Indian student's murder in USA: ਅਮਰੀਕਾ ਤੋਂ ਇੱਕ ਹੋਰ ਮਾੜੀ ਖਬਰ, ਭਾਰਤੀ ਵਿਦਿਆਰਥੀ ਦਾ ਕਤਲ
ਪੁਲਿਸ ਨੇ ਦੱਸਿਆ ਕਿ ਇੰਡੀਆਨਾਪੋਲਿਸ ਨਿਵਾਸੀ ਵਰੁਣ ਮਨੀਸ਼ ਛੇੜਾ ਪਰਡਿਊ ਯੂਨੀਵਰਸਿਟੀ ਕੈਂਪਸ ਦੇ ਪੱਛਮੀ ਸਿਰੇ 'ਤੇ ਸਥਿਤ ਮੈਕਚੀਅਨ ਹਾਲ 'ਚ ਮ੍ਰਿਤਕ ਮਿਲਿਆ।
Indian student murder in USA: ਅਮਰੀਕਾ ਤੋਂ ਇੱਕ ਹੋਰ ਮਾੜੀ ਖਬਰ ਆਈ ਹੈ। ਇੱਥੋ ਦੀ ਇੱਕ ਯੂਨੀਵਰਸਿਟੀ ਵਿੱਚ ਭਾਰਤੀ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਇੰਡੀਆਨਾ ਸੂਬੇ ਦੀ ਯੂਨੀਵਰਸਿਟੀ ਕੈਂਪਸ ਦੇ ਹੋਸਟਲ ਵਿੱਚ ਭਾਰਤੀ ਮੂਲ ਦੇ 20 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਤੇ ਉਸ ਦੇ ਨਾਲ ਰਹਿਣ ਵਾਲੇ ਕੋਰਿਆਈ ਵਿਦਿਆਰਥੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਪੁਲਿਸ ਨੇ ਦੱਸਿਆ ਕਿ ਇੰਡੀਆਨਾਪੋਲਿਸ ਨਿਵਾਸੀ ਵਰੁਣ ਮਨੀਸ਼ ਛੇੜਾ ਪਰਡਿਊ ਯੂਨੀਵਰਸਿਟੀ ਕੈਂਪਸ ਦੇ ਪੱਛਮੀ ਸਿਰੇ 'ਤੇ ਸਥਿਤ ਮੈਕਚੀਅਨ ਹਾਲ 'ਚ ਮ੍ਰਿਤਕ ਮਿਲਿਆ। ਸਾਈਬਰ ਸੁਰੱਖਿਆ ਦੀ ਪੜ੍ਹਾਈ ਕਰ ਰਹੇ ਸਿਓਲ ਦੇ ਰਹਿਣ ਵਾਲੇ ਕੋਰਿਆਈ ਵਿਦਿਆਰਥੀ ਜੀ ਮਿਨ 'ਜਿੰਮੀ' ਸ਼ਾ ਨੇ ਮੰਗਲਵਾਰ ਬਾਅਦ ਦੇਰ ਰਾਤ 12.45 'ਤੇ 911 ਸੇਵਾ 'ਤੇ ਕਾਲ ਕੀਤੀ ਤੇ ਪੁਲਿਸ ਨੂੰ ਵਰੁਣ ਦੀ ਮੌਤ ਦੀ ਸੂਚਨਾ ਦਿੱਤੀ।
ਵਰੁਣ ਪਰਡਿਊ ਯੂਨੀਵਰਸਿਟੀ 'ਚ ਡਾਟਾ ਸਾਇੰਸ ਦੀ ਪੜ੍ਹਾਈ ਕਰ ਰਿਹਾ ਸੀ। ਮੁਢਲੀ ਪੋਸਟਮਾਰਟਮ ਰਿਪੋਰਟ ਅਨੁਸਾਰ, ਵਰੁਣ ਦੀ ਮੌਤ ਕਈ ਘਾਤਕ ਸੱਟਾਂ ਕਾਰਨ ਹੋਈ ਹੈ ਤੇ ਸ਼ੱਕ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :