(Source: ECI/ABP News)
ਬਗਦਾਦ 'ਚ ISIS ਦਾ ਹਮਲਾ, 6 ਸੁਰੱਖਿਆ ਬਲਾਂ ਸਮੇਤ 8 ਲੋਕਾਂ ਦੀ ਮੌਤ
2017 ਦੇ ਅੰਤ 'ਚ ਇਰਾਕੀ ਸੁਰੱਖਿਆ ਬਲਾ ਨੇ ਇਰਾਕ 'ਚ ਆਈਐਸ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਸੀ। ਇਸ ਤੋਂ ਬਾਅਦ ਇਰਾਕ ਦੀ ਸੁਰੱਖਿਆ ਹਾਲਾਤ 'ਚ ਸੁਧਾਰ ਹੋਇਆ ਹੈ।
![ਬਗਦਾਦ 'ਚ ISIS ਦਾ ਹਮਲਾ, 6 ਸੁਰੱਖਿਆ ਬਲਾਂ ਸਮੇਤ 8 ਲੋਕਾਂ ਦੀ ਮੌਤ ISIS attack in Bagdad 8 died with 6 security man ਬਗਦਾਦ 'ਚ ISIS ਦਾ ਹਮਲਾ, 6 ਸੁਰੱਖਿਆ ਬਲਾਂ ਸਮੇਤ 8 ਲੋਕਾਂ ਦੀ ਮੌਤ](https://static.abplive.com/wp-content/uploads/sites/5/2020/11/22175722/ISIS.jpg?impolicy=abp_cdn&imwidth=1200&height=675)
ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ 'ਚ ISIS ਵੱਲੋਂ ਕੀਤੇ ਹਮਲੇ 'ਚ ਅੱਠ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚ 6 ਸੁਰੱਖਿਆ ਕਰਮੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰਾਜਧਾਨੀ ਤੋਂ ਕਰੀਬ 200 ਕਿਲੋਮੀਟਰ ਦੂਰ ਜਿਹਾਦੀਆਂ ਨੇ ਇਕ ਵਿਸਫੋਟ ਕੀਤਾ ਤੇ ਸੁਰੱਖਿਆ ਬਲਾਂ 'ਤੇ ਅੰਧਾਧੁੰਦ ਗੋਲ਼ੀਆਂ ਚਲਾਈਆਂ ਹਨ।
ਸਾਲ 2017 ਦੇ ਅੰਤ 'ਚ ਇਰਾਕੀ ਸੁਰੱਖਿਆ ਬਲਾ ਨੇ ਇਰਾਕ 'ਚ ਆਈਐਸ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਸੀ। ਇਸ ਤੋਂ ਬਾਅਦ ਇਰਾਕ ਦੀ ਸੁਰੱਖਿਆ ਹਾਲਾਤ 'ਚ ਸੁਧਾਰ ਹੋਇਆ ਹੈ। ਹਾਲਾਂਕਿ, ਆਈਐਸ ਦੇ ਬਚੇ ਹੋਏ ਅੱਤਵਾਦੀ ਉਦੋਂ ਤੋਂ ਸ਼ਹਿਰੀ ਇਲਾਕਿਆਂ, ਰੇਗਿਸਤਾਨ ਤੇ ਬੀਹੜ ਇਲਾਕਿਆਂ 'ਚ ਚਲੇ ਗਏ ਹਨ। ਸੁਰੱਖਿਆ ਬਲਾਂ ਅਤੇ ਨਾਗਰਿਕਾਂ ਖਿਲਾਫ ਲਗਾਤਾਰ ਛਾਪਾਮਾਰ ਹਮਲੇ ਕਰ ਰਹੇ ਹਨ। ਇਸ ਮਹੀਨੇ ਇਰਾਕੀ ਸੁਰੱਖਿਆ ਬਲਾਂ ਨੇ ਸਲਾਓਦੀਨ ਪ੍ਰਾਂਤ 'ਚ ਇਕ ਪਹਾੜੀ ਇਲਾਕੇ 'ਚ ਇਸਲਾਮਿਕ ਸਟੇਟ ਦੇ ਅੱਤਵਾਦੀ ਸਮੂਹ ਖਿਲਾਫ ਵੱਡਾ ਆਪਰੇਸ਼ਨ ਸ਼ੁਰੂ ਕੀਤਾ ਹੈ।
ਪਾਰਟੀ 'ਚ ਸ਼ਰਾਬੀਆਂ ਹੱਥ ਲੱਗਾ ਸੈਨੇਟਾਇਜ਼ਰ, ਦੋ ਕੋਮਾ 'ਚ, 7 ਮਰੇ
ਇਰਾਕ 'ਚ ਲਗਾਤਾਰ ਹੋ ਰਹੇ ਆਈਐਸ ਹਮਲੇ
ਇਰਾਕ 'ਚ ਲਗਾਤਾਰ ਇਸ ਤਰ੍ਹਾਂ ਦੇ ਹਮਲੇ ਹੋ ਰਹੇ ਹਨ। ਚਾਰ ਦਿਨ ਪਹਿਲਾਂ ਬਗਦਾਦ ਦੇ ਸਖਤ ਸੁਰੱਖਿਆ ਵਾਲੇ ਗ੍ਰੀਨ ਜ਼ੋਨ 'ਚ ਘੱਟੋ ਘੱਟ ਦੋ ਰਾਕੇਟ ਦਾਗੇ ਗਏ ਸਨ। ਰਾਕੇਟ ਗ੍ਰੀਨ ਜ਼ੋਨ 'ਚ ਡਿੱਗੇ, ਜਿੱਥੇ ਇਰਾਕ ਸਰਕਾਰ ਦਾ ਕਾਰਜਕਾਲ ਹੈ ਤੇ ਇੱਥੇ ਅਮਰੀਕਾ ਸਮੇਤ ਹੋਰ ਦੇਸ਼ਾਂ ਦੇ ਦੂਤਾਵਾਸ ਵੀ ਸਥਿਤ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)