Iran 'ਤੇ 24 ਘੰਟਿਆਂ 'ਚ ਦੂਜਾ ਵੱਡਾ ਹਮਲਾ, 6 ਟਰੱਕਾਂ 'ਤੇ ਜਹਾਜ਼ ਤੋਂ ਸੁੱਟੇ ਗਏ ਬੰਬ
Air Strike On Iran Militia Trucks: ਸੀਰੀਆ-ਇਰਾਕ ਸਰਹੱਦ 'ਤੇ ਈਰਾਨੀ ਟਰੱਕਾਂ ਦੇ ਕਾਫਲੇ 'ਤੇ ਬੰਬਾਰੀ ਕੀਤੀ ਗਈ ਹੈ। ਈਰਾਨੀ ਕਮਾਂਡਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।
Aircraft Struck Iran Militia Trucks: ਈਰਾਨ 'ਤੇ 24 ਘੰਟਿਆਂ ਦੇ ਅੰਦਰ ਦੂਜਾ ਵੱਡਾ ਹਮਲਾ ਹੋਇਆ ਹੈ। ਈਰਾਨ ਦੇ ਟਰੱਕਾਂ ਦੇ ਕਾਫਲੇ 'ਤੇ ਹਵਾਈ ਹਮਲਾ ਕੀਤਾ ਗਿਆ ਹੈ। ਸੀਰੀਆ-ਇਰਾਕ ਸਰਹੱਦ 'ਤੇ ਟਰੱਕਾਂ 'ਤੇ ਬੰਬ ਧਮਾਕੇ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਜਹਾਜ਼ ਤੋਂ ਈਰਾਨ ਦੇ 6 ਟਰੱਕਾਂ 'ਤੇ ਬੰਬ ਸੁੱਟੇ ਗਏ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਈਰਾਨ ਦੇ ਇਸਫਹਾਨ ਸ਼ਹਿਰ 'ਚ ਇੱਕ ਫੌਜੀ ਅੱਡੇ 'ਤੇ ਡਰੋਨ ਹਮਲਾ ਹੋਇਆ ਸੀ।
ਸੀਰੀਆ ਅਤੇ ਹੋਰ ਅਰਬ ਮੀਡੀਆ ਨੇ ਐਤਵਾਰ ਰਾਤ ਨੂੰ ਦੱਸਿਆ ਕਿ ਇੱਕ ਅਣਪਛਾਤੇ ਜਹਾਜ਼ ਨੇ ਸੀਰੀਆ-ਇਰਾਕ ਸਰਹੱਦ 'ਤੇ ਅਲ-ਕਾਇਮ ਕਰਾਸਿੰਗ ਦੇ ਨੇੜੇ ਈਰਾਨੀ ਟਰੱਕਾਂ ਦੇ ਕਾਫਲੇ 'ਤੇ ਹਮਲਾ ਕੀਤਾ, ਜਿੱਥੇ ਈਰਾਨੀ ਫੌਜੀ ਗਤੀਵਿਧੀਆਂ ਨੂੰ ਜਾਰੀ ਰੱਖਿਆ ਗਿਆ ਹੈ।
ਟਰੱਕ ਕਾਫਲੇ ਨੂੰ ਬੰਬ ਨਾਲ ਉਡਾ ਦਿੱਤਾ
ਅਣਪਛਾਤੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ, ਸਾਊਦੀ ਅਰਬ ਦੇ ਅਲ-ਅਰਬੀਆ ਨੈੱਟਵਰਕ ਨੇ ਕਿਹਾ ਕਿ ਹਮਲੇ ਤੋਂ ਪਹਿਲਾਂ 25 ਟਰੱਕ ਇਰਾਕ ਤੋਂ ਸੀਰੀਆ ਦੀ ਸਰਹੱਦ ਪਾਰ ਕਰ ਗਏ ਸਨ। ਸੀਰੀਆ ਦੇ ਸ਼ਾਮ ਐਫਐਮ ਰੇਡੀਓ ਸਟੇਸ਼ਨ ਅਤੇ ਹੋਰ ਸਥਾਨਕ ਮੀਡੀਆ ਦੀਆਂ ਰਿਪੋਰਟਾਂ ਹਨ ਕਿ ਛੇ ਟਰੱਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਲ-ਅਰਬੀਆ ਨੇ ਕਿਹਾ ਕਿ ਅਣਪਛਾਤੇ ਜਹਾਜ਼ ਨੇ ਬੰਬ ਸੁੱਟਣ ਤੋਂ ਪਹਿਲਾਂ ਟਰੱਕ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅਲ-ਕਾਇਮ ਕਰਾਸਿੰਗ 'ਤੇ ਈਰਾਨੀ ਮਿਲੀਸ਼ੀਆ ਦਾ ਕੰਟਰੋਲ ਹੈ।
مصادر عراقية: طائرات مسيرة مجهولة تستهدف عدة شاحنات في مدينة #البوكمال السورية بالقرب من الحدود العراقية pic.twitter.com/XCc7z1TsuG
— جاده إيران Jadeh Iran (@jadehiran) January 29, 2023
ਯੂਰਪ ਅਧਾਰਤ ਸੀਰੀਆ ਦੇ ਮਾਹਰ ਉਮਰ ਅਬੂ ਲੈਲਾ ਨੇ ਕਿਹਾ ਕਿ ਟਰੱਕ ਈਰਾਨੀ ਮਿਲੀਸ਼ੀਆ ਦੇ ਸਨ ਅਤੇ ਹਮਲਿਆਂ ਨੇ ਅਬੂ ਕਮਾਲ ਖੇਤਰ ਵਿੱਚ ਈਰਾਨੀ ਕਮਾਂਡਰਾਂ ਦੀ ਇੱਕ ਮੀਟਿੰਗ ਨੂੰ ਵੀ ਨਿਸ਼ਾਨਾ ਬਣਾਇਆ। ਆਨਲਾਈਨ ਪ੍ਰਸਾਰਿਤ ਹੋਣ ਵਾਲੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਇਲਾਕੇ ਵਿੱਚ ਅੱਗ ਲੱਗੀ ਹੋਈ ਹੈ। ਹਾਲਾਂਕਿ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਹੋਈ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)