Israel Hamas War: ਹਮਾਸ ਦੇ ਹਮਲੇ ਤੋਂ ਠੀਕ ਪਹਿਲਾਂ ਅਮਰੀਕਾ ਨੇ ਇਜ਼ਰਾਈਲ ਨੂੰ ਕੀਤਾ ਸੀ ਅਲਰਟ , ਰਿਪੋਰਟ ਵਿੱਚ ਖ਼ੁਲਾਸਾ
Israel Hamas War: ਇਸ ਯੁੱਧ ਵਿਚ 3200 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 9 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹਨ। ਇਜ਼ਰਾਇਲੀ ਫੌਜੀ ਕਾਰਵਾਈ ਕਾਰਨ ਜਾਨ-ਮਾਲ ਦੇ ਨੁਕਸਾਨ ਦੇ ਡਰੋਂ ਲਗਭਗ 4 ਲੱਖ ਲੋਕਾਂ ਨੇ ਹਿਜ਼ਰਤ ਕਰਨੀ ਸ਼ੁਰੂ ਕਰ ਦਿੱਤੀ ਹੈ।
Israel Hamas War: ਹਮਾਸ ਦੇ ਅੱਤਵਾਦੀ ਹਮਲੇ ਤੋਂ ਬਾਅਦ ਹਮਾਸ ਦੇ ਟਿਕਾਣਿਆਂ 'ਤੇ ਇਜ਼ਰਾਈਲ ਦੀ ਫੌਜੀ ਕਾਰਵਾਈ ਜਾਰੀ ਹੈ। ਪਿਛਲੇ ਹਫਤੇ ਸ਼ਨੀਵਾਰ (7 ਅਕਤੂਬਰ 2023) ਨੂੰ ਇਸ ਹਮਲੇ ਵਿੱਚ 700 ਤੋਂ ਵੱਧ ਇਜ਼ਰਾਈਲੀ ਨਾਗਰਿਕਾਂ ਦੀ ਮੌਤ ਹੋ ਗਈ ਸੀ। ਨਿਊਯਾਰਕ ਟਾਈਮਜ਼ ਨੇ ਇਸ ਹਮਲੇ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਜਾਰੀ ਕੀਤੀ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਦੀ ਖੁਫੀਆ ਏਜੰਸੀ ਨੇ ਇਜ਼ਰਾਈਲ ਨੂੰ ਅਜਿਹੇ ਸੰਭਾਵੀ ਹਮਲਿਆਂ ਬਾਰੇ ਚਿਤਾਵਨੀ ਦਿੱਤੀ ਸੀ।
ਇਸ ਰਿਪੋਰਟ ਮੁਤਾਬਕ, ਹਮਾਸ ਵੱਲੋਂ ਅੱਤਵਾਦੀ ਹਮਲੇ ਤੋਂ ਠੀਕ ਪਹਿਲਾਂ ਸੀਆਈਏ ਨੇ ਇਜ਼ਰਾਈਲ ਨੂੰ ਹਮਾਸ ਵੱਲੋਂ ਸੰਭਾਵਿਤ ਰਾਕੇਟ ਹਮਲੇ ਬਾਰੇ ਚੇਤਾਵਨੀ ਦਿੱਤੀ ਸੀ। ਸੀਆਈਏ ਨੇ ਕਿਹਾ ਸੀ ਕਿ ਹਮਾਸ ਇਜ਼ਰਾਈਲ 'ਤੇ ਰਾਕੇਟ ਹਮਲਾ ਕਰ ਸਕਦਾ ਹੈ। ਹਾਲਾਂਕਿ ਸੀਆਈਏ ਨੂੰ ਵੀ ਜ਼ਮੀਨੀ ਹਮਲੇ ਅਤੇ ਪੈਰਾਗਲਾਈਡਰ ਹਮਲੇ ਦੀ ਜਾਣਕਾਰੀ ਨਹੀਂ ਸੀ। ਨਾ ਹੀ ਉਸਨੇ ਇਜ਼ਰਾਈਲ ਨਾਲ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ।
ਸੀਆਈਏ ਨੇ ਕਿਹਾ ਸੀ- ਰਾਕੇਟ ਨਾਲ ਕੀਤੇ ਜਾਣਗੇ ਹਮਲੇ
ਨਾਮ ਗੁਪਤ ਰੱਖਣ ਦੀ ਸ਼ਰਤ 'ਤੇ, ਸੀਆਈਏ ਦੇ ਇੱਕ ਅਧਿਕਾਰੀ ਨੇ ਦ ਨਿਊਯਾਰਕ ਟਾਈਮਜ਼ ਨੂੰ ਦੱਸਿਆ, ਭਾਵੇਂ ਅਸੀਂ ਫਲਸਤੀਨ ਜਾਂ ਹਮਾਸ ਦੀ ਤਰਫੋਂ ਹਮਲੇ ਬਾਰੇ ਰਿਪੋਰਟ ਭੇਜੀ ਸੀ, ਅਸੀਂ ਰਾਸ਼ਟਰਪਤੀ ਜਾਂ ਸੀਨੀਅਰ ਅਧਿਕਾਰੀਆਂ ਨਾਲ ਇਸ ਨੂੰ ਸਾਂਝਾ ਨਹੀਂ ਕੀਤਾ। ਇਸ ਦਾ ਕਾਰਨ ਇਹ ਸੀ ਕਿ ਇਹ ਇੱਕ ਰੁਟੀਨ ਖੁਫੀਆ ਰਿਪੋਰਟ ਸੀ। ਇਸ ਲਈ, ਅਸੀਂ ਮਾਮਲੇ ਨੂੰ ਅੱਗੇ ਨਹੀਂ ਵਧਾਇਆ ਅਤੇ ਰੁਟੀਨ ਪ੍ਰਕਿਰਿਆ ਦਾ ਪਾਲਣ ਕੀਤਾ।
ਇੱਕ ਹੋਰ ਫੌਜੀ ਅਧਿਕਾਰੀ ਨੇ ਕਿਹਾ, ਇਹ ਰਿਪੋਰਟ ਸਾਡੇ ਲਈ ਆਮ ਹੈ ਕਿਉਂਕਿ ਆਮ ਦਿਨਾਂ ਵਿੱਚ ਵੀ ਉਥੇ ਕੁਝ ਨਾ ਕੁਝ ਵਾਪਰਦਾ ਹੈ, ਇਸ ਲਈ ਦੋਵਾਂ ਏਜੰਸੀਆਂ ਨੇ ਇਸ ਚੇਤਾਵਨੀ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਇਜ਼ਰਾਈਲ-ਹਮਾਸ ਯੁੱਧ ਵਿੱਚ 3200 ਲੋਕ ਮਾਰੇ ਗਏ
ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਏ ਸੰਘਰਸ਼ 'ਚ ਹੁਣ ਤੱਕ ਦੋਵਾਂ ਦੇਸ਼ਾਂ ਦੇ ਕੁੱਲ 3200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੋਵਾਂ ਦੇਸ਼ਾਂ ਦੇ ਕੁੱਲ 9,196 ਲੋਕ ਜ਼ਖਮੀ ਹੋਏ ਹਨ। ਇਜ਼ਰਾਈਲ 'ਚ 1496 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਗਾਜ਼ਾ ਪੱਟੀ 'ਚ 1900 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਵੈਸਟ ਬੈਂਕ 'ਚ ਕੁੱਲ 49 ਲੋਕਾਂ ਦੀ ਮੌਤ ਹੋ ਗਈ ਹੈ ਅਤੇ 700 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ।