ਼ਾ ਪਾਰਕ ਟ੍ਰੇਲਬਲੇਜ਼ਰ ਐਵਾਰਡ ਨਾਲ ਨਿਵਾਜਿਆ ਗਿਆ ਹੈ। ਖ਼ਾਲਸਾ ਨੂੰ ਇਹ ਸਨਮਾਨ ਅਮਰੀਕਾ ਵਿੱਚ ਦਸਤਾਰ ਦੇ ਵੱਕਾਰ ਦੀ ਬਹਾਲੀ ਲਈ ਛੇੜੀ ਮੁਹਿੰਮ ਸਦਕਾ ਦਿੱਤਾ ਗਿਆ ਹੈ। ਸਿੱਖਾਂ ਦੀ ਸ਼ਾਨ ਯਾਨੀ ਪੱਗ ਖਾਤਰ ਖ਼ਾਲਸਾ ਨੇ ਅਮਰੀਕਾ ਵਰਗੀ ਵਿਸ਼ਵ ਸ਼ਕਤੀ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਸੀ। ਦਰਅਸਲ, ਹਰਿਆਣਾ ਦੇ ਜ਼ਿਲ੍ਹੇ ਅੰਬਾਲਾ ਦੇ ਛੋਟੇ ਜਿਹੇ ਪਿੰਡ ਅਧੋਈ ਦੇ ਗੁਰਿੰਦਰ ਸਿੰਘ ਖ਼ਾਲਸਾ ਨੇ ਅਮਰੀਕਾ ਵਿੱਚ ਪੱਗ ਉਤਾਰ ਕੇ ਤਲਾਸ਼ੀ ਨਾ ਦੇਣ ਦਾ ਅਹਿਦ ਲਿਆ ਅਤੇ ਇਸ ਖ਼ਿਲਾਫ਼ ਮੁਹਿੰਮ ਛੇੜ ਦਿੱਤੀ। ਉਨ੍ਹਾਂ ਦੀ ਮੁਹਿੰਮ ਦੇ ਸਦਕਾ ਹੀ ਅਮਰੀਕੀ ਕਾਨੂੰਨ ਵਿੱਚ ਬਦਲਾਅ ਕੀਤਾ ਗਿਆ ਹੈ। ਸਾਲ 2007 ਵਿੱਚ ਹੋਈ ਇਸ ਘਟਨਾ ਉਪਰੰਤ ਅਮਰੀਕਾ ਨੇ ਸਿੱਖਾਂ ਨੂੰ ਪਗੜੀ ਸਮੇਤ ਹਵਾਈ ਸਫ਼ਰ ਕਰਨ ਤੋਂ ਵੀ ਛੋਟ ਦਿੱਤੀ ਸੀ। ਹੁਣ ਖ਼ਾਲਸਾ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨ ਲਈ ਅਮਰੀਕੀ ਮੈਗ਼ਜ਼ੀਨ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ 'ਤੇ ਲਘੂ ਫ਼ਿਲਮ ਵੀ ਤਿਆਰ ਕੀਤੀ ਗਈ ਹੈ, ਜੋ ਪੂਰੀ ਦੁਨੀਆ ਵਿੱਚ ਦਿਖਾਈ ਜਾਵੇਗੀ। ਗੁਰਿੰਦਰ ਸਿੰਘ ਖ਼ਾਲਸਾ ਦੀ ਦਸਤਾਰ ਦੇ ਵੱਕਾਰ ਦੀ ਲੜਾਈ ਸਾਲ 2007 ਤੋਂ ਸ਼ੁਰੂ ਹੋਈ, ਜਦ ਉਨ੍ਹਾਂ ਨੂੰ ਨਿਊਯਾਰਕ ਦੇ ਬਫ਼ਲੋ ਨਾਇਗਰਾ ਕੌਮਾਂਤਰੀ ਹਵਾਈ ਅੱਡੇ 'ਤੇ ਪੱਗ ਬੰਨ੍ਹੀ ਹੋਣ ਕਰਕੇ ਉੱਥੋਂ ਜ਼ਬਰੀ ਹਟਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਕਰਮੀਆਂ ਨਾਲ ਹੱਥੋਪਾਈ ਵੀ ਹੋਈ ਸੀ। ਖ਼ਾਲਸਾ ਨੇ ਜਹਾਜ਼ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ। ਅਮਰੀਕਾ ਵਿੱਚ ਦਸਤਾਰ ਦੇ ਵੱਕਾਰ ਦੀ ਬਹਾਲੀ ਲਈ ਲੰਮੀ ਲੜਾਈ ਲੜਨ ਦਾ ਫੈਸਲਾ ਕੀਤਾ। ਦਸਤਾਰ ਦੀ ਸ਼ਾਨ ਉੱਚੀ ਕਰਨ ਵਾਲੇ ਖ਼ਾਲਸਾ ਨੂੰ ਅਮਰੀਕਾ 'ਚ ਵਿਸ਼ੇਸ਼ ਸਨਮਾਨ ਅਮਰੀਕੀ ਨਿਯਮਾਂ ਮੁਤਾਬਕ ਜੇਕਰ 20,000 ਲੋਕਾਂ ਦਾ ਸਮਰਥਨ ਮਿਲਦਾ ਹੈ ਤਾਂ ਪੱਗ ਉਤਾਰ ਕੇ ਜਾਂਚ ਕਰਨ ਵਾਲਾ ਨਿਯਮ ਹਟਾ ਦੇਣਗੇ ਪਰ ਖ਼ਾਲਸਾ ਨੇ 67,000 ਤੋਂ ਵੀ ਵੱਧ ਲੋਕਾਂ ਦੀ ਹਮਾਇਤ ਹਾਸਲ ਕੀਤੀ। ਫਿਰ ਅਮਰੀਕਾ ਨੂੰ ਵੀ ਉਨ੍ਹਾਂ ਅੱਗੇ ਝੁਕਣਾ ਪਿਆ ਤੇ ਸਿੱਖਾਂ ਨੂੰ ਦਸਤਾਰ ਸਮੇਤ ਸਫ਼ਰ ਕਰਨ ਦੀ ਖੁੱਲ੍ਹ ਮਿਲੀ। ਸੌਖੇ ਸ਼ਬਦਾਂ ਵਿੱਚ ਜੇਕਰ ਹੁਣ ਕਿਸੇ ਸਿੱਖ ਦੀ ਸੁਰੱਖਿਆ ਜਾਂਚ ਸਮੇਂ ਮੈਟਲ ਡਿਟੈਕਟਰ ਮਸ਼ੀਨ ਵਿੱਚੋਂ ਬੀਪ ਦੀ ਆਵਾਜ਼ ਆਏਗੀ ਤਾਂ ਉਨ੍ਹਾਂ ਨੂੰ ਦਸਤਾਰ ਉਤਾਰ ਕੇ ਤਲਾਸ਼ੀ ਨਹੀਂ ਦੇਣੀ ਪਵੇਗੀ। ਦਸਤਾਰ ਦੀ ਸ਼ਾਨ ਉੱਚੀ ਕਰਨ ਵਾਲੇ ਖ਼ਾਲਸਾ ਨੂੰ ਅਮਰੀਕਾ 'ਚ ਵਿਸ਼ੇਸ਼ ਸਨਮਾਨ ਗੁਰਿੰਦਰ ਸਿੰਘ ਖ਼ਾਲਸਾ ਦੀ ਕਹਾਣੀ ਤੋਂ ਪ੍ਰਭਾਵਿਤ ਹੋਏ ਯੂਐਸਏ ਮਾਇਨੌਰਿਟੀ ਬਿਜ਼ਨੈਸ ਮੈਗ਼ਜ਼ੀਨ ਨੇ 18 ਜਨਵਰੀ, 2019 ਨੂੰ ਖ਼ਾਲਸਾ ਨੂੰ "ਰੋਜ਼ਾ ਪਾਰਕ ਟ੍ਰੇਬਲੇਜ਼ਰ ਐਵਾਰਡ" ਦਿੱਤਾ ਹੈ, ਜੋ ਆਪਣੀ ਕਿਸਮ ਦੇ ਤਿੰਨ ਸਰਬਉੱਚ ਸਨਮਾਨਾਂ ਵਿੱਚੋਂ ਇੱਕ ਹੈ। ਹੁਣ ਖ਼ਾਲਸਾ ਆਪਣੀ ਕਹਾਣੀ ਨੂੰ ਲਘੂ ਫ਼ਿਲਮ ਦੇ ਰੂਪ ਵਿੱਚ ਦਿਖਾਉਣਗੇ, ਜਿਸ ਦਾ ਨਾਂ 'ਸਿੰਘ' ਰੱਖਿਆ ਗਿਆ ਹੈ। ਗੁਰਿੰਦਰ ਸਿੰਘ ਖ਼ਾਲਸਾ ਸਿੱਖ ਪੁਲੀਟੀਕਲ ਅਫੇਅਰ ਕਮੇਟੀ ਦੇ ਚੇਅਰਮੈਨ ਵੀ ਹਨ ਤੇ ਅਮਰੀਕਾ ਵਿੱਚ ਸਿੱਖਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
School Holiday: ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...
ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...
Neha Kakkar: ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਾਰ ਕੀਤੀਆਂ ਹੱਦਾਂ, ਨਵੇਂ ਗਾਣੇ 'ਚ ਡਾਂਸ ਸਟੈਪਸ ਵੇਖ ਭੜਕੇ ਲੋਕ; ਬੋਲੇ ਅਸ਼@ਲੀਲ...
ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਾਰ ਕੀਤੀਆਂ ਹੱਦਾਂ, ਨਵੇਂ ਗਾਣੇ 'ਚ ਡਾਂਸ ਸਟੈਪਸ ਵੇਖ ਭੜਕੇ ਲੋਕ; ਬੋਲੇ ਅਸ਼@ਲੀਲ...
ਪੰਜਾਬ 'ਚ ਕਿਸਾਨਾਂ ਦਾ DC ਦਫਤਰਾਂ ਅੱਗੇ ਧਰਨਾ, ਬਿਜਲੀ ਸੰਸ਼ੋਧਨ ਰੱਦ ਕਰਨ ਦੀ ਮੰਗ
ਪੰਜਾਬ 'ਚ ਕਿਸਾਨਾਂ ਦਾ DC ਦਫਤਰਾਂ ਅੱਗੇ ਧਰਨਾ, ਬਿਜਲੀ ਸੰਸ਼ੋਧਨ ਰੱਦ ਕਰਨ ਦੀ ਮੰਗ
ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ
ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ
Embed widget