ਪੜਚੋਲ ਕਰੋ
ਅੰਤਰਰਾਸ਼ਟਰੀ ਖ਼ਬਰਾਂ ਦੋ ਮਿੰਟਾਂ 'ਚ

1….ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਨਾਲ ਮੁਲਾਕਾਤ ਕੀਤੀ। ਟਰੰਪ ਰਿਪਬਲਿਕਨ ਹਿੰਦੂ ਕੋਲਿਸ਼ਨ ਨਾਮੀ ਸੰਗਠਨ ਦੇ ਪ੍ਰੋਗਰਾਮ 'ਚ ਪਹੁੰਚੇ। ਜਿਥੇ ਟਰੰਪ ਭਾਰਤੀ ਸੰਸਕ੍ਰਿਤੀ ਦੇ ਰੰਗ 'ਚ ਰੰਗੇ ਦਿਖੇ। ਟਰੰਪ ਨੇ ਕਿਹਾ, ਉਹ ਹਿੰਦੂਆ ਤੇ ਭਾਰਤੀਆਂ ਨਾਲ ਬੇਹਦ ਪਿਆਰ ਕਰਦੇ ਹਨ। 2….ਟਰੰਪ ਨੇ ਕਿਹਾ ਉਹ ਰਾਸ਼ਟਰਪਤੀ ਬਣਨ ਮਗਰੋਂ ਪੀਐਮ ਮੋਦੀ ਵਾਂਗ ਕੰਮ ਕਰਨਾ ਚਾਹੁੰਦੇ ਹਨ। ਟਰੰਪ ਮੁਤਾਬਕ ਨੌਕਰਸ਼ਾਹੀ 'ਚ ਜਿਹੋ ਜਿਹੇ ਬਦਲਾਅ ਮੋਦੀ ਲਿਆ ਰਹੇ ਹਨ ਉਸੇ ਤਰ੍ਹਾਂ ਦੇ ਬਦਲਾਅ ਦੀ ਲੋੜ ਅਮਰੀਕਾ ਵਿੱਚ ਹੈ। ਟਰੰਪ ਨੇ ਮੋਦੀ ਨੂੰ ਮਹਾਨ ਨੇਤਾ ਵੀ ਦੱਸਿਆ। 3…..ਅਮਰੀਕਾ ਦੇ ਲਾਸ ਏਂਜਲਸ ਵਿਖੇ ਇੱਕ ਰੇਸਟੋਰੈਂਟ ਵਿੱਚ ਝਗੜੇ ਦੇ ਚਲਦੇ ਹੋਈ ਗੋਲੀਬਾਰੀ ਵਿੱਚ ਤਿੰਨ ਲੋਕ ਮਾਰੇ ਗਏ, ਜਦਕਿ 12 ਹੋਰ ਜ਼ਖਮੀ ਹੋ ਗਏ। ਘਟਨਾ ਵਾਲੀ ਥਾਂ 'ਤੇ ਪਹੁੰਚੀ ਪੁਲਿਸ 2 ਸ਼ੱਕੀਆਂ ਤੋਂ ਪੁੱਛਗਿੱਛ ਕਰ ਰਹੀ ਹੈ। 4.....ਦਰਅਸਲ ਇੱਥੇ ਦੇਰ ਰਾਤ ਇੱਕ ਪਾਰਟੀ ਚਲ ਰਹੀ ਸੀ ਜਿਸ ਦੌਰਾਨ ਹੋਏ ਝਗੜੇ ਮਗਰੋਂ ਇੱਕ ਪੁਰਸ਼ ਅਤੇ ਇੱਕ ਮਹਿਲਾ ਉਥੋ ਚਲੇ ਗਏ ਅਤੇ ਜਦੋਂ ਵਾਪਸ ਆਏ ਤਾਂ ਗੋਲੀਬਾਰੀ ਕਰਨ ਲਗੇ ਜਿਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ। 5….ਪਾਕਿਸਤਾਨ ਨੇ ਦੁਨੀਆ ਨੂੰ ਨਿਊਕਲੀਅਰ ਬਲੈਕਮੇਲ ਦੀ ਕੋਸ਼ਿਸ਼ ਕੀਤੀ। ਪਾਕਿਸਤਾਨ ਨੇ ਆਰਥਿਕ ਮਦਦ ਨਾ ਮਿਲਣ ਦੀ ਸੂਰਤ ਵਿੱਚ ਪਰਮਾਣੂ ਤਕਨੀਕ ਵੇਚਣ ਦੀ ਧਮਕੀ ਦਿੱਤੀ ਹੈ। 6….ਭਾਰਤ ਦੇ ਭਾਰਤ-ਪਾਕਿ ਸਰਹੱਦ ਸੀਲ ਕਰਨ ਦੇ ਫੈਸਲੇ ਤੋਂ ਪਾਕਿਸਤਾਨ ਬੌਖਲਾ ਗਿਆ ਹੈ । ਪਾਕਿਸਤਾਨ ਨੇ ਇਸਨੂੰ ਸ਼ਾਂਤੀ ਦੇ ਉਲਟ ਦੱਸਿਆ। ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਨਫੀਸ ਜ਼ਕਾਰੀਆ ਨੇ ਕਿਹਾ ਕਿ ਭਾਰਤ ਦਾ ਇਹ ਫੈਸਲਾ ਸ਼ਾਂਤੀਪੂਰਨ ਗੁਆਂਢੀ ਰਿਸ਼ਤੇ ਸਥਾਪਿਤ ਕਰਨ ਦੇ ਉਲਟ ਹੋਵੇਗਾ। 7.....ਇੱਕ ਪੰਜਾਬੀ ਟਰੱਕ ਡਰਾਈਵਰ ਦੀ ਸਿਆਟਲ ਖੇਤਰ ਵਿੱਚ ਹੋਏ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਦਿਉਲ ਵਜੋਂ ਹੋਈ ਹੈ। ਦਿਉਲ ਦਾ ਸਬੰਧ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਡਾਂਗੋ ਨਾਲ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਪਰਿਵਾਰ ਨਾਲ ਐਬਟਸਫੋਰਡ ਵਿੱਚ ਰਹਿ ਰਿਹਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















