ਤਾਨਾਸ਼ਾਹ ਕਿਮ ਜੋਂਗ ਉਨ ਬਾਰੇ ਖ਼ੁਫ਼ੀਆ ਏਜੰਸੀ ਦਾ ਵੱਡਾ ਖ਼ੁਲਾਸਾ
ਕਿਮ ਜੋਂਗ ਉਨ ਕਰੀਬ ਤਿੰਨ ਹਫ਼ਤੇ ਤਕ ਮੀਡੀਆ ਦੀਆਂ ਨਜ਼ਰਾਂ ਤੋਂ ਗਾਇਬ ਰਹੇ। ਇਸ ਦਰਮਿਆਨ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਗਈਆਂ।
ਸਿਓਲ: ਦੱਖਣੀ ਕੋਰੀਆ ਦੀ ਇਕ ਖ਼ੁਫੀਆ ਏਜੰਸੀ ਨੇ ਬੁੱਧਵਾਰ ਕਿਹਾ ਕਿ ਉੱਤਰੀ ਕੋਰੀਆਈ ਤਾਨਾਸ਼ਾਹ ਕਿਮ ਜੋਂਗ ਉਨ ਦੀ ਹਾਰਟ ਸਰਜਰੀ ਹੋਣ ਦਾ ਕੋਈ ਸਬੂਤ ਨਹੀਂ। ਖ਼ਬਰ ਏਜੰਸੀ ਯੋਨਹਾਪ ਨੇ ਦੱਖਣੀ ਕੋਰੀਆ ਦੀ ਜਾਸੂਸੀ ਏਜੰਸੀ ਦੇ ਹਵਾਲੇ ਤੋਂ ਕਿਹਾ ਕਿ ਉੱਤਰੀ ਕੋਰੀਆ ਦੇ ਤਾਨਸ਼ਾਹ ਕਿਮ ਜੋਂਗ ਉਨ ਦੇ ਦਿਲ ਦੀ ਸਰਜਰੀ ਦਾ ਕੋਈ ਸਬੂਤ ਹੁਣ ਤਕ ਨਹੀਂ ਮਿਲਿਆ। ਹਾਲਾਂਕਿ ਮੀਡੀਆ ਚ ਇਹ ਚਰਚਾ ਚੱਲੀ ਸੀ ਕਿ ਉਨ੍ਹਾਂ ਦੇ ਦਿਲ ਦੀ ਸਰਜਰੀ ਹੋਈ ਹੈ।
ਕਿਮ ਜੋਂਗ ਉਨ ਕਰੀਬ ਤਿੰਨ ਹਫ਼ਤੇ ਤਕ ਮੀਡੀਆ ਦੀਆਂ ਨਜ਼ਰਾਂ ਤੋਂ ਗਾਇਬ ਰਹੇ। ਇਸ ਦਰਮਿਆਨ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਗਈਆਂ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਲਾਇਆ ‘ਮਹਿੰਗਾਈ ਦਾ ਟੀਕਾ’, ਪੈਟਰੋਲ- ਡੀਜ਼ਲ ਹੋਇਆ ਦੋ ਰੁਪਏ ਮਹਿੰਗਾ
ਬੀਤੇ ਸ਼ਨੀਵਾਰ ਕਿਮ ਜੋਂਗ ਇਕ ਵਾਰ ਫਿਰ ਤੋਂ ਲੋਕਾਂ 'ਚ ਆਏ ਤੇ ਸਭ ਨੂੰ ਹੈਰਾਨ ਕਰ ਦਿੱਤਾ। ਉੱਤਰੀ ਕੋਰੀਆ ਦੇ ਅੰਦਰੂਨੀ ਸਰੋਤਾਂ ਨਾਲ ਸਿਓਲ ਸਥਿਤ ਇਕ ਖ਼ਬਰ ਆਊਟਲੈੱਟ ਐਨਆਈਐਲ ਨੇ ਅਪ੍ਰੈਲ ਚ ਦੱਸਿਆ ਸੀ ਕਿ ਕਿਮ ਦਿਲ ਦੀ ਸਰਜਰੀ ਤੋਂ ਬਾਅਦ ਉੱਭਰ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ